
ਕਿਹਾ- ਇਹ ਜਾਸੂਸੀ ਲਈ ਨਹੀਂ ਸਗੋਂ ਨਾਗਰਿਕਾਂ ਦੀ ਵਰਤੋਂ ਲਈ ਸੀ
ਬੀਜਿੰਗ : ਚੀਨੀ ਸਰਕਾਰ ਨੇ ਸਵੀਕਾਰ ਕਰ ਲਿਆ ਹੈ ਕਿ ਸ਼ੁੱਕਰਵਾਰ ਨੂੰ ਲਾਤੀਨੀ ਅਮਰੀਕਾ 'ਚ ਦੇਖਿਆ ਗਿਆ ਗੁਬਾਰਾ ਉਨ੍ਹਾਂ ਦਾ ਹੈ। ਚੀਨ ਨੇ ਦਾਅਵਾ ਕੀਤਾ ਕਿ ਇਹ ਗੁਬਾਰਾ ਜਾਸੂਸੀ ਲਈ ਨਹੀਂ ਸਗੋਂ ਨਾਗਰਿਕਾਂ ਦੀ ਵਰਤੋਂ ਲਈ ਸੀ।
ਇਹ ਵੀ ਪੜ੍ਹੋ: ਤੁਰਕੀ ਵਿਚ ਫਿਰ ਲੱਗੇ ਭੂਚਾਲ ਦੇ ਝਟਕੇ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਹ ਗੁਬਾਰਾ ਆਪਣਾ ਰਸਤਾ ਭਟਕ ਗਿਆ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅਮਰੀਕੀ ਹਵਾਈ ਖੇਤਰ 'ਚ ਫੌਜੀ ਜਹਾਜ਼ ਨੇ ਅਜਿਹਾ ਹੀ ਗੁਬਾਰਾ ਸੁੱਟਿਆ ਸੀ।
ਇਹ ਵੀ ਪੜ੍ਹੋ: ਅਡਾਨੀ ਗਰੁੱਪ 'ਤੇ ਸਦਨ ਵਿਚ ਚਰਚਾ ਤੋਂ ਡਰੀ ਸਰਕਾਰ -ਰਾਹੁਲ ਗਾਂਧੀ
ਅਮਰੀਕਾ ਨੇ ਇਨ੍ਹਾਂ ਗੁਬਾਰਿਆਂ ਦੀ ਮਦਦ ਨਾਲ ਚੀਨ ਦੀ ਜਾਸੂਸੀ ਕਰਨ ਦੇ ਦੋਸ਼ਾਂ ਵਿਚਕਾਰ ਇਹ ਇਲਜ਼ਾਮ ਲਗਾਇਆ ਸੀ ਕਿ ਇਹ ਨਿਗਰਾਨੀ ਲਈ ਵਰਤਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਅਮਰੀਕਾ ਅਤੇ ਚੀਨ ਵਿਚਾਲੇ ਨਵਾਂ ਕੂਟਨੀਤਕ ਵਿਵਾਦ ਖੜ੍ਹਾ ਹੋ ਗਿਆ ਹੈ।