
''ਜੇਕਰ ਤੁਸੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਦੇ ਹੋ, ਤਾਂ ਤੁਹਾਨੂੰ ਦੇਸ਼ ਵਿਚੋਂ ਕੱਢ ਦਿੱਤਾ ਜਾਵੇਗਾ''
ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕ ਬੀਤੇ ਦਿਨ ਭਾਰਤ ਵਾਪਸ ਆ ਗਏ ਹਨ। ਇੱਕ ਵਿਸ਼ੇਸ਼ ਜਹਾਜ਼ ਇਨ੍ਹਾਂ ਲੋਕਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਲੈ ਆਇਆ ਹੈ। ਕੁੱਲ 104 ਭਾਰਤੀਆਂ ਨੂੰ ਅਮਰੀਕਾ ਤੋਂ ਇੱਕ ਫ਼ੌਜੀ ਜਹਾਜ਼ ਰਾਹੀਂ ਡਿਪੋਰਟ ਕੀਤਾ ਗਿਆ ਹੈ।
ਸੰਯੁਕਤ ਰਾਜ ਅਮਰੀਕਾ ਦੇ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਚੀਫ਼ ਮਾਈਕਲ ਡਬਲਯੂ ਬੈਂਕਸ ਨੇ ਵੀਰਵਾਰ ਨੂੰ ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਇੱਕ ਵੀਡੀਓ ਪੋਸਟ ਕੀਤਾ। ਇਹ ਵੀਡੀਓ ਅਮਰੀਕਾ ਵਿੱਚ ਰਹਿ ਰਹੇ 104 ਗੈਰ-ਦਸਤਾਵੇਜ਼ੀ ਭਾਰਤੀਆਂ ਦੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨ ਤੋਂ ਇੱਕ ਦਿਨ ਬਾਅਦ ਸਾਂਝਾ ਕੀਤਾ ਗਿਆ ਸੀ।
X 'ਤੇ ਵੀਡੀਓ ਟਵੀਟ ਕਰਦੇ ਹੋਏ ਬੈਂਕਸ ਨੇ ਲਿਖਿਆ, "USBP ਨੇ ਸਫ਼ਲਤਾਪੂਰਵਕ ਭਾਰਤ ਵਿੱਚ ਗ਼ੈਰ-ਕਾਨੂੰਨੀ ਪਰਦੇਸੀ ਵਾਪਸ ਭੇਜੇ ਜੋ ਕਿ ਫ਼ੌਜੀ ਆਵਾਜਾਈ ਦੀ ਵਰਤੋਂ ਕਰਦੇ ਹੋਏ ਹੁਣ ਤੱਕ ਦੀ ਸਭ ਤੋਂ ਦੂਰ ਦੇਸ਼ ਨਿਕਾਲੇ ਦੀ ਉਡਾਣ ਹੈ। ਇਹ ਮਿਸ਼ਨ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਬੈਂਕਸ ਨੇ ਲਿਖਿਆ ਕਿ ਜੇਕਰ ਤੁਸੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਦੇ ਹੋ, ਤਾਂ ਤੁਹਾਨੂੰ ਦੇਸ਼ ਵਿਚੋਂ ਕੱਢ ਦਿੱਤਾ ਜਾਵੇਗਾ।
An official video shared by the #US shows illegal #Indianimmigrants deported on a military aircraft, where they can be seen handcuffed and shackled.
— Rozana Spokesman (@RozanaSpokesman) February 6, 2025
The video, shared by Chief #MichaelWBanks, includes the statement: “USBP and partners successfully returned illegal aliens to… pic.twitter.com/KZX90LVbVR