ਬਰਫ਼ੀਲੇ ਤੂਫ਼ਾਨ ਕਾਰਨ ਅਮਰੀਕਾ ਦੇ 3 ਸੂਬਿਆਂ ਦਾ ਹੋਇਆ ਮਾੜਾ ਹਾਲ..
Published : Mar 6, 2019, 6:28 pm IST
Updated : Mar 6, 2019, 6:28 pm IST
SHARE ARTICLE
United States of America
United States of America

ਬਰਫ਼ੀਲੇ ਤੂਫਾਨ ਕਾਰਨ ਅਮਰੀਕਾ ਦੇ ਤਿੰਨ ਸੂਬਿਆਂ ਦਾ ਮਾੜਾ ਹਾਲ ਹੈ। ਤੂਫਾਨ ਕਾਰਨ ਸਭ ਤੋਂ ਜ਼ਿਆਦਾ ਬੋਸਟਨ ਪ੍ਰਭਾਵਤ ਹੋਇਆ। ਉਥੇ 16 ਇੰਚ ਬਰਫ਼ਬਾਰੀ ਹੋਈ...

ਨਿਊਯਾਰਕ : ਬਰਫ਼ੀਲੇ ਤੂਫਾਨ ਕਾਰਨ ਅਮਰੀਕਾ ਦੇ ਤਿੰਨ ਸੂਬਿਆਂ ਦਾ ਮਾੜਾ ਹਾਲ ਹੈ। ਤੂਫਾਨ ਕਾਰਨ ਸਭ ਤੋਂ ਜ਼ਿਆਦਾ ਬੋਸਟਨ ਪ੍ਰਭਾਵਤ ਹੋਇਆ। ਉਥੇ 16 ਇੰਚ ਬਰਫ਼ਬਾਰੀ ਹੋਈ। ਨਿਊਯਾਰਕ ਵਿਚ ਛੇ ਇੰਚ ਬਰਫ਼ਬਾਰੀ ਹੋਣ ਕਾਰਨ ਪਾਰਾ ਸਿਫ਼ਰ ਤੋਂ ਵੀ ਕਾਫੀ ਥੱਲੇ ਆ ਗਿਆ। ਦੋਵੇਂ ਸ਼ਹਿਰਾਂ ਵਿਚ ਸਕੂਲ-ਕਾਲਜਾਂ ਵਿਚ ਛੁੱਟੀ ਕਰ ਦਿੱਤੀ ਗਈ ਹੈ।

America America

ਨਿਊਯਾਰਕ ਵਿਚ ਜਿੱਥੇ ਦੋ ਦਿਨ ਵਿਚ 2100 ਉਡਾਣਾਂ ਰੱਦ ਹੋਈਆਂ ਉਥੇ ਹੀ ਬੋਸਟਨ ਵਿਚ ਮੰਗਲਵਾਰ ਨੂੰ 1800 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸੜਕਾਂ 'ਤੇ ਦੋ ਫੁੱਟ ਤੱਕ ਬਰਫ਼ ਹੋਣ ਕਾਰਨ ਕਾਫੀ ਤਿਲਕਣ ਵਧ ਗਈ ਹੈ। ਬਰਫ਼ ਹਟਾਉਣ ਵਿਚ ਦੋਵੇਂ ਸ਼ਹਿਰਾਂ ਵਿਚ ਸੈਂਕੜੇ ਰਾਹਤ ਕਰਮੀ ਲੱਗੇ ਹੋਏ ਹਨ। ਡਿਪਾਰਟਮੈਂਟ ਆਫ਼ ਸੈਨੀਟੇਸ਼ਨ ਦੇ 700 ਤੋਂ ਜ਼ਿਆਦਾ ਕਰਮਚਾਰੀ ਸੜਕਾਂ 'ਤੇ ਤਿਲਕਣ ਰੋਕਣ ਦੇ ਲਈ ਲੂਣ ਛਿੜਕ ਰਹੇ ਹਨ ਤਾਕਿ ਹਾਦਸਿਆਂ ਨੂੰ ਰੋਕਿਆ ਜਾ ਸਕੇ।

America America

ਰੋਡੇ ਨਿਊ ਇੰਗਲੈਂਡ ਵਿਚ 60 ਹਜ਼ਾਰ ਘਰਾਂ ਦੀ ਬਿਜਲੀ ਗੁਲ ਹੋ ਗਈ। ਕੋਲੋਰਾਡੋ ਦੇ ਟੇਲੁਰਾਈਡ ਵਿਚ ਦੂਜੀ ਵਾਰ ਬਰਫ਼ੀਲਾ ਤੂਫਾਨ ਆਇਆ। ਇਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਸੈਨ ਮਿਗੁਲ ਕਾਊਂਟੀ ਦੀ ਸਕੀਇੰਗ ਵਿਚ ਬਰਫ਼ ਦੇ ਤੋਦੇ ਡਿੱਗਣ ਕਾਰਨ ਨੌਜਵਾਨ ਦਬ ਗਿਆ। ਉਸ ਦੇ ਨਾਲ ਕੁੱਤਾ ਵੀ ਸੀ, ਜੋ ਬਚ ਗਿਆ। 18 ਘੰਟੇ ਬਾਅਦ ਜਦ ਬਚਾਅ ਦਲ ਹੈਲੀਕਾਪਟਰ ਤੋਂ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਸੀ ਤਾਂ ਕੁੱਤਾ ਭੌਂਕਣ ਲੱਗਾ। ਇਸ ਤੋਂ ਬਾਅਦ ਨੌਜਵਾਨ ਨੂੰ ਕੱਢਿਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement