ਹੁਣ ਕੈਲਗਰੀ 'ਚ ਵੀ ਮਿਲਿਆ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ਼
Published : Mar 6, 2020, 1:48 pm IST
Updated : Mar 6, 2020, 1:48 pm IST
SHARE ARTICLE
File Photo
File Photo

ਕੋਰੋਨਾ ਵਾਇਰਸ ਦਾ ਕਹਿਰ ਪੂਰੇ ਦੇਸ਼ ਵਿਚ ਜਾਰੀ ਹੈ ਅਤੇ ਹੁਣ ਇਹ ਭਾਰਤ ਵਿਚ ਵੀ ਆ ਗਿਆ ਹੈ। ਇਸ ਦੇ ਨਾਲ ਹੀ ਕੈਲਗਰੀ ਸ਼ਹਿਰ ਵਿੱਚ ਵੀ ਇੱਕ ਔਰਤ ...

ਕੈਲਗਰੀ- ਕੋਰੋਨਾ ਵਾਇਰਸ ਦਾ ਕਹਿਰ ਪੂਰੇ ਦੇਸ਼ ਵਿਚ ਜਾਰੀ ਹੈ ਅਤੇ ਹੁਣ ਇਹ ਭਾਰਤ ਵਿਚ ਵੀ ਆ ਗਿਆ ਹੈ। ਇਸ ਦੇ ਨਾਲ ਹੀ ਕੈਲਗਰੀ ਸ਼ਹਿਰ ਵਿੱਚ ਵੀ ਇੱਕ ਔਰਤ ਕੋਰੋਨਾ ਵਾਇਰਸ ਬਿਮਾਰੀ ਦੀ ਪੀੜਤ ਪਾਈ ਗਈ ਹੈ। ਅਲਬਰਟਾ ਸਿਹਤ ਵਿਭਾਗ ਦੇ ਮੁੱਖ ਮੈਡੀਕਲ ਅਧਿਕਾਰੀ ਡੀਨਾ ਹਿੰਸਾ ਨੇ ਜਾਣਕਾਰੀ ਰਿਲੀਜ਼ ਕਰਦਿਆ ਕਿਹਾ ਹੈ ਕਿ ਕੈਲਗਰੀ ਵਾਸੀ 50 ਸਾਲਾ ਔਰਤ ਜੋ ਕਿ 21 ਫਰਵਰੀ ਨੂੰ ਕੈਲੀਫੋਰਨੀਆ ਵਿੱਚ ਇੱਕ ਗ੍ਰੈਂਡ ਪ੍ਰਿੰਸੈਸ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋ ਕੇ ਵਾਪਸ ਆਈ ਸੀ।

Corona VirusCorona Virus

ਉਸ ਸਮੁੰਦਰੀ ਜਹਾਜ਼ ਵਿੱਚ ਹੋਰ ਵੀ ਕਈ ਵਿਅਕਤੀ ਸਵਾਰ ਸਨ ਜੋ ਕਿ ਕੈਲਗਰੀ ਸ਼ਹਿਰ ਦੇ ਵਾਸੀ ਹਨ। ਇਸ ਔਰਤ ਨੇ 28 ਫਰਵਰੀ ਤੋਂ ਆਮ ਲੋਕਾਂ ਤੋ ਦੂਰ ਰਹਿਣਾ ਸੁਰੂ ਕਰ ਦਿੱਤਾ। ਜਦੋ ਉਸ ਦੇ ਸਾਰੇ ਟੈਸਟ ਕਰਵਾਏ ਗਏ ਤਾਂ ਉਹ ਮਹਿਲਾ ਕੋਰੋਨਾਵਾਇਰਸ ਦੀ ਪੀੜਤ ਨਿਕਲੀ। ਜਿਸ ਦੀ ਸਿਹਤ ਵਿਭਾਗ ਨੇ 5 ਮਾਰਚ ਨੂੰ ਸ਼ਾਮ ਵੇਲੇ ਪੁਸਟੀ ਕੀਤੀ।

Corona VirusCorona Virus

ਸਿਹਤ ਵਿਭਾਗ ਦਾ ਕਹਿਣਾ ਹੈ ਕਿ ਜੋ ਵੀ ਵਿਅਕਤੀ ਪਿਛਲੇ ਦਿਨੀਂ ਗ੍ਰੈਂਡ ਪ੍ਰਿੰਸੈਸ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋ ਕੇ ਵਾਪਸ ਆਏ ਹਨ ਜਾਂ ਕਿਸੇ ਵੀ ਦੇਸ਼ ਜਿਸ ਵਿੱਚ ਕੋਰੋਨਾ ਵਾਇਰਸ ਹੋਣ ਦੀ ਸੰਭਾਵਨਾ ਹੈ ਉਹ ਲੋਕ 14 ਦਿਨ ਆਪਣੇ ਘਰਾਂ ਤੋ ਬਾਹਰ ਨਾ ਨਿਕਲਣ। ਜੇਕਰ ਉਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਇਸ ਬਿਮਾਰੀ ਤੋਂ ਪੀੜਤ ਹੋ ਸਕਦੇ ਹਨ ਤਾਂ ਉਹ ਤਰੁੰਤ ਮੈਡੀਕਲ ਟੈਸਟ ਜ਼ਰੂਰ ਕਰਵਾਉਣ।

Corona VirusCorona Virus

ਅਜੇ ਤੱਕ ਬਿਮਾਰੀ ਨਾਲ ਪੀੜਤ ਔਰਤ ਦੇ ਨਾਮ ਦੀ ਪੁਸ਼ਟੀ ਨਹੀਂ ਹੋੋਈ ਹੈ। ਦੱਸ ਦੀਏ ਕਿ ਇਸ ਦੇ ਨਾਲ ਹੀ ਰਾਜਧਾਨੀ ਦਿੱਲੀ ਵਿਚ ਹਾਲ ਹੀ ਦੇ ਦਿਨਾਂ ਵਿਚ ਕੋਰੋਨਾ ਵਾਇਰਸ ਦੇ ਕੁੱਝ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ, ਜਿਸ ਤੋਂ ਬਾਅਦ ਦਿੱਲੀ-ਐਨਸੀਆਰ ਵਿਚ ਲੋਕ ਇਸ ਬਾਰੇ ਬਹੁਤ ਸੁਚੇਤ ਹੋ ਰਹੇ ਹਨ। ਲੋਕ ਮਾਸਕ ਪਹਿਨੇ ਅਤੇ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਦੇ ਵੇਖੇ ਜਾ ਸਕਦੇ ਹਨ। ਹੈਂਡ ਸੈਨੀਟਾਈਜ਼ਰ ਅਤੇ ਮਾਸਕ ਦੀ ਮੰਗ ਐਸਈ ਵਿਚ ਵੱਧ ਰਹੀ ਹੈ। 

Corona VirusCorona Virus

ਵੱਧ ਰਹੀ ਮੰਗ ਦੇ ਨਾਲ, ਉਨ੍ਹਾਂ ਦੇ ਰੇਟ ਵੀ ਬਰਾਬਰ ਵਧੇ ਹਨ। ਜਦੋਂ ਕਿ ਸੈਨੀਟਾਈਜ਼ਰ ਦੁਕਾਨ ਤੋਂ ਗਾਇਬ ਹਨ, ਮਾਸਕ ਤਿੰਨ ਗੁਣਾ ਤੋਂ ਵੀ ਵੱਧ ਕੀਮਤ 'ਤੇ ਵੇਚਿਆ ਜਾ ਰਿਹਾ ਹੈ। ਦਿੱਲੀ ਦੇ ਇਕ ਮੈਡੀਕਲ ਸਟੋਰ ਦੇ ਮਾਲਕ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਦੁਕਾਨਾਂ ਤੋਂ ਹੱਥਾਂ ਦੇ ਕੀਟਾਣੂ ਅਤੇ ਮਾਸਕ ਪਾਉਣਾ ਲਗਭਗ ਮੁਸ਼ਕਿਲ ਹੋ ਗਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement