ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਮਿਲ ਸਕਦੇ ਨੇ ਭਾਰਤ ਨੂੰ : ਅਮਰੀਕੀ ਅਧਿਕਾਰੀ
Published : Apr 6, 2018, 3:59 pm IST
Updated : Apr 6, 2018, 4:00 pm IST
SHARE ARTICLE
f-16, f-18
f-16, f-18

ਅਮਰੀਕੀ ਰੱਖਿਆ ਵਿਭਾਗ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਲੜਾਕੂ ਜਹਾਜ਼ ਦੇ ਖੇਤਰ ਵਿਚ ਭਾਰਤ-ਅਮਰੀਕਾ ਰੱਖਿਆ ਸਬੰਧਾਂ ਦਾ ਰਸਤਾ...

ਵਾਸ਼ਿੰਗਟਨ : ਅਮਰੀਕੀ ਰੱਖਿਆ ਵਿਭਾਗ ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਲੜਾਕੂ ਜਹਾਜ਼ ਦੇ ਖੇਤਰ ਵਿਚ ਭਾਰਤ-ਅਮਰੀਕਾ ਰੱਖਿਆ ਸਬੰਧਾਂ ਦਾ ਰਸਤਾ ਐਫ.-16 ਅਤੇ ਐਫ-18 ਲੜਾਕੂ ਜਹਾਜ਼ਾਂ ਨੂੰ ਖਰੀਦਣ ਦੇ ਭਾਰਤ ਦੇ ਫ਼ੈਸਲੇ ਉੱਤੇ ਨਿਰਭਰ ਕਰਦਾ ਹੈ। ਅਮਰੀਕਾ, ਭਾਰਤ ਨੂੰ ਇਸ ਲੜਾਕੂ ਜਹਾਜ਼ਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਦੱਖਣੀ ਅਤੇ ਦੱਖਣੀ-ਪੂਰਬ ਏਸ਼ੀਆ ਲਈ ਉਪ ਸਹਾਇਕ ਰੱਖਿਆ ਸਕੱਤਰ ਜੋਏ ਫੇਲਟਰ ਨੇ ਕੱਲ ਕਿਹਾ ਕਿ ਭਾਰਤ ਵਲੋਂ ਇਕ ਹਾਂ ਪੱਖੀ ਫ਼ੈਸਲਾ ਪੰਜਵੀਂ ਪੀੜ੍ਹੀ ਦਾ ਆਧੁਨਿਕ ਲੜਾਕੂ ਜਹਾਜ਼ ਤਕਨੀਕ ਵਿਚ ਅੱਗੇ ਦੀ ਰਸਤਾ ਤੈਅ ਕਰ ਸਕਦਾ ਹੈ।

f-16, f-18f-16, f-18

 ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਲੜਾਕੂ ਜਹਾਜ਼ਾਂ ਉੱਤੇ ਭਾਰਤ ਨਾਲ ਕਰੀਬੀ ਸਹਿਯੋਗ ਚਾਹੁੰਦਾ ਹੈ। ਫੇਲਟਰ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ (ਐਫ-16) ਬਲਾਕ 70 ਜਾਂ ਐਫ-18 ਨਾਲ ਲੜਾਕੂ ਜਹਾਜ਼ ਸਹਿਯੋਗ ਦਾ ਰਸਤਾ ਸ਼ੁਰੂ ਕਰਨਾ ਇਸ ਗੱਲ ਦਾ ਸੰਕੇਤ ਹੋਵੇਗਾ ਕਿ ਭਾਰਤ ਉਸ ਪੱਧਰ ਦੇ ਸਹਿਯੋਗ ਨੂੰ ਲੈ ਕੇ ਗੰਭੀਰ ਹੈ, ਜੋ ਸਾਨੂੰ ਲਗਦਾ ਹੈ ਕਿ ਭਾਰਤ ਦੇ ਹਿੱਤ ਵਿਚ ਹੋਵੇਗਾ। ਜੇਕਰ ਅਸੀਂ ਇਸ ਰਸਤੇ ਉੱਤੇ ਰਹੇ ਤਾਂ ਇਸ ਤੋਂ ਜ਼ਿਆਦਾ ਕਰੀਬੀ ਸਹਿਯੋਗ ਹੋਵੇਗਾ ਅਤੇ ਜ਼ਿਆਦਾ ਵਿਕਸਿਤ ਤਕਨੀਕ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਹਵਾਈ ਫੌਜ ਲਈ ਹਥਿਾਰਬੰਦ ਡਰੋਨ ਵਿਚ ਉਸ ਦੇ ਹਿੱਤ ਉਤੇ ਵੀ ਅਮਰੀਕਾ ਵਿਚਾਰ ਕਰ ਰਿਹਾ ਹੈ।

f-16, f-18f-16, f-18

ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਉਤੇ ਉਨ੍ਹਾਂ ਨੂੰ ਨਾ ਤਾਂ ਕੋਈ ਪੇਸ਼ਕਸ਼ ਮਿਲੀ ਹੈ ਅਤੇ ਨਾ ਹੀ ਇਸ ਉਤੇ ਕੋਈ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ, ‘‘ਇਸ ਨੂੰ ਪਾਉਣਾ ਭਾਰਤ ਲਈ ਸੁਭਾਵਕ ਹੋਵੇਗਾ। ਅਸੀਂ ਇਸ ਅਪੀਲ ਉਤੇ ਵਿਚਾਰ ਕਰਾਂਗੇ ਪਰ ਅਜੇ ਤਕ ਸਾਡੇ ਵਲੋਂ ਇਸ ਦੀ ਪੇਸ਼ਕਸ਼ ਨਹੀਂ ਕੀਤੀ ਗਈ। ਅਸੀਂ ਉਨ੍ਹਾਂ ਦੇ ਹਿੱਤ ਬਾਰੇ ਜਾਣਦੇ ਹਾਂ ਅਤੇ ਅਸੀਂ ਉਸ ਉਤੇ ਵਿਚਾਰ ਕਰ ਰਹੇ ਹਾਂ ਪਰ ਅਸੀਂ ਅਜੇ ਤਕ ਕੋਈ ਫ਼ੈਸਲਾ ਨਹੀਂ ਲਿਆ।’’ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਟਰੰਪ ਭਾਰਤ ਨੂੰ ਹਥਿਆਰਬੰਦ ਡਰੋਨ ਵੇਚਣ ਉਤੇ ਸਹਿਮਤ ਹੋ ਗਏ ਸਨ ਤਾਂ ਜੋ ਹਿੰਦ ਮਹਾਸਾਗਰ ਵਿਚ ਭਾਰਤ ਦੀ ਨਿਗਰਾਨੀ ਕਰਨ ਦੀਆਂ ਸਮਰੱਥਤਾਵਾਂ ਨੂੰ ਵਧਾਇਆ ਜਾ ਸਕੇ।

f-16, f-18f-16, f-18

ਪੰਜਵੀਂ ਪੀੜ੍ਹੀ ਦੇ ਐਫ-35 ਲੜਾਕੂ ਜਹਾਜ਼ਾਂ  ਬਾਰੇ ਪੁੱਛੇ ਜਾਣ ਉਤੇ ਅਧਿਕਾਰੀ ਨੇ ਕਿਹਾ ਕਿ ਦੋਹਾਂ ਵਲੋਂ ਅਜਿਹਾ ਕੋਈ ਕਦਮ ਨਹੀਂ ਚੁਕਿਆ ਗਿਆ, ਜਿਵੇਂ ਕਿ ਮੀਡਿਆ ਵਿਚ ਖ਼ਬਰਾਂ ਆ ਰਹੀਆਂ ਹਨ। ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਐਫ-18 ਸਮਝੌਤੇ ਉਤੇ ਗਲਬਾਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ,‘‘ਸਾਡਾ ਐਫ-18 ਦੋਹਰੇ ਇੰਜਣ ਵਾਲਾ ਲੜਾਕੂ ਜਹਾਜ਼ ਹੈ, ਜਿਸ ਨੂੰ ਭਵਿੱਖ ਵਿਚ ਖਰੀਦਣ ਲਈ ਭਾਰਤ ਵਿਚਾਰ ਕਰ ਸਕਦਾ ਹੈ। ਅਮਰੀਕਾ ਵਿਚ ਇਹ ਬਹੁਤ ਚੰਗੀ ਤਰ੍ਹਾਂ ਨਾਲ ਕੰਮ ਕਰਦਾ ਹੈ ਅਤੇ ਇਸ ਵਿਚ ਅਤਿਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਗਈ ਹੈ।   

f-16, f-18f-16, f-18

ਫੇਲਟਰ ਨੇ ਕਿਹਾ ਕਿ ਭਾਰਤ ਵਲੋਂ ਐਫ-18 ਲੜਾਕੂ ਜਹਾਜ਼ ਖਰੀਦਣਾ ਸਮੁੰਦਰੀ ਫੌਜ ਖੇਤਰ ਵਿਚ ਭਾਰਤ-ਅਮਰੀਕਾ ਦੇ ਕਰੀਬੀ ਸਹਿਯੋਗ ਦਾ ਸੁਭਾਵਕ ਉਦਾਹਰਣ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੇ ਐਫ-16 ਦੇ ਬਲਾਕ 70 ਵਰਜਨ ਦੀ ਪੇਸ਼ਕਸ਼ ਕੀਤੀ ਹੈ ਅਤੇ ਇਹ ਤਕਨੀਕ ਦੇ ਲਿਹਾਜ਼ ਨਾਲ ਅਤਿਆਧੁਨਿਕ ਲੜਾਕੂ ਜਹਾਜ਼ ਹੈ। ਉਨ੍ਹਾਂ ਨੇ ਕਿਹਾ ਕਿ ਬਲਾਕ 70 ਲੜਾਕੂ ਜਹਾਜ਼ ਨੂੰ ਚੁਣਨ ਦਾ ਮਤਲਬ ਹੈ ਕਿ ਇਸ ਦਾ ਪੂਰਾ ਉਤਪਾਦਨ ਯੂਨਿਟ ਭਾਰਤ ਚਲਾ ਜਾਵੇਗਾ, ਜੋ ਨਵੀਂ ਦਿੱਲੀ ਦੀ ‘‘ਮੇਕ ਇਨ ਇੰਡਿਆ’’ ਅਗੇਤ ਨੂੰ ਪੂਰੀ ਕਰੇਗੀ। ਫਿਲਹਾਲ, ਫੇਲਟਰ ਨੇ ਕਿਹਾ ਕਿ ਅਮਰੀਕਾ ਨੇ ਅਜੇ ਤੱ ਕੋਈ ਪੇਸ਼ਕਸ਼ ਨਹੀਂ ਦਿਤੀ। ਭਾਰਤ ਨੂੰ ਐਫ-35 ਲੜਾਕੂ ਜਹਾਜ਼ ਵੇਚਣ ਦੇ ਸਵਾਲ ਉੱਤੇ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੇ ਅਜੇ ਤੱਕ ਅਜਿਹੀ ਕੋਈ ਪੇਸ਼ਕਸ਼ ਨਹੀਂ ਦਿਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement