ਫਿਲੀਸਤੀਨੀਆਂ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਵ੍ਹਾਈਟ ਹਾਊਸ ਨੇ ਕੀਤੀ ਅਪੀਲ
Published : Apr 6, 2018, 4:43 pm IST
Updated : Apr 6, 2018, 4:43 pm IST
SHARE ARTICLE
white house
white house

ਇਜ਼ਰਾਇਲੀ ਸੈਨਿਕਾਂ ਵਲੋਂ 18 ਫਿਲੀਸਤੀਨੀਆਂ ਦੇ ਮਾਰੇ ਜਾਣ ਤੋਂ ਬਾਅਦ ਅਮਰੀਕਾ ਨੇ ਅਜ ਫਿਲੀਸਤੀਨੀਆਂ ਨੂੰ ਅਪੀਲ ਕੀਤੀ ਕਿ ਉਹ ਇਜ਼ਰਾਇਲ...

ਵਾਸ਼ਿੰਗਟਨ : ਇਜ਼ਰਾਇਲੀ ਸੈਨਿਕਾਂ ਵਲੋਂ 18 ਫਿਲੀਸਤੀਨੀਆਂ ਦੇ ਮਾਰੇ ਜਾਣ ਤੋਂ ਬਾਅਦ ਅਮਰੀਕਾ ਨੇ ਅਜ ਫਿਲੀਸਤੀਨੀਆਂ ਨੂੰ ਅਪੀਲ ਕੀਤੀ ਕਿ ਉਹ ਇਜ਼ਰਾਇਲ ਨਾਲ ਲੱਗਣ ਵਾਲੀ ਗਾਜਾ ਸਰਹੱਦ ਤੋਂ 500 ਮੀਟਰ ਦੂਰ ਰਹਿਣ ਅਤੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ। ਤਾਜ਼ਾ ਪ੍ਰਦਰਸ਼ਨਾਂ ਦੀ ਪਹਿਲੀ ਸ਼ਾਮ 'ਤੇ ਇਜ਼ਰਾਇਲ ਨੂੰ 'ਜ਼ਿਆਦਾ ਸਾਵਧਾਨੀ' ਵਰਤਣ ਦੀ ਸੰਯੁਕਤ ਰਾਸ਼ਟਰ ਦੀ ਚਿਤਾਵਨੀ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਤ ਜੈਸਨ ਗ੍ਰੀਨਬਲਾਟਟ ਨੇ ਇਸ ਦੀ ਜ਼ਿੰਮੇਦਾਰੀ ਪੂਰੀ ਤਰ੍ਹਾਂ ਫਿਲੀਸਤੀਨੀਆਂ 'ਤੇ ਪਾ ਦਿਤੀ।

white housewhite house

ਉਨ੍ਹਾਂ ਕਿਹਾ ਕਿ ਅਮਰੀਕਾ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਸਪਸ਼ਟ ਰੂਪ ਨਾਲ ਪ੍ਰਦਰਸ਼ਨਕਾਰੀਆਂ ਨੂੰ ਦਸ ਦੇਣ ਕਿ ਸ਼ਾਂਤੀਪੂਰਨ ਤਰੀਕੇ ਨਾਲ ਮਾਰਚ ਕਰਨਾ ਹੈ। ਗ੍ਰੀਨਬਲਾਟਟ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ 'ਬਫਰ ਜੋਨ ਤੋਂ 500 ਮੀਟਰ ਦੂਰ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਰੂਪ ਵਿਚ ਕਿਸੇ ਵੀ ਸਥਾਨ 'ਤੇ ਸਰਹੱਦ ਦੀ ਕੰਢਿਆਲੀ ਤਾਰ ਤਕ ਨਹੀਂ ਕਰਨਾ ਹੈ।' ਉਨ੍ਹਾਂ ਕਿਹਾ ਅਸੀਂ ਉਨ੍ਹਾਂ ਪ੍ਰਦਰਸ਼ਨਕਾਰੀਆਂ ਅਤੇ ਨੇਤਾਵਾਂ ਦੀ ਨਿੰਦਾ ਕਰਦੇ ਹਾਂ ਜੋ ਹਿੰਸਾ ਦੀ ਅਪੀਲ ਕਰਦੇ ਹਨ ਜਾਂ ਜੋ ਬੱਚਿਆਂ ਸਮੇਤ ਪ੍ਰਦਰਸ਼ਨਕਾਰੀਆਂ ਨੂੰ ਕੱਢਿਆਲੀ ਤਾਰ ਵਲ ਇਹ ਜਾਣਦੇ ਹੋਏ ਵੀ ਭੇਜਦੇ ਹਨ ਕਿ ਇਸ ਵਿਚ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ, ਜਾਂ ਉਹ ਜ਼ਖਮੀ ਵੀ ਹੋ ਸਕਦੇ ਹਨ।

deaddead

 ਸ਼ੁਕਰਵਾਰ ਨੂੰ ਹਿੰਸਾ ਦੇ ਨਵੇਂ ਦੌਰ ਦੇ ਸ਼ੱਕ ਦੌਰਾਨ ਇਜ਼ਰਾਇਲ ਨੇ ਕਿਹਾ ਹੈ ਕਿ ਗੋਲੀ ਚਲਾਉਣ ਦੇ ਉਸ ਦੇ ਨਿਯਮ ਵਿਚ ਬਦਲਾਅ ਨਹੀਂ ਹੋਇਆ ਹੈ। ਪ੍ਰਦਰਸ਼ਨ ਦੇ ਆਯੋਜਕਾਂ ਨੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਛੋਟੇ ਸਮੂਹ ਨੂੰ ਸਰਹੱਦ 'ਤੇ ਲੱਗੀ ਕੰਢਿਆਲੀ ਤਾਰ ਕੋਲ ਜਾਣ ਅਤੇ ਪਥਰਾਅ ਕਰਨ ਅਤੇ ਇਜ਼ਰਾਇਲੀ ਸੈਨਿਕਾਂ ਵੱਲ ਸੜਦੇ ਹੋਏ ਟਾਇਰ ਸੁੱਟਣ ਤੋਂ ਰੋਕਣ ਦੀ ਯੋਜਨਾ ਬਣਾ ਰਹੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement