Canada News: ਕੈਨੇਡਾ ਦੇ ਇਸ ਸੂਬੇ ਨੇ ਵਿਦਿਆਰਥੀਆਂ ਨੂੰ ਦਿੱਤੀ ਬੁਰੀ ਖ਼ਬਰ, ਸਿਰਫ਼ 12,900 ਵਿਦਿਆਰਥੀਆਂ ਨੂੰ ਮਿਲੇਗਾ ਸਟੱਡੀ ਪਰਮਿਟ 
Published : Apr 6, 2024, 12:24 pm IST
Updated : Apr 6, 2024, 12:24 pm IST
SHARE ARTICLE
Canada
Canada

ਕੈਨੇਡਾ ਦਾ ਪੱਛਮੀ ਸੂਬਾ ਨੋਵਾ ਸਕੋਟੀਆ ਵਿੱਦਿਅਕ ਸਾਲ 2024-25 ਲਈ ਸਿਰਫ਼ 12,900 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕਰੇਗਾ।

Canada News: ਕੈਨੇਡਾ ਨੇ ਇਕ ਵਾਰ ਫਿਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਝਟਕਾ ਦਿੱਤਾ ਹੈ। ਸਰਕਾਰ ਨੇ ਸਿਰਫ਼ 12,900 ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਦੇਣ ਦੀ ਗੱਲ ਕਹੀ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਕੈਨੇਡਾ ਦਾ ਪੱਛਮੀ ਸੂਬਾ ਨੋਵਾ ਸਕੋਟੀਆ ਵਿੱਦਿਅਕ ਸਾਲ 2024-25 ਲਈ ਸਿਰਫ਼ 12,900 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕਰੇਗਾ।  ਇਸ ਸਾਲ ਸਟੱਡੀ ਪਰਮਿਟਾਂ ਦੀ ਗਿਣਤੀ ਪਿਛਲੇ ਸਾਲ ਦੀ ਤੁਲਨਾ ਨਾਲੋਂ ਲਗਭਗ 36 ਫ਼ੀਸਦੀ ਘੱਟ ਹੈ, ਜਦਕਿ 2023 ਵਿਚ ਸਟੱਡੀ ਪਰਮਿਟ ਜਾਰੀ ਕਰਨ ਦੀ ਇਹ ਗਿਣਤੀ 19,900 ਸੀ। 

ਕੈਨੇਡਾ ਸਰਕਾਰ ਨੇ ਵਿਦਿਆਰਥੀ ਵੀਜ਼ਾ ਅਰਜ਼ੀ ਪ੍ਰਕਿਰਿਆ ਅਤੇ ਨੀਤੀ ਵਿਚ ਬਦਲਾਅ ਕੀਤੇ ਹਨ, ਜਿਸ ਤਹਿਤ ਦੇਸ਼ ਸਿਰਫ਼ 3,60,000 ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਪੜ੍ਹਾਈ ਕਰਨ ਲਈ ਕੈਨੇਡਾ ਆਉਣ ਦੀ ਮਨਜ਼ੂਰੀ ਮਿਲੇਗੀ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨੋਵਾ ਸਕੋਟੀਆ ਵਿਚ 12,900 ਸਟੱਡੀ ਪਰਮਿਟਾਂ ਨੂੰ ਜਨਤਕ, ਨਿੱਜੀ ਅਤੇ ਕਮਿਊਨਿਟੀ ਕਾਲਜਾਂ ਵਿਚ ਵੰਡਿਆ ਜਾਵੇਗਾ। ਉੱਨਤ ਸਿੱਖਿਆ ਮੰਤਰੀ ਬ੍ਰਾਇਨ ਵੋਂਗ ਨੇ ਪ੍ਰੋਵਿੰਸ ਹਾਊਸ ਵਿਚ ਆਪਣੇ ਵਿਭਾਗ ਦੇ ਬਜਟ ’ਤੇ ਬਹਿਸ ਦੇ ਦੌਰਾਨ ਨੋਵਾ ਸਕੋਟੀਆ ਦੇ ਅਧਿਐਨ ਪਰਮਿਟ ਜਾਰੀ ਕਰਨ ਦਾ ਐਲਾਨ ਕੀਤਾ ਹੈ।

ਵੋਂਗ ਨੇ ਕਿਹਾ ਕਿ ਇਸ ਸਾਲ ਤੋਂ ਪਹਿਲਾਂ ਸਕੂਲ ਅਸਲ ਵਿਚ ਸੰਘੀ ਸਰਕਾਰ ਦੇ ਕੋਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਸੀਮਿਤ ਗਿਣਤੀ ’ਚ ਅਰਜ਼ੀਆਂ ਜਮ੍ਹਾਂ ਕਰ ਸਕਦੇ ਸਨ, ਪਰ ਹੁਣ ਨਿਰਧਾਰਤ ਕੀਤੀ ਗਈ ਗਿਣਤੀ 3,60,000 ਵਿਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ ਦੀ ਨੀਤੀ ਦਾ ਹਿੱਸਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਇਹ ਕਦਮ ਕੈਨੇਡਾ ’ਚ ਵੱਡੀ ਗਿਣਤੀ ’ਚ ਵਿਦਿਆਰਥੀ ਵੀਜ਼ਾ ਅਰਜ਼ੀਆਂ ਆਉਣ ਕਾਰਨ ਪੈਦਾ ਹੋਏ ਰਿਹਾਇਸ਼ੀ ਸੰਕਟ ਨੂੰ ਘੱਟ ਕਰਨ ਲਈ ਚੁੱਕਿਆ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨੋਵਾ ਸਕੋਟੀਆ ਦੀਆਂ 10 ਪ੍ਰਮੁੱਖ ਯੂਨੀਵਰਸਿਟੀਆਂ ਵਿਚੋਂ ਕੇਪ ਬ੍ਰੇਟਨ ਯੂਨੀਵਰਸਿਟੀ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ ਕਿਉਂਕਿ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਕਮੀ ਦੇਖਣ ਨੂੰ ਮਿਲੇਗੀ। ਯੂਨੀਵਰਸਿਟੀ ਨੂੰ 5,086 ਅਰਜ਼ੀਆਂ ਅਲਾਟ ਕੀਤੀਆਂ ਗਈਆਂ ਹਨ, ਜੋ ਪਿਛਲੇ ਸਾਲ ਨਾਲੋਂ 52 ਫ਼ੀਸਦੀ ਘੱਟ ਹਨ।  

(For more Punjabi news apart from Canada's Nova Scotia to process only 12,900 study permit, stay tuned to Rozana Spokesman)

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement