Canada robbery case : ਕੈਨੇਡਾ ’ਚ 30 ਕਰੋੜੀ ਟਰੱਕ ਲੁੱਟ ਮਾਮਲੇ ’ਚ ਦੋ ਹੋਰ ਪੰਜਾਬੀ ਗ੍ਰਿਫ਼ਤਾਰ
Published : Apr 6, 2025, 11:31 am IST
Updated : Apr 6, 2025, 11:31 am IST
SHARE ARTICLE
Two more Punjabi arrested in 30 crore truck robbery case in Canada Latest News in Punjabi
Two more Punjabi arrested in 30 crore truck robbery case in Canada Latest News in Punjabi

Canada robbery case : ਡਰਾਈਵਰਾਂ ਤੋਂ ਕੀਮਤੀ ਸਾਮਾਨ ਦੀ ਜਾਣਕਾਰੀ ਲੈ ਕੇ ਤੇ ਫਿਰ ਕਰਦੇ ਸੀ ਲੁੱਟ-ਖੋਹ 

Two more Punjabi arrested in 30 crore truck robbery case in Canada Latest News in Punjabi : ਵੈਨਕੂਵਰ : ਪੀਲ ਪੁਲਿਸ ਨੇ 30 ਕਰੋੜੀ ਟਰੱਕ ਲੁੱਟ-ਖੋਹ ਮਾਮਲੇ ਦੀ ਜਾਂਚ ਦੇ ਤਹਿਤ ਸਬੂਤ ਇਕੱਠੇ ਕਰ ਕੇ ਦੋ ਹੋਰ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਉਸੇ ਗਰੋਹ ਦੇ ਸੰਚਾਲਕ ਸਨ, ਜੋ ਕੁੱਝ ਟਰੱਕ ਡਰਾਈਵਰਾਂ ਨੂੰ ਮੋਟੀਆਂ ਰਕਮਾਂ ਦੇ ਲਾਲਚ ਦੇ ਕੇ ਉਨ੍ਹਾਂ ਦੇ ਟਰੱਕਾਂ ਵਿਚ ਲੱਦੇ ਕੀਮਤੀ ਸਾਮਾਨ ਦੀ ਜਾਣਕਾਰੀ ਲੈਂਦੇ ਤੇ ਫਿਰ ਉਸ ਟਰੱਕ ਨੂੰ ਲੁੱਟ ਲੈਂਦੇ ਸਨ। ਪੁਲਿਸ ਦੀ ਜਾਂਚ ’ਚ ਇਨ੍ਹਾਂ ਮੁਲਜ਼ਮਾਂ ਦੀਆਂ ਤਿੰਨ ਟਰੱਕ ਕੰਪਨੀਆਂ ਦੇ ਨਾਂ ਵੀ ਸਾਹਮਣੇ ਆਏ ਹਨ।

ਮਾਮਲੇ ਦੀ ਹੋਰ ਜਾਂਚ ਅਜੇ ਜਾਰੀ ਹੈ, ਜਿਸ ਵਿਚ ਉਨ੍ਹਾਂ ਟਰੱਕ ਡਰਾਈਵਰਾਂ ਦੀ ਸ਼ਮੂਲੀਅਤ ਦੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨੇ ਲਾਲਚਵੱਸ ਅਪਣੇ ਲੱਦੇ ਟਰੱਕ ਗਰੋਹ ਨੂੰ ਸੌਂਪ ਕੇ ਲੁੱਟ-ਖੋਹ ਦੇ ਡਰਾਮੇ ਰਚੇ। ਓਂਟਾਰੀਓ ਵਿਚ ਟਰੱਕਾਂ ਦੀਆਂ ਕਈ ਵੱਡੀਆਂ ਕੰਪਨੀਆਂ ਇੰਝ ਹੀ ਲੁੱਟ-ਖੋਹ ਦਾ ਸ਼ਿਕਾਰ ਹੁੰਦੀਆਂ ਰਹੀਆਂ ਸਨ, ਕਿਉਂਕਿ ਕੀਮਤੀ ਸਾਮਾਨ ਭੇਜ ਦੇ ਵਪਾਰੀਆਂ ਨੂੰ ਟਰੱਕ ਡਰਾਈਵਰਾਂ ’ਤੇ ਵਿਸ਼ਵਾਸ ਹੁੰਦਾ ਸੀ।

ਪੀੜਤ ਵਪਾਰੀਆਂ ਦੀ ਸ਼ਿਕਾਇਤ ਦੀ ਜਾਂਚ ਦੌਰਾਨ ਪਿਛਲੇ ਮਹੀਨੇ ਪੁਲਿਸ ਨੇ ਨੋਬਲਟਲ ਸ਼ਹਿਰ ਸਥਿਤ ਬੂਰਾ ਟਰਾਂਸਪੋਰਟ ਕੰਪਨੀ ਦੇ ਗੁਦਾਮ ’ਤੇ ਛਾਪਾ ਮਾਰ ਕੇ ਉਥੋਂ ਕਰੋੜਾਂ ਰੁਪਿਆਂ ਦਾ ਲੁੱਟਿਆ/ਚੋਰੀ ਕੀਤਾ ਸਾਮਾਨ ਬਰਾਮਦ ਕੀਤਾ, ਜਿਸ ਦੀ ਕੀਮਤ 50 ਲੱਖ ਡਾਲਰ (30 ਕਰੋੜ ਰੁਪਏ) ਆਂਕੀ ਗਈ ਸੀ। ਪੀਲ ਪੁਲੀਸ ਵਲੋਂ ਜਾਰੀ ਹੋਰ ਸੂਚਨਾ ਅਨੁਸਾਰ ਜਾਂਚ ਅੱਗੇ ਵਧਾਈ ਗਈ ਤਾਂ ਬੂਰਾ ਟਰਾਂਸਪੋਰਟ ਦੇ ਨਾਲ ਦੋ ਹੋਰ ਟਰੱਕ ਕੰਪਨੀਆਂ ਯਾਨੀ ਵਿਲੌਸਟੀ ਲੋਜਿਸਟਿਕ ਅਤੇ ਟੌਰਕ ਲੋਜਿਸਟਿਕ ਸ਼ਮੂਲੀਅਤ ਦੇ ਸਬੂਤ ਮਿਲੇ ਤੇ ਉਨ੍ਹਾਂ ਤੋਂ ਵੀ ਚੋਰੀ ਦਾ ਸਾਮਾਨ ਮਿਲਿਆ।

ਪੁਲਿਸ ਨੇ ਬੂਰਾ ਟਰਾਂਸਪੋਰਟ ਦੇ ਮਾਲਕ ਮਨਜਿੰਦਰ ਸਿੰਘ ਬੂਰਾ (41 ਸਾਲ) ਜੋ ਪਹਿਲੇ ਦੋਸ਼ਾਂ ’ਚੋਂ ਜ਼ਮਾਨਤ ’ਤੇ ਸੀ, ਉੱਤੇ ਹੋਰ ਗੰਭੀਰ ਦੋਸ਼ ਲਗਾ ਕੇ ਫਿਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਦੇ ਨਾਲ ਦੂਜੀਆਂ ਕੰਪਨੀਆਂ ਨਾਲ ਸਬੰਧਤ 28 ਸਾਲਾ ਸੁਖਦੀਪ ਸਿੰਘ ਬਰਾੜ ਨੂੰ ਕਈ ਦੋਸ਼ਾਂ ਤਹਿਤ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਹੈ। ਦੋਵੇਂ ਬਰੈਂਪਟਨ ਦੇ ਰਹਿਣ ਵਾਲੇ ਹਨ।

ਪੁਲਿਸ ਅਨੁਸਾਰ ਜਾਂਚ ਅਜੇ ਪੂਰੀ ਨਹੀਂ ਹੋਈ ਹੈ, ਕਿਉਂਕਿ ਕਈ ਹੋਰ ਪਰਤਾਂ ਅਜੇ ਸਬੂਤਾਂ ਸਮੇਤ ਖੁਲ੍ਹਣੀਆਂ ਬਾਕੀ ਹਨ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement