ਇਸ ਸ਼ਹਿਰ ਵਿਚ ਰਹਿੰਦੀ ਹੈ ਸਿਰਫ਼ ਇਕ ਔਰਤ, ਹਰ ਮਹੀਨੇ ਭਰਦੀ ਹੈ 500 ਡਾਲਰ ਟੈਕਸ
Published : Jun 6, 2019, 3:52 pm IST
Updated : Apr 10, 2020, 8:28 am IST
SHARE ARTICLE
America's smallest town has 1 woman resident
America's smallest town has 1 woman resident

ਇਸ ਧਰਤੀ ‘ਤੇ ਇਕ ਅਜਿਹਾ ਸ਼ਹਿਰ ਵੀ ਹੈ ਜਿੱਥੋਂ ਦੀ ਕੁੱਲ ਜਨਸੰਖਿਆ ਸਿਰਫ਼ 1 ਹੈ ਅਤੇ ਉਸ ਦੀ ਉਮਰ ਵੀ 84 ਸਾਲ ਹੈ।

ਨੇਬਰਸਕਾ: ਕੀ ਤੁਸੀਂ ਯਕੀਨ ਕਰ ਸਕਦੇ ਹੋ ਕਿ ਕਿਸੇ ਸ਼ਹਿਰ ਵਿਚ ਸਿਰਫ਼ ਇਕ ਹੀ ਸਖ਼ਸ਼ ਰਹਿ ਰਿਹਾ ਹੋਵੇ। ਪਰ ਇਹ ਗੱਲ ਸੱਚ ਹੈ ਕਿ ਇਸ ਧਰਤੀ ‘ਤੇ ਇਕ ਅਜਿਹਾ ਸ਼ਹਿਰ ਵੀ ਹੈ ਜਿੱਥੋਂ ਦੀ ਕੁੱਲ ਅਬਾਦੀ ਸਿਰਫ਼ 1 ਹੈ। ਇਸ ਸ਼ਹਿਰ 'ਚ ਰਹਿ ਰਹੀ ਔਰਤ ਦੀ ਉਮਰ  84 ਸਾਲ ਹੈ। ਇਸ ਔਰਤ ਦਾ ਨਾਂਅ ਐਲਸੀ ਏਲਰ ਹੈ ਅਤੇ ਇਸ ਸ਼ਹਿਰ ਦਾ ਨਾਂਅ ਹੈ ਮੋਨੋਵੀ, ਨੇਬਰਸਕਾ। ਇਹ ਅਮਰੀਕਾ ਦੀ ਸਭ ਤੋਂ ਘੱਟ ਅਬਾਦੀ ਵਾਲੇ ਸ਼ਹਿਰਾਂ ਵਿਚ ਆਉਂਦਾ ਹੈ।

ਐਲਸੀ ਇਸ ਸ਼ਹਿਰ ਦੀ ਦੇਖਭਾਲ ਵੀ ਇਕੱਲੀ ਕਰਦੀ ਹੈ। ਇਸ ਤੋਂ ਇਲਾਵਾ ਉਹ ਸ਼ਹਿਰ ਵਿਚ ਪਾਣੀ ਅਤੇ ਬਿਜਲੀ ਆਦਿ ਦਾ 500 ਡਾਲਰ ਟੈਕਸ ਵੀ ਭਰਦੀ ਹੈ। ਸਰਕਾਰ ਵੱਲੋਂ ਸਰਕਾਰੀ ਥਾਵਾਂ ਦੀ ਦੇਖ ਰੇਖ ਲਈ ਮਿਲਣ ਵਾਲੀ ਰਕਮ ਨੂੰ ਕਿੱਥੇ ਅਤੇ ਕਿਵੇਂ ਖਰਚ ਕਰਨਾ ਹੈ, ਇਹ ਸਭ ਕੁੱਝ ਐਲਸੀ ਹੀ ਤੈਅ ਕਰਦੀ ਹੈ। ਇਸ ਸ਼ਹਿਰ ਦੀ ਇਕਲੌਤੀ ਨਾਗਰਿਕ ਹੋਣ ਦੇ ਨਾਤੇ ਉਹ ਇੱਥੋਂ ਦੀ ਮੇਅਰ, ਕਲਰਕ ਅਤੇ ਅਫ਼ਸਰ ਵੀ ਹੈ।

ਅਜਿਹਾ ਨਹੀਂ ਹੈ ਕਿ ਐਲਸੀ ਤੋਂ ਇਲਾਵਾ ਇਸ ਸ਼ਹਿਰ ਵਿਚ ਕੋਈ ਨਾ ਆਇਆ ਹੋਵੇ। ਬਲਕਿ 1930 ਵਿਚ ਇੱਥੋਂ ਦੀ ਅਬਾਦੀ 150 ਸੀ। ਇਹਨਾਂ 150 ਲੋਕਾਂ ਲਈ ਇੱਥੇ ਤਿੰਨ ਗਰੋਸਰੀ ਸਟੋਰ, ਕਈ ਰੈਸਟੋਰੈਂਟ, ਡਾਕਖਾਨੇ ਅਤੇ ਜੇਲ੍ਹਾਂ ਵੀ ਸਨ। ਸ਼ਹਿਰ ਦੇ ਨੇੜੇ ਰੇਲ ਦੀ ਸਹੂਲਤ ਵੀ ਸੀ। ਐਲਸੀ ਹੁਣ ਇਕ ਸਰਾਂ ਚਲਾਉਂਦੀ ਹੈ, ਜਿਸ ਵਿਚ ਮੋਨੋਵੀ ਵਿਚ ਆਉਣ ਵਾਲੇ ਸੈਲਾਨੀਆਂ ਨੂੰ ਪਾਣੀ, ਚਾਹ ਅਤੇ ਸਨੈਕਸ ਦੀ ਸਹੂਲਤ ਮਿਲਦੀ ਹੈ।

ਐਲਸੀ ਦਾ ਜਨਮ ਇਸੇ ਸ਼ਹਿਰ ਵਿਚ ਹੋਇਆ ਹੈ। 19 ਸਾਲ ਦੀ ਉਮਰ ਵਿਚ ਉਸ ਨੇ ਅਪਣੇ ਸਕੂਲ ਦੇ ਦੋਸਤ ਨਾਲ ਵਿਆਹ ਵੀ ਕਰਵਾਇਆ ਸੀ। ਸਕੂਲ ਤੋਂ ਬਾਅਦ ਉਹ ਯੂਐਸ ਹਵਾਈ ਫ਼ੌਜ ਵਿਚ ਵੀ ਭਰਤੀ ਹੋਈ ਸੀ। ਹੌਲੀ ਹੌਲੀ ਇਹ ਸ਼ਹਿਰ ਖਾਲੀ ਹੋ ਗਿਆ। ਘੱਟ ਰਹੀ ਅਬਾਦੀ ਦੇ ਚਲਦੇ ਇੱਥੋਂ ਦੇ ਸਟੋਰ, ਡਾਕਖਾਨੇ ਅਤੇ ਸਕੂਲ ਬੰਦ ਹੋ ਗਏ।

ਐਲਸੀ ਦੇ ਦੋ ਬੱਚੇ ਵੀ ਕੰਮ ਕਰਨ ਲਈ ਸ਼ਹਿਰ ਤੋਂ ਬਾਹਰ ਚਲੇ ਗਏ। ਸਾਲ 2004 ਤਕ ਆਉਂਦੇ, ਇਸ ਸ਼ਹਿਰ ਵਿਚ ਐਲਸੀ ਅਤੇ ਉਹਨਾਂ ਦੇ ਪਤੀ ਰੂਡੀ ਹੀ ਰਹਿ ਗਏ। ਪਰ 2004 ਵਿਚ ਉਹਨਾਂ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਐਲਸੀ ਸ਼ਹਿਰ ਵਿਚ ਇਕੱਲੀ ਰਹਿ ਰਹੀ ਹੈ। ਹੁਣ ਐਲਸੀ ਦੇ 7 ਪੋਤੇ-ਪੋਤੀਆਂ ਹਨ ਪਰ ਉਹ ਵੀ ਇਸ ਸ਼ਹਿਰ ਵਿਚ ਰਹਿਣਾ ਪਸੰਦ ਨਹੀਂ ਕਰਦੇ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement