
'ਪ੍ਰਾਰਥਨਾ ਕਰਨ ਲਈ ਲੋਕਾਂ ਦੀ ਭੀੜ ਹੋਈ ਸੀ ਇਕੱਠੀ'
ਦੱਖਣੀ-ਪੱਛਮੀ ਨਾਈਜੀਰੀਆ 'ਚ ਐਤਵਾਰ ਨੂੰ ਹਮਲਾਵਰਾਂ ਨੇ ਇਕ ਕੈਥੋਲਿਕ ਚਰਚ 'ਤੇ ਗੋਲੀਬਾਰੀ ਕੀਤੀ। ਜਿਸ ਕਾਰਨ ਪ੍ਰਾਰਥਨਾ ਕਰਨ ਆਏ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਈ ਲੋਕ ਜ਼ਖਮੀ ਹੋਏ ਹਨ। ਇਹ ਹਮਲਾ ਕਿਸ ਨੇ ਅਤੇ ਕਿਉਂ ਕੀਤਾ, ਇਸ ਘਟਨਾ ਬਾਰੇ ਸਪੱਸ਼ਟ ਨਹੀਂ ਹੋ ਸਕਿਆ ਹੈ।
ਇਹ ਘਟਨਾ ਓਂਡੋ ਸਟੇਟ ਦੇ ਸੇਂਟ ਫਰਾਂਸਿਸ ਕੈਥੋਲਿਕ ਚਰਚ ਦੀ ਹੈ।
Major incident in Nigeria
ਐਤਵਾਰ ਨੂੰ ਇੱਥੇ ਪ੍ਰਾਰਥਨਾ ਕਰਨ ਲਈ ਲੋਕਾਂ ਦੀ ਭੀੜ ਇਕੱਠੀ ਹੋਈ ਸੀ। ਇਸ ਦੌਰਾਨ ਬੰਦੂਕ ਲੈ ਕੇ ਹਮਲਾਵਰ ਅੰਦਰ ਦਾਖਲ ਹੋਏ ਅਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਵਿਧਾਇਕ ਓਗੁਨਮੋਲਾਸੁਈ ਓਲੁਵੋਲੇ ਨੇ ਕਿਹਾ ਕਿ ਹਮਲਾਵਰਾਂ ਨੇ ਐਤਵਾਰ ਨੂੰ ਉਦੋਂ ਨਿਸ਼ਾਨਾ ਬਣਾਇਆ ਜਦੋਂ ਲੋਕ ਇੱਥੇ ਪੇਂਟੇਕੋਸਟ ਦੀ ਪ੍ਰਾਰਥਨਾ ਲਈ ਇਕੱਠੇ ਹੋਏ ਸਨ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ।
Major incident in Nigeria
ਸੇਂਟ ਫਰਾਂਸਿਸ ਕੈਥੋਲਿਕ ਚਰਚ 'ਤੇ ਐਤਵਾਰ ਨੂੰ ਹੋਏ ਹਮਲੇ ਦੀ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਐਮਰਜੈਂਸੀ ਏਜੰਸੀਆਂ ਨੂੰ ਜ਼ਖਮੀਆਂ ਦੀ ਮਦਦ ਕਰਨ ਦੇ ਹੁਕਮ ਦਿੱਤੇ ਹਨ।
ਰਾਸ਼ਟਰਪਤੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਚਾਹੇ ਕੁਝ ਵੀ ਹੋ ਜਾਵੇ ਨਹੀਂ, ਇਹ ਦੇਸ਼ ਕਦੇ ਵੀ ਦੁਸ਼ਟ ਲੋਕਾਂ ਅੱਗੇ ਨਹੀਂ ਝੁਕੇਗਾ ਅਤੇ ਹਨੇਰੇ ਦੀ ਰੋਸ਼ਨੀ 'ਤੇ ਕਦੇ ਜਿੱਤ ਨਹੀਂ ਹੋਵੇਗੀ।" ਨਾਈਜੀਰੀਆ ਆਖਰਕਾਰ ਜਿੱਤ ਜਾਵੇਗਾ।”