UK News : ਯੂਕੇ ਸੰਸਦ ਵਿਚ ਫਿਰ ਉੱਠਿਆ ਸ਼ਾਕਾ ਨੀਲਾ ਤਾਰਾ ਦਾ ਮੁੱਦਾ
Published : Jun 6, 2025, 1:39 pm IST
Updated : Jun 6, 2025, 1:39 pm IST
SHARE ARTICLE
The issue of the Blue Star of Shaka has been raised again in the UK Parliament News in Punjabi
The issue of the Blue Star of Shaka has been raised again in the UK Parliament News in Punjabi

UK News : ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਨੇ ਜਾਂਚ ਦੀ ਕੀਤੀ ਮੰਗ 

The issue of the Operation Bluestar has been raised again in the UK Parliament News in Punjabi : ਜੂਨ 1984 ਵਿਚ ਹੋਏ ਸ਼ਾਕਾ ਨੀਲਾ ਤਾਰਾ ਦਾ ਮੁੱਦਾ ਇਕ ਵਾਰ ਫਿਰ ਯੂਕੇ ਹਾਊਸ ਆਫ਼ ਕਾਮਨਜ਼ ਵਿਚ ਗੂੰਜਿਆ। ਬ੍ਰਿਟਿਸ਼ ਸਿੱਖ ਲੇਬਰ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਇਹ ਮੁੱਦਾ ਉਠਾਇਆ। ਢੇਸੀ ਨੇ ਸ਼ਾਕਾ ਨੀਲਾ ਤਾਰਾ ਵਿਚ ਤਤਕਾਲੀ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਦੀ ਭੂਮਿਕਾ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ।

ਦੱਖਣ-ਪੂਰਬੀ ਇੰਗਲੈਂਡ ਦੇ ਸਲੋਹ ਤੋਂ ਸੰਸਦ ਮੈਂਬਰ ਢੇਸੀ ਨੇ ਪਿਛਲੇ ਸਾਲ ਚੁਣੀ ਲੇਬਰ ਸਰਕਾਰ ਨੂੰ ਇਸ ਦੀ ਜਾਂਚ ਕਰਨ ਦੀ ਅਪੀਲ ਕੀਤੀ ਸੀ, ਕਿਉਂਕਿ ਪਿਛਲੀਆਂ ਟੋਰੀ ਸਰਕਾਰਾਂ ਨੇ ਇਸ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ।

ਢੇਸੀ ਨੇ ਕਿਹਾ ਕਿ 1984 ਵਿਚ, ਸਿੱਖ ਭਾਈਚਾਰੇ ਨੂੰ ਉਸ ਸਮੇਂ ਗੰਭੀਰ ਝਟਕਾ ਲੱਗਾ ਜਦੋਂ ਭਾਰਤ ਸਰਕਾਰ ਨੇ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਕੰਪਲੈਕਸ 'ਤੇ ਹਮਲੇ ਦਾ ਹੁਕਮ ਦਿਤਾ, ਜਿਸ ਵਿਚ ਹਜ਼ਾਰਾਂ ਨਿਰਦੋਸ਼ ਲੋਕ ਮਾਰੇ ਗਏ।

ਉਨ੍ਹਾਂ ਦਸਿਆ ਕਿ 30 ਸਾਲਾਂ ਬਾਅਦ, ਨਵੇਂ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਥੈਚਰ ਸਰਕਾਰ ਨੇ ਉਸ ਫ਼ੌਜੀ ਕਾਰਵਾਈ ਤੋਂ ਪਹਿਲਾਂ ਭਾਰਤ ਸਰਕਾਰ ਨੂੰ ਸਲਾਹ ਦਿਤੀ ਸੀ। ਇਸ ਕਾਰਨ, ਬ੍ਰਿਟਿਸ਼ ਸਿੱਖ ਭਾਈਚਾਰੇ ਨੇ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ਢੇਸੀ ਨੇ ਸਵਾਲ ਕੀਤਾ, ਜਦੋਂ ਪਿਛਲੀਆਂ ਕੰਜ਼ਰਵੇਟਿਵ ਸਰਕਾਰਾਂ ਨੇ ਇਸ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਤਾਂ ਸਿੱਖਾਂ ਨੂੰ ਉਮੀਦ ਸੀ ਕਿ ਨਵੀਂ ਲੇਬਰ ਸਰਕਾਰ ਵਾਅਦੇ ਅਨੁਸਾਰ ਇਕ ਸੁਤੰਤਰ ਜਾਂਚ ਕਰੇਗੀ। ਇਹ ਕਦੋਂ ਸ਼ੁਰੂ ਹੋਵੇਗੀ?

ਢੇਸੀ ਨੇ ਪਹਿਲਾਂ ਯੂਕੇ ਸੰਸਦ ਵਿਚ ਵੀ ਇਹ ਮੁੱਦਾ ਉਠਾਇਆ ਸੀ। ਢੇਸੀ ਦੇ ਸੰਸਦੀ ਦਖ਼ਲ ਦੇ ਜਵਾਬ ਵਿਚ, ਪਿਛਲੇ ਹਫ਼ਤੇ ਹਾਊਸ ਆਫ਼ ਕਾਮਨਜ਼ ਦੀ ਆਗੂ ਲੂਸੀ ਪਾਵੇਲ ਸਹਿਮਤ ਹੋਈ ਕਿ ਇਹ 'ਯੂਕੇ ਵਿਚ ਸਿੱਖ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਮਾਮਲਾ' ਹੈ।

ਇਸ ਤੋਂ ਇਲਾਵਾ, ਵੁਲਵਰਹੈਂਪਟਨ ਵੈਸਟ ਦੇ ਸੰਸਦ ਮੈਂਬਰ ਵਰਿੰਦਰ ਜੱਸ ਨੇ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਅਤੇ ਭਾਰਤ ਸਰਕਾਰ ਤੋਂ ਦਖ਼ਲ ਦੇਣ ਦੀ ਮੰਗ ਕੀਤੀ। 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement