
ਪੰਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਦੇ ਨਾਗਵਲ 'ਚ ਬੁਰੀ ਤਰ੍ਹਾਂ ਫਸ ਚੁਕੀ ਹੈ। ਪੰਜਾਬ ਜਿਹੇ ਵਿਕਾਸਸ਼ੀਲ ਸੂਬੇ ਦੇ ਖ਼ਾਸ ਤੌਰ 'ਤੇ ਇਥੋਂ ਦੇ ਨੌਜਵਾਨ ਵਰਗ...........
ਬ੍ਰਿਸਬੇਨ : ਪੰਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ਦੇ ਨਾਗਵਲ 'ਚ ਬੁਰੀ ਤਰ੍ਹਾਂ ਫਸ ਚੁਕੀ ਹੈ। ਪੰਜਾਬ ਜਿਹੇ ਵਿਕਾਸਸ਼ੀਲ ਸੂਬੇ ਦੇ ਖ਼ਾਸ ਤੌਰ 'ਤੇ ਇਥੋਂ ਦੇ ਨੌਜਵਾਨ ਵਰਗ ਦਾ ਨਸ਼ਿਆਂ ਵਿਚ ਜਕੜੇ ਹੋਣਾ ਬਹੁਤ ਚਿੰਤਾ ਦੀ ਗੱਲ ਹੈ। ਨਸ਼ਿਆਂ ਦੀ ਨਿੱਤ ਵਧਦੀ ਜਾ ਰਹੀ ਦੁਰਵਰਤੋਂ ਤੋਂ ਵਿਦੇਸ਼ੀ ਭਾਈਚਾਰਾ ਵੀ ਪੰਜਾਬ ਦੀ ਜੁਆਨੀ ਬਾਰੇ ਚਿੰਤਕ ਨਜ਼ਰ ਆਇਆ ਅਤੇ ਅੱਕੇ ਤੇ ਹੰਭੇ ਲੋਕਾਂ ਵਲੋਂ ਅੱਜ ਬ੍ਰਿਸਬੇਨ ਵਿਚ ਚਿੱਟੇ ਦੇ ਵਿਰੋਧ ਵਿਚ ਕਾਲਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਬਾਰੇ ਗੁਰਦੁਆਰਾ ਸਾਹਿਬ ਬ੍ਰਿਸਬੇਨ ਵਿਚ ਨਸ਼ੇ ਨੂੰ ਕਿਵੇਂ ਖ਼ਤਮ ਕੀਤਾ ਜਾਵੇ 'ਤੇ ਵਿਚਾਰ ਚਰਚਾ ਕੀਤੀ ਗਈ। ਅੱਜ ਇਸ ਦਾ ਦੂਜਾ ਦਿਨ ਸੀ।
ਇਸ ਹਫ਼ਤੇ ਨੂੰ ਬ੍ਰਿਸਬੇਨ ਦੇ ਵੱਖੋ-ਵਖਰੇ ਵਰਗਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਤੇ ਅੱਜ “ਬ੍ਰਿਸਬੇਨ ਮਾਝਾ ਕਲੱਬ ਅਤੇ ਗੁਰਦਵਾਰਾ ਸਾਹਿਬ ਬ੍ਰਿਸਬਨ”ਦੇ ਸਾਰੇ ਮੈਂਬਰਾਂ ਨੇ ਮਿਲ ਕੇ 'ਮਰੋ ਜਾਂ ਵਿਰੋਧ ਕਰੋ' ਦਾ ਨਾਹਰਾ ਮਾਰਿਆ ਅਤੇ ਪੰਜਾਬ 'ਚ ਚੱਲ ਰਹੇ ਇਸ ਕਾਲੇ ਹਫ਼ਤੇ ਵਿਚ ਅਪਣਾ ਯੋਗਦਾਨ ਪਾਇਆ। ਭਾਵੇਂ ਇਹ ਮੁਹਿੰਮ ਕਿੰਨੀ ਸਫ਼ਲ ਰਹੀ ਇਹ ਚਰਚਾ ਦਾ ਮੁੱਦਾ ਹੋ ਸਕਦਾ ਹੈ। ਪਰ ਜਿਸ ਤਰ੍ਹਾਂ ਲੋਕਾਂ ਨੇ ਨਸ਼ਿਆਂ ਦੀ ਮਾਰ ਦਾ ਵਿਰੋਧ ਕਰਨ ਲਈ ਸ਼ੋਸਲ ਮੀਡੀਆ 'ਤੇ ਇਸ ਮੁੰਹਿਮ ਨੂੰ ਸਮਰਥਨ ਦਿਤਾ, ਉਸ ਤੋਂ ਇਹ ਗੱਲ ਸਾਫ਼ ਹੈ ਕਿ ਲੋਕਾਂ 'ਚ ਹੁਣ ਰੋਹ ਪੈਦਾ ਹੋ ਰਿਹਾ, ਜੋ ਆਉਣ ਵਾਲੇ ਸਮੇਂ 'ਚ ਹੋਰ ਤਾਕਤਵਰ ਰੂਪ ਲੈ ਸਕਦਾ ਹੈ।