ਸਟੈਚੂ ਆਫ਼ ਲਿਬਰਟੀ 'ਤੇ ਚੜ੍ਹੀ ਔਰਤ
Published : Jul 6, 2018, 2:48 am IST
Updated : Jul 6, 2018, 2:48 am IST
SHARE ARTICLE
Woman Climbed Up the Statue of Liberty
Woman Climbed Up the Statue of Liberty

ਅਮਰੀਕਾ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ..........

ਨਿਊਯਾਰਕ : ਅਮਰੀਕਾ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕਾ ਦੇ ਆਜ਼ਾਦੀ ਦਿਹਾੜੇ 'ਤੇ ਬੁਧਵਾਰ ਨੂੰ ਇਕ ਔਰਤ ਸਟੈਚੂ ਆਫ਼ ਲਿਬਰਟੀ 'ਤੇ ਚੜ੍ਹ ਗਈ ਅਤੇ ਲਗਭਗ 3 ਘੰਟੇ ਤਕ ਉਥੇ ਬੈਠੀ ਰਹੀ। ਉਸ ਦੀ ਮੰਗ ਸੀ ਕਿ ਜਦੋਂ ਤਕ ਸ਼ਰਨਾਰਥੀ ਕੈਂਪ 'ਚ ਬੰਦ ਸਾਰੇ ਬੱਚੇ ਛੱਡ ਨਹੀਂ ਦਿਤੇ ਜਾਂਦੇ ਅਤੇ ਉਨ੍ਹਾਂ ਨੂੰ ਪਰਵਾਰ ਵਾਲਿਆਂ ਤੋਂ ਮਿਲਵਾ ਨਹੀਂ ਦਿਤਾ ਜਾਂਦਾ, ਉਦੋਂ ਤਕ ਉਹ ਸਟੈਚੂ 'ਤੇ ਨਹੀਂ ਉਤਰੇਗੀ। ਪੁਲਿਸ ਅਧਿਕਾਰੀਆਂ ਨੇ ਔਰਤ ਨੂੰ ਕਾਫ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨੀ।

ਫਿਰ ਅਧਿਕਾਰੀ ਰੱਸੀ ਸਹਾਰੇ ਉੱਪਰ ਚੜ੍ਹੇ ਅਤੇ ਔਰਤਾਂ ਨੂੰ ਜ਼ਬਰੀ ਉਤਾਰਿਆ। ਬਾਅਦ 'ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।  ਸਟੈਚੂ ਆਫ਼ ਲਿਬਰਟੀ ਦੀ ਉਚਾਈ 305.6 ਫ਼ੁਟ ਹੈ। ਔਰਤ 200 ਫ਼ੁਟ ਉੱਪਰ ਤਕ ਚੜ੍ਹ ਗਈ ਸੀ। ਇਸ ਔਰਤ ਦਾ ਨਾਂ ਥੈਰੇਸਾ ਪੈਟ੍ਰਿਕਾ ਓਕੋਮੋ ਹੈ। ਥੈਰੇਸਾ ਰਾਈਜ਼ ਐਂਡ ਰੇਸਿਸਟ ਗਰੁੱਪ ਨਾਲ ਜੁੜੀ ਹੈ। ਇਹ ਗਰੁੱਪ ਟਰੰਪ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਦਾ ਵਿਰੋਧ ਕਰ ਰਿਹਾ ਹੈ। ਬੁਧਵਾਰ ਨੂੰ ਉਸ ਨੇ ਇਕ ਰੈਲੀ ਦਾ ਆਯੋਜਨ ਕੀਤਾ ਸੀ। ਇਸੇ ਦੌਰਾਨ ਥੈਰੇਸਾ ਸਟੈਚੂ ਆਫ਼ ਲਿਬਰਟੀ 'ਤੇ ਚੜ੍ਹ ਗਈ। ਉਧਰ ਇਸ ਗਰੁੱਪ ਦਾ ਕਹਿਣਾ ਹੈ ਕਿ ਸਟੈਚੂ 'ਤੇ ਚੜ੍ਹਨਾ ਪ੍ਰਦਰਸ਼ਨ ਦਾ ਹਿੱਸਾ ਨਹੀਂ ਸੀ।

ਨਿਊਯਾਰਕ ਪੁਲਿਸ ਨੇ ਦਸਿਆ, ''ਔਰਤ ਨੂੰ ਹੇਠਾਂ ਉਤਾਰਨ ਲਈ 16 ਪੁਲਿਸ ਮੁਲਾਜ਼ਮਾਂ ਨੂੰ ਕਾਫ਼ੀ ਮਿਹਨਤ ਕਰਨੀ ਪਈ। ਸ਼ੁਰੂਆਤ 'ਚ ਉਸ ਨੇ ਸਾਡੀ ਮਦਦ ਨਹੀਂ ਕੀਤੀ, ਪਰ ਅਸੀ ਲਗਾਤਾਰ ਔਰਤ ਦੀਆਂ ਗੱਲਾਂ ਨੂੰ ਸੁਣਦੇ ਰਹੇ। ਪਹਿਲਾਂ ਉਸ ਨੇ ਛਾਲ ਮਾਰਨ ਦੀ ਧਮਕੀ ਦਿਤੀ, ਪਰ ਬਾਅਦ 'ਚ ਉਸ ਨੇ ਸਾਡੀ ਗੱਲ ਮੰਨ ਲਈ।'' ਤਕਰੀਬਨ 4 ਘੰਟੇ ਦੀ ਲਗਾਤਾਰ ਕੋਸ਼ਿਸ਼ ਤੋਂ ਬਾਅਦ ਪੁਲਿਸ ਇਸ ਔਰਤ ਨੂੰ ਹੇਠਾਂ ਉਤਾਰਨ 'ਚ ਸਫ਼ਲ ਹੋਈ। (ਪੀਟੀਆਈ)

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement