ਭਾਰੀ ਬਾਰਸ਼ ਕਾਰਨ ਚੀਨ, ਨੇਪਾਲ ਤੇ ਜਾਪਾਨ ’ਚ ਮਚੀ ਤਬਾਹੀ, ਕਰੀਬ 100 ਤੋਂ ਵਧ ਲੋਕ ਲਾਪਤਾ
Published : Jul 6, 2021, 9:43 am IST
Updated : Jul 6, 2021, 9:43 am IST
SHARE ARTICLE
 Heavy rains wreak havoc in China, Nepal and Japan, leaving more than 100 missing
Heavy rains wreak havoc in China, Nepal and Japan, leaving more than 100 missing

ਚੀਨ ’ਚ ਇਕ ਜੁਲਾਈ ਤੋਂ ਮੂਸਲਾਧਾਰ ਬਾਰਸ਼ ਹੋ ਰਹੀ ਹੈ ਅਤੇ ਇਸ ਦੌਰਾਨ, 137,000 ਲੋਕ ਪ੍ਰਭਾਵਿਤ ਹੋਏ ਹਨ।

ਬੀਜਿੰਗ : ਇਸ ਸਮੇਂ ਦੁਨੀਆ ਦੇ ਕਈ ਦੇਸ਼ ਭਾਰੀ ਬਾਰਸ਼ ਤੇ ਜ਼ਮੀਨ ਖਿਸਕਣ ਦੀ ਲਪੇਟ ’ਚ ਹਨ। ਇਸ ਦੌਰਾਨ ਚੀਨ, ਜਾਪਾਨ ਤੇ ਨੇਪਾਲ ਦਾ ਨਾਂ ਸੱਭ ਤੋਂ ਉੱਪਰ ਹੈ। ਉਥੇ ਹੋ ਰਹੀ ਲਗਾਤਾਰ ਬਾਰਸ਼ ਕਾਰਨ ਹਾਲਾਤ ਬੇਕਾਬੂ ਹੋ ਰਹੇ ਹਨ। ਕਾਫੀ ਗਿਣਤੀ ’ਚ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾਂ ਹੀ ਨਹੀਂ ਲੋਕਾਂ ਦੇ ਘਰ ਵੀ ਪਾਣੀ ਡੁੱਬ ਗਏ ਹਨ। ਚੀਨ ’ਚ ਇਕ ਜੁਲਾਈ ਤੋਂ ਮੂਸਲਾਧਾਰ ਬਾਰਸ਼ ਹੋ ਰਹੀ ਹੈ ਅਤੇ ਇਸ ਦੌਰਾਨ, 137,000 ਲੋਕ ਪ੍ਰਭਾਵਿਤ ਹੋਏ ਹਨ। ਚੀਨ ’ਚ ਇਸ ਤੋਂ ਪਹਿਲਾਂ ਅਜਿਹੀ ਬਾਰਸ਼ ਕਾਫੀ ਸਮਾਂ ਪਹਿਲਾਂ ਹੋਈ ਸੀ।

ਇਹ ਵੀ ਪੜ੍ਹੋ - ਬਿਜਲੀ ਸੰਕਟ-ਖ਼ੁਦਗ਼ਰਜ਼ ਸਿਆਸਤਦਾਨਾਂ ਤੇ ਮਹਾਂ-ਖ਼ੁਦਗਰਜ਼ ਧੰਨਾ ਸੇਠਾਂ ਦੇ ਗਠਜੋੜ ’ਚੋਂ ਹੀ ਉਪਜਿਆ

File photo

ਹੁਣ ਜੁਲਾਈ ਤੋਂ ਇੱਥੇ ਖ਼ਤਰਨਾਕ ਬਾਰਸ਼ ਹੋ ਰਹੀ ਹੈ। ਦਸਣਯੋਗ ਹੈ ਕਿ ਇਕ ਜੁਲਾਈ ਤੋਂ ਅਨਹੁਈ ’ਚ ਮੂਸਲਾਧਾਰ ਬਾਰਸ਼ ਸ਼ੁਰੂ ਹੋ ਗਈ ਸੀ ਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਸੀ, ਨਾਲ ਹੀ ਫ਼ਸਲਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ। ਉਥੇ ਹੀ ਜਾਪਾਨ ’ਚ ਵੀ ਭਾਰੀ ਬਾਰਸ਼ ਤੇ ਜ਼ਮੀਨ ਖਿਸਕਣ ਨੇ ਤਬਾਹੀ ਮਚਾਈ ਹੋਈ ਹੈ। ਰਿਪੋਰਟ ਮੁਤਾਬਕ ਇਥੇ ਭਾਰੀ ਬਾਰਸ਼ ਤੋਂ ਬਾਅਦ ਘੱਟ ਤੋਂ ਘੱਟ ਤਿੰਨ ਲੋਕਾਂ ਨੂੰ ਮੌਤ ਹੋਈ ਹੈ ਤੇ ਕਰੀਬ 100 ਤੋਂ ਵਧ ਲੋਕ ਲਾਪਤਾ ਹਨ। ਸਥਾਨਕ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਮੱਧ ਜਾਪਾਨੀ ਸ਼ਹਿਰ ਅਟਾਮੀ ’ਚ ਆਈ ਬਾਰਸ਼ ਤੋਂ ਬਾਅਦ ਜ਼ਮੀਨ ਖਿਸਕਣ ਦਾ ਵੀ ਖ਼ਤਰਾ ਕਾਫੀ ਵਧ ਗਿਆ ਹੈ।

File photo

ਇਹ ਵੀ ਪੜ੍ਹੋ -  ਨਿਊਜ਼ੀਲੈਂਡ ’ਚ ਸੜਕ ਹਾਦਸੇ ਦੌਰਾਨ ਦੋ ਪੰਜਾਬੀਆਂ ਦੀ ਗਈ ਜਾਨ

ਅਟਾਮੀ ਤੋਂ ਕਰੀਬ 90 ਕਿਮੀ ਦੂਰ ਦਖਣੀ-ਪਛਮੀ ਟੋਕੀਉ ’ਚ ਪ੍ਰਸ਼ਾਸਨ ਨੇ ਇਕ ਵਿਅਕਤੀ ਦੀ ਮੌਤ ਤੇ 113 ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਕਰ ਦਿਤੀ ਹੈ। ਉਥੇ ਹੀ ਬੁਲਾਰੇ ਹਿਰੋਕੀ ਓਨੂਮਾ ਨੇ ਦਿਤੀ ਜਾਣਕਾਰੀ ’ਚ ਦਸਿਆ ਕਿ ਇਥੇ ਸਨਿਚਰਵਾਰ ਨੂੰ ਭਾਰੀ ਬਾਰਸ਼ ਤੇ ਹੜ੍ਹ ਦੀ ਵਜ੍ਹਾ ਨਾਲ ਜ਼ਮੀਨ ਖਿਸਕਣ ਜਿਹੇ ਹਾਲਾਤ ਬਣੇ ਹੋਏ ਹਨ ਪਰ ਪ੍ਰਸ਼ਾਸਨ ਸਤਰਕ ਹੈ।

File photo

ਉਥੇ ਹੀ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ’ਚ ਵੀ ਭਾਰੀ ਬਾਰਸ਼ ਤੇ ਜ਼ਮੀਨ ਖਿਸਕਣ ਦਾ ਸਾਹਮਣਾ ਕਰ ਰਿਹਾ ਹੈ। ਇਥੇ ਵੀ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਹੋ ਚੱਕੀ ਹੈ। ਇਥੇ ਹਾਲਾਤ ਬੇਕਾਬੂ ਹੋ ਰਹੇ ਹਨ। ਰੌਤਹਾਟ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਹੜ੍ਹ ਆ ਚੁੱਕੇ ਹਨ। ਲਗਾਤਾਰ ਬਾਰਸ਼ ਦੇ ਚਲਦੇ ਨਦੀਆਂ ’ਚ ਹੜ੍ਹ ਆ ਗਏ ਹਨ। ਮੱਧ ਤੇ ਦੱਖਣੀ ਹਿੱਸਿਆਂ ’ਚ ਕਈ ਪਿੰਡ ਤਬਾਹ ਹੋ ਗਏ ਹਨ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement