
ਮਰਨ ਵਾਲਿਆਂ ਵਿਚ ਬੱਚੇ ਵੀ ਹਨ ਸ਼ਾਮਲ
ਦੱਖਣੀ ਅਫ਼ਰੀਕਾ- ਜੋਹਾਨਸਬਰਗ ਦੇ ਪੂਰਬ ਵਿਚ ਬੋਕਸਬਰਗ ਦੇ ਨੇੜੇ ਇਕ ਗੈਰ ਰਸਮੀ ਬੰਦੋਬਸਤ ਵਿਚ ਇਕ ਸ਼ੱਕੀ ਗੈਸ ਲੀਕ ਹੋਣ ਤੋਂ ਬਾਅਦ ਘੱਟੋ ਘੱਟ 17 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬੁਧਵਾਰ ਦੀ ਰਾਤ ਵਾਪਰਿਆ। ਅਧਿਕਾਰੀ ਅਜੇ ਵੀ ਘਟਨਾ ਸਥਾਨ ’ਤੇ ਹੋਰ ਪੀੜਤਾਂ ਦੀ ਭਾਲ ਕਰ ਰਹੇ ਹਨ।
ਇਹ ਵੀ ਪੜ੍ਹੋ: ਇਸ ਉਦਯੋਗਪਤੀ ਨੇ ਅਪਣੇ ਪਿੰਡ ਦੇ ਲੋਕਾਂ ਨੂੰ ਦਿਤੇ 57-57 ਲੱਖ ਦੇ ਤੋਹਫ਼ੇ
ਜਾਣਕਾਰੀ ਅਨੁਸਾਰ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੈਸ ਕਦੋਂ ਲੀਕ ਹੋਈ ਪਰ ਜਦੋਂ ਅਧਿਕਾਰੀ ਰਾਤ 8 ਵਜੇ ਦੇ ਕਰੀਬ ਮੌਕੇ ’ਤੇ ਪਹੁੰਚੇ, ਉਦੋਂ ਤੱਕ ਮੌਤਾਂ ਹੋ ਚੁੱਕੀਆਂ ਸਨ। ਮਰਨ ਵਾਲਿਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਮੈਕਸੀਕੋ 'ਚ 80 ਫੁੱਟ ਡੂੰਘੀ ਖੱਡ 'ਚ ਡਿੱਗੀ ਬੱਸ, 29 ਲੋਕਾਂ ਦੀ ਮੌਤ
ਇਸ ਦੌਰਾਨ ਸਥਾਨਕ ਮੈਟਰੋ ਪੁਲਿਸ ਵਿਭਾਗ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤ ਵਿਚ ਸਾਨੂੰ ਧਮਾਕੇ ਸੰਬੰਧੀ ਹੀ ਇਕ ਕਾਲ ਆਈ, ਪਰ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਧਮਾਕਾ ਨਹੀਂ ਬਲਕਿ ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ ਸੀ। ਜਾਣਕਾਰੀ ਅਨੁਸਾਰ ਹਸਪਤਾਲ 'ਚ ਦਾਖਲ ਚਾਰ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦਕਿ 11 ਲੋਕ ਖ਼ਤਰੇ ਤੋਂ ਬਾਹਰ ਹਨ। ਜਦੋਂਕਿ ਇਕ ਨਾਬਾਲਗ ਹਸਪਤਾਲ ਵਿਚ ਪੂਰੀ ਤਰ੍ਹਾਂ ਹੋਸ਼ ਵਿਚ ਸੀ।