
ਉਹ 280 ਪਰਿਵਾਰਾਂ ਅਤੇ ਉਨਪਿਓਂਗ-ਰੀ ਦੇ ਸਾਬਕਾ ਵਿਦਿਆਰਥੀਆਂ ਨੂੰ ਮਿਲੇ।
ਦੱਖਣੀ ਕੋਰੀਆ ਦੀ ਪ੍ਰਾਪਰਟੀ ਡਿਵੈਲਪਰ ਕੰਪਨੀ ਬੁਯੋਂਗ ਦੇ 82 ਸਾਲਾ ਚੇਅਰਮੈਨ ਲੀ ਜੋਂਗ-ਕਿਊਨ ਨੇ ਆਪਣੇ ਪਿੰਡ ਅਤੇ ਸਕੂਲ ਦੇ ਸਾਬਕਾ ਵਿਦਿਆਰਥੀਆਂ ਨੂੰ 57-57 ਲੱਖ ਰੁਪਏ ਦੇ ਤੋਹਫ਼ਾ ਦਿਤੇ ਗਏ। ਉਹ 280 ਪਰਿਵਾਰਾਂ ਅਤੇ ਉਨਪਿਓਂਗ-ਰੀ ਦੇ ਸਾਬਕਾ ਵਿਦਿਆਰਥੀਆਂ ਨੂੰ ਮਿਲੇ।
ਉਹਨਾਂ ਕੁੱਲ 1,596 ਕਰੋੜ ਰੁਪਏ ਦਿਤੇ ਗਏ। ਪਿੰਡ ਦੇ ਸਕੂਲ ਵਿਚ ਆਪਣੇ ਨਾਲ ਪੜ੍ਹਣ ਵਾਲਿਆਂ ਨੂੰ ਵੀ ਪੈਸੇ ਦਿਤੇ ਹਨ। ਇਸ ਦੇ ਨਾਲ ਹੀ ਇਤਿਹਾਸ ਦੀਆਂ ਕਿਤਾਬਾਂ ਅਤੇ ਟੂਲਸੈੱਟ ਵੀ ਦਿਤੇ। ਉਹਨਾਂ ਦੀ ਕੰਪਨੀ ਬੁਯੋਂਗ ਨੇ ਕਿਹਾ ਕਿ ਚੇਅਰਮੈਨ ਪਿੰਡਾਂ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ, ਇਸ ਲਈ ਸਾਰੇ ਪਰਿਵਾਰਾਂ ਨੂੰ ਪੈਸੇ ਦਿਤੇ ਹਨ। ਬੁਯੋਂਗ ਦੀ ਕੁਲ ਸੰਪਤੀ 1.31 ਲੱਖ ਕਰੋੜ ਰੁਪਏ। ਹੈ। ਕਿਊਨ ਕੋਰੀਆ ਦੇ 30 ਉੱਚ ਅਮੀਰਾਂ ਵਿਚ ਹਨ।