
UK News : ਪੰਜਾਬ ਦਾ ਰਹਿਣ ਵਾਲਾ ਹੈ ਨਵਰੂਪ ਸਿੰਘ
Life Imprisonment For Rape in England Latest News in Punjabi ਲੰਡਨ : ਆਈਜ਼ਲਵਰਥ ਅਦਾਲਤ 'ਚ ਪੰਜਾਬੀ ਮੂਲ ਦੇ 24 ਸਾਲਾ ਨਵਰੂਪ ਸਿੰਘ ਵਾਸੀ ਮੇਲੋਅ ਲੇਨ ਈਸਟ ਹੇਜ਼ ਨੂੰ ਨਾਬਾਲਗ਼ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਤੇ ਇਕ ਹੋਰ ਲੜਕੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਦਾਲਤ 'ਚ ਦਸਿਆ ਗਿਆ ਕਿ ਨਵਰੂਪ ਨੇ 13 ਅਕੂਬਰ 2024 ਨੂੰ ਸਾਊਥਾਲ ਪਾਰਕ 'ਚ ਇਕ 20 ਸਾਲਾ ਲੜਕੀ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਤਰ੍ਹਾਂ ਪੀੜਤ ਲੜਕੀ ਨੂੰ 2 ਪੁਲਿਸ ਅਧਿਕਾਰੀ ਮਿਲ ਗਏ ਜੋ ਉਸ ਨੂੰ ਸਥਾਨਕ ਥਾਣੇ ਲੈ ਆਏ।
ਦੋਸ਼ੀ ਨਵਰੂਪ ਸਿੰਘ 13 ਅਕਤੂਬਰ ਨੂੰ ਪਾਰਕ ਦੇ ਇਕ ਬੈਂਚ ਦੇ ਬੈਠਾ ਸੀ, ਉਸ ਕੋਲ ਨਕਲੀ ਬੰਦੂਕ ਸੀ, ਜਿਸ ਨਾਲ ਉਸ ਨੇ ਪੀੜਤਾ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਦੋਸ਼ੀ ਨੇ 23 ਅਕਤੂਬਰ ਨੂੰ ਹੇਜ਼ ਇੰਡ ਪਾਰਕ ਹੇਜ਼ ਵਿਖੇ ਇਕ 13 ਸਾਲਾ ਬੱਚੀ ਨਾਲ ਜਬਰ ਜਨਾਹ ਕੀਤਾ। ਉਪਰੰਤ ਦੋਸ਼ੀ ਨੂੰ ਸੀ.ਸੀ.ਟੀ.ਵੀ. ਦੀ ਮਦਦ ਨਾਲ 27 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਾਰਜਕਾਰੀ ਮੁੱਖ ਸੁਪਰਡੈਂਟ ਸ਼ੌਨ ਲਿੰਚ ਨੇ ਜਾਂਚ 'ਚ ਸਹਿਯੋਗ ਦੇਣ ਵਾਲੀਆਂ ਪੀੜਤਾਂ ਤੇ ਉਨ੍ਹਾਂ ਦੇ ਪਰਵਾਰਾਂ ਦਾ ਧਨਵਾਦ ਕੀਤਾ।
ਅਦਾਲਤ ਨੇ ਨਵਰੂਪ ਸਿੰਘ ਨੂੰ 16 ਜਾਂ ਇਸ ਤੋਂ ਵੱਧ ਉਮਰ ਦੀ ਮਹਿਲਾ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼, 13 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਜਬਰ ਜਨਾਹ ਕਰਨ, ਹਮਲਾ ਕਰਨ, ਅਪਰਾਧ ਕਰਨ ਦੇ ਇਰਾਦੇ ਨਾਲ ਇਕ ਨਕਲੀ ਹਥਿਆਰ ਰੱਖਣ ਦੋਸ਼ਾਂ ਤਹਿਤ ਘੱਟੋ-ਘੱਟ 14 ਸਾਲ ਜੇਲ 'ਚ ਰੱਖਣ ਦੇ ਹੁਕਮ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
(For more news apart from Life Imprisonment For Rape in England Latest News in Punjabi stay tuned to Rozana Spokesman.)