
ਮਿਲੀ ਇਹ ਸਜ਼ਾ
ਨਿਊਯਾਰਕ: ਅਮਰੀਕਾ ਵਿਚ ਇਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪੀਜ਼ਾ ਡਿਲੀਵਰੀ ਬੁਆਏ ਨੂੰ 20 ਸਾਲ ਦੀ ਸਜ਼ਾ ਦਿੱਤੀ ਗਈ ਹੈ। ਅਸਲ ਵਿਚ ਉਸ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਵਿਦੇਸ਼ ਮੰਤਰੀ ਤੇ ਰਾਸ਼ਟਰਪਤੀ ਆਹੁਦੇ ਦੀ ਉਮੀਦਵਾਰ ਰਹੀ ਹਿਲੇਰੀ ਕਿਲੰਟਨ ਸਮੇਤ ਕਈ ਪ੍ਰਮੁੱਖ ਡੈਮੋਕ੍ਰੇਟੋਂ ਨੂੰ ਦੇਸੀ ਬੰਬ ਭੇਜਿਆ ਜਿਸ ਕਾਰਨ ਇਸ ਵਿਅਕਤੀ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਵਿਅਕਤੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਕ ਹੈ। ਉਹ ਪੀਜ਼ਾ ਡਿਲੀਵਰੀ ਕਰਦਾ ਸੀ ਅਤੇ ਇਕ ਸਫ਼ੈਦ ਟਰੱਕ ਵਿਚ ਰਹਿੰਦਾ ਸੀ। ਇਸ ਟਰੱਕ ਤੇ ਟਰੰਪ ਦੇ ਸਮਰਥਨ ਵਿਚ ਅਤੇ ਡੇਮੋਕ੍ਰੇਟ ਦੇ ਵਿਰੋਧ ਵਿਚ ਪੋਸਟਰ ਲੱਗੇ ਸਨ। ਜ਼ਿਲ੍ਹਾ ਜੱਜ ਜ਼ੈਡ ਰਾਕੋਫ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਜੁਰਮਾਂ ਦਾ ਸੁਭਾਅ ਅਤੇ ਹਾਲਾਤ ਕਿਸੇ ਵੀ ਸੁਭਾਅ ਵਿਚ ਭਿਆਨਕ ਹੁੰਦੇ ਹਨ।
ਸਾਯੋਕ ਨੇ ਮਾਰਚ ਵਿਚ ਬੰਬ ਦੇ 16 ਪੈਕੇਟ ਫਲੋਰਿਡਾ ਦੇ ਪੋਸਟ ਆਫਿਸ ਭੇਜਣ ਦੀ ਗੱਲ ਸਵੀਕਾਰ ਕੀਤੀ ਸੀ ਜਿਹਨਾਂ ਨੂੰ ਉੱਥੋਂ ਡੈਮੋਕ੍ਰੈਟ ਆਗੂਆਂ ਅਤੇ ਸੀਐਨਐਨ ਦੇ ਮੈਨਹੈਟਨ ਦਫ਼ਤਰ ਭੇਜਿਆ ਜਾਣਾ ਸੀ। ਓਬਾਮਾ ਅਤੇ ਕਲਿੰਟਨ ਤੋਂ ਇਲਾਵਾ ਅਰਬਪਤੀ ਜਾਰਜ ਸੋਰੋਸ, ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ, ਸਾਬਕਾ ਉਪਪ੍ਰਧਾਨ ਜੋ ਬਿਡੇਨ ਅਤੇ ਅਦਾਕਾਰ ਰਾਬਰਟ ਡੀ ਨੀਰੋ ਉਸ ਦਾ ਨਿਸ਼ਾਨਾ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।