ਡੋਨਾਲਡ ਟਰੰਪ ਖ਼ਿਲਾਫ਼ Facebook ਤੇ Twitter ਨੇ ਲਿਆ ਐਕਸ਼ਨ, Delete ਕੀਤੇ ‘ਗੁੰਮਰਾਹਕੁੰਨ’ ਪੋਸਟ
Published : Aug 6, 2020, 10:41 am IST
Updated : Aug 6, 2020, 10:41 am IST
SHARE ARTICLE
Donald Trump
Donald Trump

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਅਤੇ ਟਵਿਟਰ ਦੇ ਨਿਸ਼ਾਨੇ ‘ਤੇ ਆ ਗਏ ਹਨ।

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਅਤੇ ਟਵਿਟਰ ਦੇ ਨਿਸ਼ਾਨੇ ‘ਤੇ ਆ ਗਏ ਹਨ। ਇਹਨਾਂ ਦੋਵੇਂ ਵੈੱਬਸਾਈਟਾਂ ਨੇ ਕੋਰੋਨਾ ਵਾਇਰਸ ਸਬੰਧੀ ਗਲਤ ਜਾਣਕਾਰੀ ਫੈਲਾਉਣ ਦੇ ਅਰੋਪ ਵਿਚ ਟਰੰਪ ਦੀਆਂ ਪੋਸਟਾਂ ਹਟਾ ਦਿੱਤੀਆਂ ਹਨ।

Donald Trump Donald Trump

ਟਰੰਪ ਦੀ ਪੋਸਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੋਰੋਨਾ ਵਾਇਰਸ ਦਾ ਅਸਰ ਬੱਚਿਆਂ ‘ਤੇ ਨਹੀਂ ਪੈਂਦਾ ਹੈ ਅਤੇ ਉਹਨਾਂ ਵਿਚ ਇਸ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ ਪਰ ਅਮਰੀਕਾ ਵੱਲੋਂ ਅਜਿਹੀ ਕੋਈ ਸਲਾਹ ਜਾਰੀ ਨਹੀਂ ਕੀਤੀ ਗਈ ਹੈ। ਇਸ ਲਈ ਟਰੰਪ ਦੀ ਪੋਸਟ ਨੂੰ ਤੁਰੰਤ ਹਟਾ ਦਿੱਤਾ ਗਿਆ।

Twitter Twitter

ਫੇਸਬੁੱਕ ਨੇ ਕੀ ਕਿਹਾ?

ਫੇਸਬੁੱਕ ਵੱਲੋਂ ਅਜਿਹਾ ਪਹਿਲੀ ਵਾਰ ਕੀਤਾ ਗਿਆ ਹੈ ਕਿ ਜਦੋਂ ਕੋਰੋਨਾ ਵਾਇਰਸ ਸਬੰਧੀ ਗਲਤ ਜਾਣਕਾਰੀ ਫੈਲਾਉਣ ਦੇ ਚਲਦਿਆਂ ਟਰੰਪ ਦੇ ਪੋਸਟ ਨੂੰ ਹਟਾਇਆ ਗਿਆ ਹੋਵੇ। ਫੇਸਬੁੱਕ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ, ‘ਇਹ ਵੀਡੀਓ ਝੂਠਾ ਦਾਅਵਾ ਕਰਦਾ ਹੈ। ਇਹ ਵੀਡੀਓ ਸਾਡੀਆਂ ਨੀਤੀਆਂ ਦੀ ਉਲੰਘਣਾ ਹੈ’। ਦੇਰ ਸ਼ਾਮ ਤੱਕ ਟਵਿਟਰ ਨੇ ਵੀ ਉਹਨਾਂ ਦੀ ਪੋਸਟ ਨੂੰ ਹਟਾ ਦਿੱਤਾ।

FacebookFacebook

ਟਰੰਪ ਨੇ ਕੀ ਕਿਹਾ ਸੀ

ਬੁੱਧਵਾਰ ਸਵੇਰੇ ਇਕ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਵਿਚ ਟਰੰਪ ਨੇ ਤਰਕ ਦਿੱਤਾ ਕਿ ਦੇਸ਼ ਭਰ ਵਿਚ ਹੁਣ ਸਾਰੇ ਸਕੂਲਾਂ ਨੂੰ ਖੋਲ੍ਹਣ ਦਾ ਸਮਾਂ ਆ ਗਿਆ ਹੈ। ਉਹਨਾਂ ਨੇ ਕਿਹਾ ਕਿ ਬੱਚਿਆਂ ਵਿਚ ਕੋਰੋਨਾ ਵਾਇਰਸ ਨਾਲ ਲੜਨ ਦੀ ਸਮਰੱਥਾ ਹੈ। ਪਰ ਨਾ ਤਾਂ ਵਿਸ਼ਵ ਸਿਹਤ ਸੰਗਠਨ ਵੱਲੋਂ ਕੋਈ ਅਜਿਹਾ ਬਿਆਨ ਜਾਰੀ ਕੀਤਾ ਗਿਆ ਤੇ ਨਾ ਹੀ ਅਮਰੀਕਾ ਵੱਲੋਂ ਕੋਈ ਅਜਿਹੀ ਜਾਣਕਾਰੀ ਜਾਰੀ ਕੀਤੀ ਗਈ।

PostPost

ਪਹਿਲਾਂ ਵੀ ਹੋਈ ਹੈ ਕਾਰਵਾਈ

ਇਸ ਤੋਂ ਪਹਿਲਾਂ ਵੀ ਮਈ ਵਿਚ ਟਵਿਟਰ ਨੇ ਡੋਨਾਲਡ ਟਰੰਪ ਦੇ ਦੋ ਟਵੀਟ ‘ਗਲਤ ਜਾਣਕਾਰੀ ਫੈਲਾਉਣ ਵਾਲੇ’ ਦੱਸੇ ਸਨ। ਟਵਿਟਰ ਨੇ ਇਸ ਵਾਰ ਟਰੰਪ ਦੇ ਟਵੀਟ ਦੇ ਨਾਲ ‘ਫੈਕਟ ਚੈੱਕ’ ਚੇਤਾਵਨੀ ਵੀ ਲਗਾ ਦਿੱਤੀ ਹੈ। ਟਵਿਟਰ ਦੇ ਇਸ ਕਦਮ ਤੋਂ ਬਾਅਦ ਟਰੰਪ ਭੜਕ ਗਏ ਅਤੇ ਉਹਨਾਂ ਨੇ ਟਵਿਟਰ ਦੇ ‘ਫੈਕਟ ਚੈੱਕ’ ਨੂੰ ਹੀ ਗਲਤ ਠਹਿਰਾ ਦਿੱਤਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement