ਅਮਰੀਕਾ 'ਚ ਵਾਪਰਿਆ ਦਿਲ ਕੰਬਾਊ ਹਾਦਸਾ, ਇਕ ਘਰ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜੇ 10 ਲੋਕ
Published : Aug 6, 2022, 11:49 am IST
Updated : Aug 6, 2022, 1:02 pm IST
SHARE ARTICLE
Heartbreaking accident happened in America
Heartbreaking accident happened in America

ਮ੍ਰਿਤਕਾਂ 'ਚ ਤਿੰਨ ਬੱਚੇ ਵੀ ਸ਼ਾਮਲ

 

ਅਮਰੀਕਾ : ਅਮਰੀਕਾ  ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੈਨਸਿਲਵੇਨੀਆ ਸੂਬੇ ਵਿੱਚ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 3 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ।

PHOTOPHOTO

 

ਅੱਗ ਬੁਝਾਉਣ ਲਈ ਪਹੁੰਚਿਆ ਇਕ ਵਲੰਟੀਅਰ ਫਾਇਰ ਫਾਈਟਰ ਉਸ ਸਮੇਂ ਹੈਰਾਨ ਰਹਿ ਗਿਆ, ਜਦੋਂ ਉਸ ਨੂੰ ਪਤਾ ਲੱਗਾ ਕਿ ਅੱਗ ਉਸ ਦੇ ਰਿਸ਼ਤੇਦਾਰ ਦੇ ਘਰ ਲੱਗੀ ਹੈ ਅਤੇ ਮਰਨ ਵਾਲਿਆਂ ਵਿਚ ਉਸ ਦਾ ਪੁੱਤਰ, ਧੀ, ਸਹੁਰਾ, ਪਤਨੀ ਦਾ ਭਰਾ, ਭੈਣ ਅਤੇ ਹੋਰ ਰਿਸ਼ਤੇਦਾਰ ਸ਼ਾਮਲ ਹਨ। ਪੈਨਸਿਲਵੇਨੀਆ ਪੁਲਿਸ ਨੇ ਇੱਕ ਕਿਹਾ ਕਿ ਹਾਦਸੇ ਵਿੱਚ ਮਾਰੇ ਗਏ 3 ਬੱਚੇ ਕ੍ਰਮਵਾਰ 5, 6 ਅਤੇ 7 ਸਾਲ ਦੇ ਸਨ। 

 

PHOTOPHOTO

 

ਨੇਸਕੋਪੇਕ ਸਥਿਤ ਇਸ ਘਰ 'ਚ ਸ਼ੁੱਕਰਵਾਰ ਦੇਰ ਰਾਤ 2.30 ਵਜੇ ਤੋਂ ਬਾਅਦ ਅੱਗ ਲੱਗੀ। ਐਮਰਜੈਂਸੀ ਪਹੁੰਚਣ ਤੋਂ ਤੁਰੰਤ ਬਾਅਦ ਇੱਕ ਵਿਅਕਤੀ ਘਰ ਦੇ ਅੰਦਰ ਮ੍ਰਿਤਕ ਪਾਇਆ ਗਿਆ। 2 ਹੋਰਾਂ ਦੀਆਂ ਲਾਸ਼ਾਂ ਸਵੇਰੇ ਮਿਲੀਆਂ। ਰਾਜ ਪੁਲਿਸ ਅਤੇ ਅਪਰਾਧਿਕ ਜਾਂਚਕਰਤਾ ਮਾਮਲੇ ਦੀ ਜਾਂਚ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਲੋਕ ਸੜਦੇ ਘਰ ਵਿਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Nov 2024 1:27 PM

ਫ਼ੈਸਲੇ ਤੋਂ ਪਹਿਲਾਂ ਸੁਣੋ Jathedar Giani Harpreet Singh ਦਾ ਬਿਆਨ, ਵਿਦਵਾਨਾਂ ਨਾਲ ਮੀਟਿੰਗ ਕਰਨ ਪਹੁੰਚੇ ਜਥੇਦਾਰ

06 Nov 2024 1:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Nov 2024 12:17 PM

ਝੋਨੇ ਕੋਲ ਮੰਜਾ ਡਾਹ ਕੇ ਬੈਠ ਗਏ Raja Warring Gidderbaha ਦੀ Mandi 'ਚ Raja Warring ਨੇ ਕੱਟੀ ਰਾਤ

05 Nov 2024 12:14 PM

ਝੋਨੇ ਕੋਲ ਮੰਜਾ ਡਾਹ ਕੇ ਬੈਠ ਗਏ Raja Warring Gidderbaha ਦੀ Mandi 'ਚ Raja Warring ਨੇ ਕੱਟੀ ਰਾਤ

05 Nov 2024 12:12 PM
Advertisement