ਪੁਲਿਸ ਨੇ ਬੁਰਕਾ ਪਹਿਨਣ 'ਤੇ ਮਹਿਲਾ ਨੂੰ ਲਾਇਆ ਜੁਰਮਾਨਾ
Published : Sep 6, 2018, 10:01 am IST
Updated : Sep 6, 2018, 10:01 am IST
SHARE ARTICLE
Police fines women  for wearing worn Burka
Police fines women for wearing worn Burka

ਡੈਨਮਾਰਕ ਵਿਚ ਪੁਲਸ ਨੇ ਬੁਰਕਾ ਪਹਿਨ ਕੇ ਪੁਲਸ ਸਟੇਸ਼ਨ 'ਚ ਆਉਣ ਵਾਲੀ ਤੁਰਕੀ ਦੀ ਇਕ ਮਹਿਲਾ ਸੈਲਾਨੀ 'ਤੇ 1,000 ਕ੍ਰੋਨਰ (155 ਅਮਰੀਕੀ ਡਾਲਰ) ਦਾ ਜੁਰਮਾਨਾ ਲਾਇਆ........

ਕੋਪੇਨਹੇਗਨ : ਡੈਨਮਾਰਕ ਵਿਚ ਪੁਲਸ ਨੇ ਬੁਰਕਾ ਪਹਿਨ ਕੇ ਪੁਲਸ ਸਟੇਸ਼ਨ 'ਚ ਆਉਣ ਵਾਲੀ ਤੁਰਕੀ ਦੀ ਇਕ ਮਹਿਲਾ ਸੈਲਾਨੀ 'ਤੇ 1,000 ਕ੍ਰੋਨਰ (155 ਅਮਰੀਕੀ ਡਾਲਰ) ਦਾ ਜੁਰਮਾਨਾ ਲਾਇਆ। ਮਹਿਲਾ ਆਪਣੇ ਵੀਜ਼ਾ ਨੂੰ ਰੀਨਿਊ ਕਰਵਾਉਣ ਲਈ ਪੂਰੇ ਚਿਹਰੇ ਨੂੰ ਢੱਕ ਕੇ ਆਈ ਸੀ। ਪੱਛਮੀ ਡੈਨਮਾਰਕ ਦੇ ਆਰਹੁਸ 'ਚ ਪੁਲਸ ਨੇ ਕਿਹਾ ਕਿ 48 ਸਾਲਾ ਮਹਿਲਾ ਨੂੰ ਡੈਨਮਾਰਕ ਵਿਚ ਹਾਲ ਹੀ 'ਚ ਲਾਗੂ ਹੋਏ ਕਾਨੂੰਨ,

ਜਿਸ ਦੇ ਤਹਿਤ ਜਨਤਕ ਖੇਤਰ ਵਿਚ ਅਜਿਹਾ ਕੱਪੜਾ ਪਹਿਨਣਾ ਗੈਰ-ਕਾਨੂੰਨੀ ਹੈ, ਦੀ ਜਾਣਕਾਰੀ ਨਹੀਂ ਸੀ। ਇੱਥੇ ਦੱਸ ਦੇਈਏ ਕਿ ਡੈਨਮਾਰਕ 'ਚ ਵਿਵਾਦਪੂਰਨ 'ਬੁਰਕਾ ਪਾਬੰਦੀ' ਦੇ ਨਿਯਮ ਤਹਿਤ ਬੁਰਕਾ, ਨਕਾਬ ਸਮੇਤ ਚਿਹਰੇ ਨੂੰ ਢੱਕਣ ਵਾਲੇ ਅਜਿਹੇ ਕਿਸੇ ਵੀ ਕੱਪੜੇ ਨੂੰ ਪਹਿਨਣ 'ਤੇ ਪਾਬੰਦੀ ਲੱਗੀ ਹੋਈ ਹੈ। ਪੁਲਸ ਨੇ ਦੱਸਿਆ ਕਿ ਮਹਿਲਾ ਨੇ ਜੁਰਮਾਨਾ ਭਰਿਆ ਅਤੇ ਉਸ ਨੇ ਆਪਣੇ ਚਿਹਰੇ ਤੋਂ ਬੁਰਕਾ ਹਟਾ ਲਿਆ।  (ਪੀਟੀਆਈ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement