
ਹੁਣ ਤਕ ਅਮਰੀਕਾ ਦੇ ਦੋ ਅਜ਼ਾਇਬਘਰਾਂ ਵਿਚ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਰਹੀਆਂ ਭਾਰਤ ਦੀਆਂ ਦੋ ਪ੍ਰਾਚੀਨ ਮੂਰਤੀਆਂ ਅਮਰੀਕਾ ਦੀ ਸਰਕਾਰ ਨੇ ਭਾਰਤ ਸਰਕਾਰ...
ਨਿਊਯਾਰਕ : ਹੁਣ ਤਕ ਅਮਰੀਕਾ ਦੇ ਦੋ ਅਜ਼ਾਇਬਘਰਾਂ ਵਿਚ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਰਹੀਆਂ ਭਾਰਤ ਦੀਆਂ ਦੋ ਪ੍ਰਾਚੀਨ ਮੂਰਤੀਆਂ ਅਮਰੀਕਾ ਦੀ ਸਰਕਾਰ ਨੇ ਭਾਰਤ ਸਰਕਾਰ ਨੂੰ ਵਾਪਸ ਕਰ ਦਿਤੀਆਂ ਗਈਆਂ ਹਨ। ਇਹ ਮੂਰਤੀਆਂ ਭਾਰਤ ਤੋਂ ਚੋਰੀ ਕਰ ਕੇ ਅਮਰੀਕਾ ਲਿਆਂਦੀਆਂ ਗਈਆਂ ਸਨ ਅਤੇ ਇਨ੍ਹਾਂ ਪ੍ਰਾਚੀਨ ਮੂਰਤੀਆਂ ਦੀ ਕੀਮਤ ਹਜ਼ਾਰਾਂ ਡਾਲਰ ਵਿਚ ਹੈ। ਪਹਿਲੀ ਮੂਰਤੀ 'ਲਿੰਗੋਧਵਮੂਰਤੀ' 12ਵੀਂ ਸਦੀ ਦੀ ਹੈ। ਭਗਵਾਨ ਸ਼ਿਵ ਦੀ ਗ੍ਰੇਨਾਈਟ ਤੋਂ ਬਣੀ ਇਹ ਇਤਿਹਾਸਕ ਮੂਰਤੀ ਚੋਲ ਕਾਲ ਦੀ ਹੈ।
US Returns India Two Ancient Idols
ਫ਼ਿਲਹਾਲ ਇਸ ਦੀ ਕੀਮਤ 2.25 ਲੱਖ ਡਾਲਰ ਦੱਸੀ ਗਈ ਹੈ। ਇਸ ਨੂੰ ਤਾਮਿਲ ਨਾਡੂ ਤੋਂ ਚੋਰੀ ਕਰ ਕੇ ਅਲਬਾਮਾ ਸੂਬੇ ਦੇ ਬਰਮਿੰਘਮ ਅਜਾਇਬਘਰ ਵਿਚ ਕੀਤਾ ਗਿਆ ਸੀ। ਦੂਜੀ ਮੂਰਤੀ ਬੋਧੀਸਤਵ ਮੰਜੂਸ਼੍ਰੀ ਦੀ ਹੈ। ਉਸ ਦੇ ਹੱਥ ਵਿਚ ਤਲਵਾਰ ਹੈ ਤੇ ਮੂਰਤੀ ਸੋਨੇ ਦੇ ਰੰਗ ਵਿਚ ਰੰਗੀ ਹੈ। 12ਵੀਂ ਸਦੀ ਦੀ ਇਹ ਫ਼ਿਲਾਈਟ ਮੂਰਤੀ 1980 ਦੇ ਦਹਾਕੇ ਵਿਚ ਬਿਹਾਰ ਵਿਚ ਬੋਧ ਗਯਾ ਲਾਗਲੇ ਇੱਕ ਮੰਦਰ ਵਿਚੋਂ ਚੋਰੀ ਕੀਤੀ ਗਈ ਹੈ। ਇਸ ਦੀ ਮੌਜੂਦਾ ਕੀਮਤ 2.75 ਲੱਖ ਡਾਲਰ ਲਾਈ ਗਈ ਹੈ। ਇਸ ਨੂੰ ਉੱਤਰੀ ਕੈਰੋਲਾਇਨਾ ਯੂਨੀਵਰਸਿਟੀ ਦੇ ਆਕਲੈਂਡ ਆਰਟ ਮਿਊਜ਼ੀਅਮ ਤੋਂ ਲਿਆ ਗਿਆ ਹੈ।
US Returns India Two Ancient Idols
ਇਹ ਮੂਰਤੀਆਂ ਮੰਗਲਵਾਰ ਨੂੰ ਨਿਊਯਾਰਕ ਸਥਿਤ ਵਣਜ ਦੂਤਾਵਾਸ ਵਿਚ ਇਕ ਪ੍ਰੋਗਰਾਮ ਦੌਰਾਨ ਭਾਰਤ ਦੇ ਮਹਾਂਵਣਜ ਦੂਤ ਸੰਦੀਪ ਚੱਕਰਵਰਤੀ ਨੂੰ ਮੈਨਹੱਟਨ ਜ਼ਿਲ੍ਹਾ ਅਟਾਰਨੀ ਸਾਇਰਸ ਵੇਂਸ ਜੂਨੀਅਰ ਨੇ ਸੌਂਪੀਆਂ। ਚੱਕਰਵਰਤੀ ਨੇ ਇਸ ਯਤਨ ਦੀ ਸ਼ਲਾਘਾ ਕੀਤੀ ਹੈ।
ਇਹ ਵੀ ਪੜ੍ਹੋ : ਇਸ ਤੋਂ ਇਲਾਵਾ ਇਕ ਹੋਰ ਮੂਰਤੀ ਚੋਰੀ ਮੱਧ ਯੁੱਗ ਵਿਚ ਨਹੀਂ ਬਲਕਿ ਦੋ ਦਹਾਕੇ ਪਹਿਲਾਂ ਰਾਜਸਥਾਨ ਦੇ ਸੀਕਰ ਦੇ ਬਾੜੌਲੀ ਪਿੰਡ ਦੇ ਇਕ ਸ਼ਿਵ ਮੰਦਰ ਤੋਂ 1998 ਵਿਚ ਚੋਰੀ ਹੋਈ ਸੀ। ਸਾਲਾਂ ਤੋਂ ਅਮਰੀਕੀ ਸਰਕਾਰ ਦੇ ਨਾਲ ਮੰਤਰਾਲਾ ਦੀ ਵਿਸਥਾਰਤ ਚਰਚਾ ਤੋਂ ਬਾਅਦ ਹੁਣ ਇਸ ਬਹੁਕੀਮਤੀ ਪ੍ਰਾਚੀਨ ਮੂਰਤੀ ਨੂੰ ਭਾਰਤ ਵਾਪਸ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਅਜੇ ਇਹ ਏਂਟੀਕ ਮੂਰਤੀ ਅਮਰੀਕਾ ਦੇ ਲਾਸ ਏਂਜਲਸ ਅਜ਼ਾਇਬ ਘਰ ਵਿਚ ਰੱਖੀ ਹੋਈ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਇਕ ਹੋਰ ਬੇਸ਼ਕੀਮਤੀ ਨਟਰਾਜ ਦੀ ਪ੍ਰਾਚੀਨ ਮੂਰਤੀ ਨੂੰ ਵੀ ਯੂਕੇ ਨੇ ਵਾਪਸ ਕਰਨ ਲਈ ਹਾਮੀ ਭਰੀ ਹੈ, ਜਿਸ ਨੂੰ ਰਾਜਸਥਾਨ ਦੇ ਉਸੇ ਸ਼ਿਵ ਮੰਦਰ ਤੋਂ ਚੋਰੀ ਕੀਤਾ ਗਿਆ ਸੀ।