
ਸ਼ੱਕੀ ਨੇ ਪੁਲਿਸ ਨਾਲ ਗੋਲੀਬਾਰੀ ਵਿਚ ਜ਼ਖਮੀ ਹੋਣ ਤੋਂ ਬਾਅਦ ਕੀਤਾ ਆਤਮ ਸਮਰਪਣ
ਫਲੋਰੀਡਾ: ਅਮਰੀਕਾ ਦੇ ਫਲੋਰੀਡਾ (Shooting in Florida) ਵਿੱਚ ਐਤਵਾਰ ਨੂੰ ਇੱਕ ਬੰਦੂਕਧਾਰੀ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਫਲੋਰੀਡਾ ਸ਼ੈਰਿਫ ਦੇ ਦਫਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਮਾਂ- ਧੀ ਵੀ ਸ਼ਾਮਲ ਹਨ ਅਤੇ ਮਾਂ ਨੇ ਆਪਣੇ ਬੱਚੇ ਨੂੰ ਆਖਰੀ ਸਾਹ ਤੱਕ ਸੰਭਾਲਿਆ। ਉਨ੍ਹਾਂ ਦੱਸਿਆ ਕਿ ਐਤਵਾਰ (Shooting in Florida ਤੜਕੇ ਪੁਲਿਸ ਦਾ ਬੰਦੂਕਧਾਰੀ ਨਾਲ ਮੁਕਾਬਲਾ ਹੋਇਆ ਅਤੇ ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ।
ਹੋਰ ਵੀ ਪੜ੍ਹੋ: ਪੰਜਾਬ ਤੇ ਰਾਜਸਥਾਨ ਸਮੇਤ ਕਈ ਸੂਬਿਆਂ ’ਚ 7 ਤੋਂ 9 ਸਤੰਬਰ ਵਿਚਕਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ
Firing
ਪੋਲਕ ਕਾਊਂਟੀ ਦੇ ਸ਼ੈਰਿਫ ਗ੍ਰੈਡੀ ਜੁਡ ਨੇ ਕਿਹਾ ਕਿ ਸ਼ੱਕੀ ਵਿਅਕਤੀ ਪੂਰੀ ਤਰ੍ਹਾਂ ਗੋਲਾ ਬਾਰੂਦ ਨਾਲ ਲੈਸ ਸੀ ਅਤੇ ਉਸ ਨੇ ਬੁਲੇਟ ਪਰੂਫ ਵੈਸਟ ਵੀ ਪਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਉਸਨੂੰ ਲੇਕਲੈਂਡ ਵਿੱਚ ਇੱਕ ਘਰ ਦੇ ਬਾਹਰ ਘੇਰਿਆ ਗਿਆ।
Firing case
ਗ੍ਰੇਡੀ ਜੁਡ ਨੇ ਕਿਹਾ ਕਿ ਗੋਲੀਬਾਰੀ ਸਵੇਰੇ 4:30 ਵਜੇ ਦੋ ਵੱਖਰੇ ਘਰਾਂ ਵਿਚ ਹੋਈ ਅਤੇ ਇਹ ਵੀ ਦੱਸਿਆ ਗਿਆ ਕਿ ਸ਼ੱਕੀ ਨੇ ਪੁਲਿਸ ਨਾਲ ਗੋਲੀਬਾਰੀ ਵਿਚ ਜ਼ਖਮੀ ਹੋਣ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ। ਗੋਲੀਬਾਰੀ (Shooting in Florida ਵਿਚ ਕੋਈ ਪੁਲਿਸ ਜ਼ਖਮੀ ਨਹੀਂ ਹੋਈ।
Death
ਹੋਰ ਵੀ ਪੜ੍ਹੋ: ਦਿੱਲੀ: ਟਰੈਕਟਰ ਪਰੇਡ ਦੌਰਾਨ ਲਾਪਤਾ ਹੋਇਆ ਨੌਜਵਾਨ ਸਾਢੇ ਸੱਤ ਮਹੀਨਿਆਂ ਬਾਅਦ ਪਰਤਿਆ ਘਰ