ਕਾਂਗੋ 'ਚ ਵਾਹਨ ਨਾਲ ਟਕਰਾਇਆ ਤੇਲ ਟੈਂਕਰ, 50 ਦੀ ਮੌਤ, 100 ਜ਼ਖਮੀ
Published : Oct 6, 2018, 8:51 pm IST
Updated : Oct 6, 2018, 8:51 pm IST
SHARE ARTICLE
Oil tanker road crash in DR Congo
Oil tanker road crash in DR Congo

ਅਫਰੀਕੀ ਦੇਸ਼ ਲੋਕੰਤਰਿਕ ਕਾਂਗੋ ਲੋਕ-ਰਾਜ (ਡੀਆਰ ਕਾਂਗੋ) ਵਿਚ ਤੇਲ ਦੇ ਇਕ ਟੈਂਕਰ ਦੇ ਸੜਕ 'ਤੇ ਦੁਰਘਟਨਾਗ੍ਰਸਤ ਹੋਣ ਨਾਲ ਉਸ 'ਚ ਅੱਗ ਲੱਗ ਗਈ। ਇਸ ਭਿਆਨਕ ...

ਕਿੰਸ਼ਾਸਾ : ਅਫਰੀਕੀ ਦੇਸ਼ ਲੋਕੰਤਰਿਕ ਕਾਂਗੋ ਲੋਕ-ਰਾਜ (ਡੀਆਰ ਕਾਂਗੋ) ਵਿਚ ਤੇਲ ਦੇ ਇਕ ਟੈਂਕਰ ਦੇ ਸੜਕ 'ਤੇ ਹਾਦਸਾਗ੍ਰਸਤ ਹੋਣ ਨਾਲ ਉਸ 'ਚ ਅੱਗ ਲੱਗ ਗਈ। ਇਸ ਭਿਆਨਕ ਹਾਦਸੇ ਵਿਚ 50 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 100 ਲੋਕ ਝੁਲਸ ਗਏ।

ਕਾਂਗੋ ਸੈਂਟਰਲ ਖੇਤਰ ਦੇ ਅੰਤਰਿਮ ਗਵਰਨਰ ਅਤੋ ਮਤੁਆਨਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਅਤੋ ਮਤੁਆਨਾ ਨੇ ਕਿਹਾ ਹੈ ਕਿ ਇਹ ਦੁਰਘਟਨਾ ਅਟਲਾਂਟੀਕ ਮਹਾਸਾਗਰ ਕੋਲ ਰਾਜਧਾਨੀ ਕਿੰਸ਼ਾਸਾ ਨੂੰ ਜੋੜਨ ਵਾਲੇ ਹਾਈਵੇ 'ਤੇ ਹੋਈ। ਮੀਡੀਆ ਰਿਪੋਰਟ ਦੇ ਮੁਤਾਬਕ, ਇਸ ਹਾਦਸੇ ਤੋਂ ਬਾਅਦ ਅੱਗ ਲੱਗਣ ਦੀ ਵਜ੍ਹਾ ਨਾਲ ਅੱਗ ਹਾਈਵੇ ਦੇ ਕੋਲ ਸਥਿਤ ਕੁੱਝ ਘਰਾਂ ਵਿਚ ਵੀ ਲੱਗ ਗਈ।

Oil tanker road crash in DR CongoOil tanker road crash in DR Congo

ਫਿਲਹਾਲ ਇਸ ਮਾਮਲੇ ਵਿਚ ਹੁਣੇ ਤੱਕ ਪੂਰੀ ਜਾਣਕਾਰੀ ਨਹੀਂ ਮਿਲ ਪਾਈ ਹੈ। ਸਥਾਨਕ ਮੀਡੀਆ ਦੇ ਮੁਤਾਬਕ, ਕਾਂਗੋ ਦੇ ਪੱਛਮੀ ਹਿੱਸੇ ਵਿਚ ਸ਼ਨਿਚਰਵਾਰ ਨੂੰ ਇਕ ਹਾਈਵੇ 'ਤੇ ਤੇਲ ਦੇ ਇਕ ਟੈਂਕਰ ਦੀ ਦੂਜੇ ਵਾਹਨ ਨਾਲ ਟੱਕਰ ਹੋ ਗਈ। ਇਸ ਹਾਦਸੇ ਤੋਂ ਬਾਅਦ ਉਸ ਵਿਚ ਅੱਗ ਲੱਗ ਗਈ। ਅੱਗ ਵਿਚ ਸੜ ਕੇ 50 ਲੋਕਾਂ ਦੀ ਜਾਨ ਚੱਲੀ ਗਈ ਜਦੋਂ ਕਿ 100 ਲੋਕਾਂ ਦਾ ਈਲਾਜ ਹਸਪਤਾਲ ਵਿਚ ਚੱਲ ਰਿਹਾ ਹੈ।  ਪੁਲਿਸ ਦੇ ਮੁਤਾਬਕ, ਇਸ ਹਾਦਸੇ ਵਿਚ ਲਾਸ਼ਾਂ ਦੀ ਗਿਣਤੀ ਵੱਧ ਸਕਦੀ ਹੈ। ਫਿਲਹਾਲ ਮੌਕੇ 'ਤੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

Oil tanker road crash in DR CongoOil tanker road crash in DR Congo

ਇਸ ਤੋਂ ਪਹਿਲਾਂ ਇਸ ਸਾਲ ਮਈ ਮਹੀਨੇ ਵਿਚ ਕਾਂਗੋ ਦੇ ਉੱਤਰ ਪੱਛਮ ਖੇਤਰ ਵਿਚ ਇਕ ਨਦੀ ਵਿਚ ਕਿਸ਼ਤੀ ਪਲਟਣ ਨਾਲ 50 ਲੋਕਾਂ ਦੀ ਮੌਤ ਹੋ ਗਈ ਸੀ। ਇਹ ਹਾਦਸੇ 'ਚ ਮੋਮਬੋਇਓ ਨਦੀ ਵਿਚ ਹੋਈ। ਸ਼ੁਆਪਾ ਪ੍ਰਾਂਤ ਵਿਚ ਹੋਈ ਹਾਦਸਾ ਵਿਚ ਕਈ ਲੋਕਾਂ ਦੀ ਲਾਸ਼ਾਂ ਕੁੱਝ ਦਿਨ ਬਾਅਦ ਬਰਾਮਦ ਕੀਤੀਆਂ ਗਈਆਂ ਸਨ। ਦੱਸਿਆ ਜਾਂਦਾ ਹੈ ਕਿ ਇਸ ਕਿਸ਼ਤੀ ਵਿਚ ਸਵਾਰ ਕਈ ਹੋਰ ਲੋਕਾਂ ਦਾ ਸੁਰਾਗ ਵੀ ਨਹੀਂ ਲੱਗ ਪਾਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement