ਐਸ-400 ਡੀਲ ਫਾਈਨਲ, ਪਰ ਅਦਾਇਗੀ ਨੂੰ ਲੈ ਕੇ ਫਸਿਆ ਪੇਚ
Published : Oct 6, 2018, 3:07 pm IST
Updated : Oct 6, 2018, 4:07 pm IST
SHARE ARTICLE
Putin And Modi
Putin And Modi

ਇਸ ਡੀਲ ਲਈ ਅਮਰੀਕਾ ਭਾਵੇਂ ਭਾਰਤ ਨੂੰ ਛੋਟ ਦੇ ਦੇਵੇ ਪਰ ਉਤਪਾਦਨ ਕੰਪਨੀ ਤੇ ਲੱਗੀ ਪਾਬੰਦੀ ਕਾਰਨ ਬੈਕਿੰਗ ਲੈਣ-ਦੇਣ ਬਹੁਤ ਔਖਾ ਹੋਵੇਗਾ।

ਨਵੀਂ ਦਿੱਲੀ : ਭਾਰਤ ਅਤੇ ਰੂਸ ਨੇ ਪਿਛਲੇ ਦੋ ਦਹਾਕਿਆਂ ਦੀ ਸਭ ਤੋਂ ਵੱਡੀ ਰੱਖਿਆਤਕਮ ਡੀਲ ਐਸ-400 ਸਰਫੇਸ-ਟੂ-ਏਅਰ— ਮਿਸਾਇਲ ਤੇ ਮੋਹਰ ਲਗਾਈ ਹੈ। ਪਰ ਹੁਣ ਦੋਹਾਂ ਦੇਸ਼ਾਂ ਵਿਚਕਾਰ ਸਭ ਤੋ ਵੱਡੀ ਚੁਣੌਤੀ ਪੈਸੇ ਟਰਾਂਸਫਰ ਕਰਨ ਨੂੰ ਲੈ ਕੇ ਹੈ। ਰੂਸ ਅਮਰੀਕਾ ਵੱਲੋਂ ਪਾਬੰਦੀ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਵਿਚ ਕੰਟਰੈਕਟ ਲਈ 5.43 ਬਿਲੀਅਨ ਡਾਲਰ ਦੇ ਟਰਾਂਸਫਰ ਨੂੰ ਲੈ ਕੇ ਚੁਣੌਤੀ ਬਣੀ ਹੋਈ ਹੈ। ਦਸ ਦਈਏ ਕਿ ਐਸ-400 ਦਾ ਉਤਪਾਦਨ ਕਰਨ ਵਾਲੀ ਕੰਪਨੀ ਵੀ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰ ਰਹੀ ਹੈ।

US President TrumpUS President Trump

ਅਜਿਹੇ ਵਿਚ ਇਸ ਡੀਲ ਲਈ ਅਮਰੀਕਾ ਭਾਵੇਂS-400S-400 ਭਾਰਤ ਨੂੰ ਛੋਟ ਦੇ ਦੇਵੇ ਪਰ ਉਤਪਾਦਨ ਕੰਪਨੀ ਤੇ ਲੱਗੀ ਪਾਬੰਦੀ ਕਾਰਨ ਬੈਕਿੰਗ ਲੈਣ-ਦੇਣ ਬਹੁਤ ਔਖਾ ਹੋਵੇਗਾ। ਲੰਮੇ ਸਮੇਂ ਤੋਂ ਪ੍ਰਸਤਾਵਿਤ ਡੀਲ ਤੇ ਮੋਹਰ ਲਗਾਉਣ ਦੀ ਖਬਰ ਸ਼ੁਕਰਵਾਰ ਨੂੰ ਪੀਐਮ ਮੌਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤੀਨ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਦਿਤੀ। ਰੂਸ ਤੇ ਅਮਰੀਕਾ ਵੱਲੋਂ ਲਗਾਏ ਗਈ ਪਾਬੰਦੀ ਅਤੇ ਭਾਰਤ ਨੂੰ ਅਮਰੀਕਾ ਦੀ ਲਗਾਤਾਰ ਚਿਤਾਵਨ ਦੇ ਬਾਵਜੂਦ ਭਾਰਤ ਵੱਲੋਂ ਇਸ ਡੀਲ ਤੋ ਮੋਹਰ ਲਗਾਉਣਾ ਬਹੁਤ ਅਹਿਮ ਹੈ। ਐਸ-400 ਡੀਲ ਚੀਨ ਅਤੇ ਪਾਕਿਸਤਾਨ ਸਰਹੱਦ ਤੇ ਸੈਨਾ ਦੀ ਤਾਕਤ ਨੂੰ ਵਧਾਏਗੀ।

S-400S-400 Deal

ਇਹ ਡੀਲ ਇਸ ਲਈ ਵੀ ਮਹਤਵਪੂਰਣ ਹੋ ਗਈ ਸੀ ਕਿਉਂਕਿ ਚੀਨ ਨੇ ਜਨਵਰੀ ਵਿਚ 6 ਐਸ-400 ਮਿਸਾਇਲ ਤੈਨਾਤ ਕੀਤੀਆਂ ਸਨ। ਚੀਨ ਅਤੇ ਰੂਸ ਵਿਚਕਾਰ ਇਹ ਡੀਲ 2014 ਵਿਚ ਹੋਈ ਸੀ। ਇਸ ਡੀਲ ਦੇ ਲਈ ਅਮਰੀਕਾ ਨੇ ਚੀਨ ਤੇ ਪਾਬੰਦੀ ਲਗਾਈ ਸੀ। ਪਰ ਭਾਰਤ ਨੂੰ ਆਸ ਹੈ ਕਿ ਉਸਨੂੰ ਇਸ ਵਿਚ ਟਰੰਪ ਪ੍ਰਸ਼ਾਸਨ ਤੋਂ ਕੁਝ ਛੋਟ ਮਿਲ ਸਕਦੀ ਹੈ। ਸੰਭਾਵਨਾ ਹੈ ਕਿ ਭਾਰਤ ਨੂੰ ਇਸ ਸਿਸਟਮ ਦੀ ਡਿਲੀਵਰੀ 2020 ਵਿਚ ਹੋਵੇਗੀ।

Indo Russia RelationshipIndo Russia Relationship

ਚੀਨ ਨੂੰ ਇਸਦੀ ਡਿਲੀਵਰੀ ਪਹਿਲਾਂ ਹੀ ਹੋ ਚੱਕੀ ਹੈ, ਅਜਿਹੇ ਵਿਚ ਚੀਨ ਵਲੋਂ ਇਸ ਮੋਰਚੇ ਤੇ ਭਾਰਤ ਨੂੰ ਬਹੁਤ ਖ਼ਤਰਾ ਸੀ। ਕਾਫੀ ਲੰਮੀ ਗੱਲਬਾਤ ਤੋਂ ਬਾਅਦ ਭਾਰਤ ਸਾਹਮਣੇ ਰੂਸ ਨੂੰ ਪੈਸਾ ਟਰਾਂਸਫਰ ਕਰਨ ਨੂੰ ਲੈ ਕੇ ਵੱਡੀ ਚੁਣੌਤੀ ਹੋਵੇਗੀ। ਜਾਣਕਾਰਾਂ ਦਾ ਕਹਿਣਾ ਹੈ ਕਿ ਡੀਲ ਸਾਈਨ ਹੋਣ ਤੋਂ ਬਾਅਦ ਵਿਦੇਸ਼ੀ ਸਪਲਾਇਰ ਨੂੰ ਉਤਪਾਦਨ ਚਾਲੂ ਕਰਨ ਲਈ 15 ਫੀਸਦੀ ਅਡਵਾਂਸ ਦਿਤਾ ਜਾਣਾ ਹੈ। ਐਸ-400 ਸਬੰਧੀ ਗੱਲ ਕਰੀਏ ਤਾਂ ਇਹ ਮੈਨੁਫੈਕਚਰਰ ਅਲਮਾਜ-ਐਂਟੀ ਅਮਰੀਕੀ ਪਾਂਬਦੀਆਂ ਦੀ ਸੂਚੀ ਵਿਚ ਹੈ। ਜਿਸ ਕਾਰਨ ਇਸ ਤੇ ਬੈਕਿੰਗ ਲੈਣ-ਦੇਣ ਤੇ ਰੋਕ ਲਗੀ ਹੈ।

Indo Russia DealIndo Russia Deal

ਭਾਵੇਂ ਭਾਰਤ ਨੂੰ ਇਸ ਡੀਲ ਤੇ ਅਮਰੀਕਾ ਰਿਆਯਤ ਦੇ ਦੇਵੇ ਪਰ ਇਸਦੇ ਬਾਵਜੂਦ ਵੀ ਉਤਪਾਦਨ ਕੰਪਨੀ ਤੇ ਲਗੀ ਪਾਬੰਦੀ ਇਸ ਵਿਚ ਰੁਕਾਵਟ ਪਾਵੇਗੀ। ਦੋਹਾਂ ਦੇਸ਼ਾ ਵਿਚ ਇਸ ਡੀਲ ਲਈ ਬੈਕਿੰਗ ਲੈਣ-ਦੇਣ ਨੂੰ ਲੈ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਥੇ ਤੱਕ ਕਿ ਰੂਸ ਦੇ ਨਾਲ ਪਹਿਲਾਂ ਕੀਤੀ ਗਈ ਡੀਲ ਲਈ ਵੀ ਭੁਗਤਾਨ ਰੁਕਿਆ ਹੋਇਆ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਅਮਰੀਕਾ ਵੱਲੋਂ ਰੂਸ ਤੇ ਪਾਬੰਦੀ ਤੋਂ ਪਹਿਲਾਂ ਹੀ ਐਸ-400 ਨੂੰ ਲੈ ਕੇ ਗੱਲਬਾਤ ਚਲ ਰਹੀ ਹੈ। ਨਵੀਂ ਦਿਲੀ ਸਥਿਤ ਅਮਰੀਕੀ ਦੂਤਘਰ ਨੇ ਭਾਰਤ ਨੂੰ ਮਿਲਣ ਵਾਲੀ ਛੌਟ ਨੂੰ ਲੈ ਕੇ ਅਜੇ ਤੱਕ ਕੋਈ ਵਾਦਾ ਨਹੀਂ ਕੀਤਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement