
ਕੈਲਗਰੀ ‘ਚ ਇੱਕ ਹੋਰ ਸਿੱਖ ਨੇ ਮਾਰੀਆਂ ਮੱਲਾਂ
ਕੈਲਗਰੀ: ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਵੀ ਸਿੱਖ ਆਪਣੀ ਮਿਹਨਤ ਸਦਕਾ ਵੱਡੇ-ਵੱਡੇ ਅਹੁਦਿਆ ‘ਤੇ ਬਿਰਾਜਾਮਨ ਹਨ। ਉੱਥੇ ਹੀ ਹੁਣ ਕੈਲਗਰੀ ‘ਚ ਇੱਕ ਸਿੱਖ ਕੈਬ ਡਰਾਈਵਰ ਵੱਲੋਂ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਗਿਆ ਹੈ। ਦਰਅਸਲ, ਕੈਬ ਡਰਾਈਵਰ ਜਤਿੰਦਰ ਤਾਤਲਾ ਨੂੰ ਇੰਟਰਨੈਸ਼ਨਲ ਐਸੋਸ਼ੀਏਸਨ ਆਫ਼ ਟਰਾਸਪੋਰਟਟੇਸ਼ਨ ਰੇਗੁਲੇਟਰ, ਨਿਊਯਾਰਕ ਦੇ ਗਰੁੱਪ ਵੱਲੋਂ ਇਸ ਸਾਲ ਦੇ ਅੰਤਰਰਾਸ਼ਟਰੀ ਡਰਾਈਵਰ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ।
Jas Tatla
ਉੱਥੇ ਹੀ ਜਤਿੰਦਰ ਤਾਤਲਾ ਨੇ ਸਾਰਿਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਖ਼ੁਸੀ ਹੋਈ ਹੈ ਕਿ ਉਹਨਾਂ ਨੂੰ ਵਾਈਟ ਹੈਟ ਅਵਾਰਡ ਨਾਲ ਇਸ ਸਾਲ ਦੇ ਅੰਤਰਰਾਸ਼ਟਰੀ ਡਰਾਈਵਰ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ। ਤਾਤਲਾ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਸਨਮਾਨਿਤ ਕਰਨ ਲਈ ਉਹਨਾਂ ਦਾ ਨਾਮ ਲਿਆ ਗਿਆ ਤਾਂ ਉਹਨਾਂ ਦੀ ਨੌਜਵਾਨ ਬੱਚੀ ਦੇ ਅੱਖਾਂ ਵਿਚ ਹੰਝੂ ਸਨ ਅਤੇ ਜਦੋਂ ਉਸ ਨੂੰ ਪੁੱਛਿਆ ਕਿ ਰੋਣ ਦਾ ਕੀ ਕਾਰਨ ਹੈ
Jas Tatla ਤਾਂ ਉਸ ਨੇ ਕਿਹਾ ਕਿ ਆਪਣੇ ਆਪ ‘ਤੇ ਕੰਟਰੋਲ ਨਹੀਂ ਕਰ ਸਕੀ। ਜ਼ਿਕਰਯੋਗ ਹੈ ਕਿ ਜਤਿੰਦਰ ਤਾਤਲਾ ਵੱਲੋਂ ਕੈਬ ਵਿਚ ਬੈਠਣ ਵਾਲੀ ਸਵਾਰੀ ਦੀ ਬੇਮਿਸਾਲ ਸਹਾਇਤ ਕੀਤੀ ਜਾਂਦੀ ਹੈ। ਇੰਨਾਂ ਹੀ ਨਹੀਂ ਉਹ ਪ੍ਰਤੀ ਦਿਨ 30 ਸਵਾਰੀਆਂ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਉਹਨਾਂ ਦੀ ਜਗ੍ਹਾਂ ਤੱਕ ਪਹੁੰਚਾ ਕੇ ਆਉਂਦੇ ਹਨ।
ਉੱਥੇ ਹੀ 41 ਸਾਲਾਂ ਤਾਤਲਾ ਦਾ ਕਹਿਣਾ ਹੈ ਕਿ ਕੈਬ ਵਿਚ ਬੈਠਣ ਵਾਲੇ ਵਿਅਕਤੀ ਪਿਆਰ ਨਾਲ ਉਸ ਨੂੰ ਜੱਸ ਕਹਿ ਕਿ ਬੁਲਾਉਂਦੇ ਹਨ ਅਤੇ ਉਹ ਪੀਲੇ ਰੰਗ ਦੀ ਕੈਬ ਵਿਚ ਹਮੇਸ਼ਾਂ ਨਵੇਂ ਲੋਕਾਂ ਨੂੰ ਹੱਸ ਕੇ ਮਿਲਣਾ ਪਸੰਦ ਕਰਦੇ ਹਨ ਅਤੇ ਉਹਨਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਵੀ ਮਿਲਦਾ ਹੈ। ਦੱਸ ਦੇਈਏ ਕਿ ਜਤਿੰਦਰ ਤਾਤਲਾ ਪਿਛਲੇ 10 ਸਾਲਾਂ ਤੋਂ ਕੈਲਗਰੀ ਵਿਚ ਕੈਬ ਡਰਾਈਵਰ ਹੈ ਅਤੇ ਉਹ 2006 ਵਿਚ ਭਾਰਤ ਤੋਂ ਕੈਨੇਡਾ ਆਏ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।