
ਨਵੀ ਢੇਸੀ ਨੇ ਲਾਰੈਂਸ ਗੈਂਗ ਦੇ ਨਾਂ ’ਤੇ 50 ਲੱਖ ਰੁਪਏ ਦੀ ਕੀਤੀ ਹੈ ਵਸੂਲੀ
ਟੋਰਾਂਟੋ : ਕੈਨੇਡਾ ’ਚ ਇਕ ਵਾਰ ਫਿਰ ਤੋਂ ਲਾਰੈਂਸ ਬਿਸ਼ਨੋਈ ਦੀ ਦਹਿਸ਼ਤ ਦੇਖਣ ਨੂੰ ਮਿਲੀ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਇਕ ਵਾਰ ਫਿਰ ਕੈਨੇਡਾ ’ਚ ਕਈ ਥਾਵਾਂ ’ਤੇ ਫਾਈਰਿੰਗ ਕਰਵਾਈ ਹੈ। ਲਾਰੈਂਸ ਗੈਂਗ ਨਾਲ ਜੁੜੇ ਇਕ ਗੈਂਗਸਟਰ ਨੇ ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪੋਸਟ ’ਚ ਕਿਹਾ ਗਿਆ ਹੈ ਕਿ ਨਵੀ ਢੇਸੀ ਨਾਮ ਦੇ ਇਕ ਵਿਅਕਤੀ ਨੇ ਲਾਰੈਂਸ ਬਿਸ਼ਨੋਈ ਦੇ ਨਾਮ ’ਤੇ ਲੋਕਾਂ ਤੋਂ 50 ਲੱਖ ਰੁਪਏ ਦੀ ਰੰਗਦਾਰੀ ਵਸੂਲੀ ਸੀ, ਇਸ ਲਈ ਉਨ੍ਹਾਂ ਨੇ ਉਸ ਦੇ ਟਿਕਾਣਿਆਂ ’ਤੇ ਫਾਈਰਿੰਗ ਕੀਤੀ ਹੈ।
ਕੈਨੇਡਾ ’ਚ ਜਿਨ੍ਹਾਂ ਥਾਵਾਂ ’ਤੇ ਫਾਈਰਿੰਗ ਕੀਤੀ ਗਈ ਹੈ ਉਹ ਸਾਰੇ ਨਵੀ ਢੇਸੀ ਦੇ ਹਨ ਅਤੇ ਅਸੀਂ ਤਿੰਨ ਦਿਨਾਂ ਤੋਂ ਇਨ੍ਹਾਂ ਟਿਕਾਣਿਆਂ ’ਤੇ ਫਾਈਰਿੰਗ ਕਰ ਰਹੇ ਹਾਂ। ਨਵੀ ਢੇਸੀ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ ’ਤੇ ਗਾਇਕਾਂ ਤੋਂ 50 ਲੱਖ ਰੁਪਏ ਦੀ ਉਗਰਾਹੀ ਕੀਤੀ ਸੀ, ਇਸ ਲਈ ਅਸੀਂ ਉਸ ਦੇ ਪਿੱਛੇ ਪਏ ਹਾਂ। ਜੇਕਰ ਕੋਈ ਹੋਰ ਵਪਾਰੀ ਵੀ ਨਿਸ਼ਾਨੇ ’ਤੇ ਹੈ ਅਤੇ ਉਸਦਾ ਕੋਈ ਖਾਸ ਮਕਸਦ ਹੈ ਤਾਂ ਉਹ ਸਾਡੇ ਭੈਣ-ਭਰਾਵਾਂ ਤੋਂ ਉਨ੍ਹਾਂ ਦਾ ਕੰਮ ਖੋਹ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਜੇਕਰ ਕੋਈ ਸਾਨੂੰ ਸਬੂਤ ਦੇਵੇ ਕਿ ਉਹ ਵਿਅਕਤੀ ਅਸਲ ਵਿਚ ਹੀ ਗਲਤ ਹੈ ਤਾਂ ਅਸੀਂ ਉਸ ਦੇ ਪਿੱਛੇ ਪੈ ਜਾਵਾਂਗੇ ਜਦਕਿ ਮਿਹਨਤੀ ਲੋਕਾਂ ਨਾਲ ਸਾਡੀ ਕੋਈ ਦੁਸ਼ਮਣ ਨਹੀਂ ਹੈ। ਸਾਡਾ ਉਨ੍ਹਾਂ ਲੋਕਾਂ ਨਾਲ ਕੋਈ ਝਗੜਾ ਨਹੀਂ ਹੈ ਜੋ ਸਖਤ ਮਿਹਨਤ ਨਾਲ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ ਅਤੇ ਸਾਡੇ ਨੌਜਵਾਨਾਂ ਦਾ ਸਨਮਾਨ ਕਰਦੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੈਨੇਡਾ ਸਰਕਾਰ ਵੱਲੋਂ ਲਾਰੈਂਸ ਬਿਸ਼ਨੋਈ ਦੇ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਗਿਆ ਸੀ।