
ਵਰਤਮਾਨ ਸਮੇਂ ਨੂੰ ਤਕਨਿੀਕੀ ਯੁੱਗ ਕਿਹਾ ਜਾਂਦਾ ਹੈ ਜਿਸਦੀ ਮਦਦ ਨਾਲ ਅਸੰਭਵ ਕੰਮ ਵੀ ਸੰਭਵ ਹੋਣ ਲੱਗੇ ਹਨ। ਅਜਿਹਾ ਹੀ ਇੱਕ ਚਮਤਕਾਰ ਵਿਗਿਆਨੀਆਂ ..
ਬ੍ਰਿਟਿਸ਼ : ਵਰਤਮਾਨ ਸਮੇਂ ਨੂੰ ਤਕਨਿੀਕੀ ਯੁੱਗ ਕਿਹਾ ਜਾਂਦਾ ਹੈ ਜਿਸਦੀ ਮਦਦ ਨਾਲ ਅਸੰਭਵ ਕੰਮ ਵੀ ਸੰਭਵ ਹੋਣ ਲੱਗੇ ਹਨ। ਅਜਿਹਾ ਹੀ ਇੱਕ ਚਮਤਕਾਰ ਵਿਗਿਆਨੀਆਂ ਨੇ ਹਾਲ ਹੀ ਵਿੱਚ ਕੀਤਾ ਹਨ। ਜਿਸਦੇ ਮੁਤਾਬਕ ਉਨ੍ਹਾਂ ਨੇ 1000 ਸਾਲ ਪਹਿਲਾਂ ਮਰੀ ਮਹਿਲਾ ਦੇ ਅਵਸ਼ੇਸ਼ਾਂ ਤੋਂ ਉਸਦਾ ਅਸਲੀ ਚਿਹਰਾ ਤਿਆਰ ਕਰ ਲਿਆ ਹੈ। ਇਹ ਵਿਗਿਆਨ ਅਤੇ ਤਕਨੀਕ ਦੇ ਵਿਕਾਸ ਦਾ ਇੱਕ ਅਜਿਹਾ ਹੀ ਨਮੂਨਾ ਹੈ। ਦਰਅਸਲ ਬ੍ਰਿਟਿਸ਼ ਵਿਗਿਆਨੀਆਂ ਨੇ ਮਹਿਲਾ ਦੇ ਅਵਸ਼ੇਸ਼ਾਂ ਤੋਂ ਉਸਦਾ ਚਿਹਰਾ ਤਿਆਰ ਕੀਤਾ ਹੈ। ਬ੍ਰਿਟਿਸ਼ ਵਿਗਿਆਨੀਆਂ ਨੂੰ ਇਸ ਮਹਿਲਾ ਵਿਕਿੰਗ ਯੋਧੇ ਦੇ ਅਵਸ਼ੇਸ਼ ਨਾਰਵੇ ਦੇ ਸੋਲੋਰ ਵਿੱਚ ਮੌਜੂਦ ਵਿਕਿੰਗ ਕਬਰਸਤਾਨ ਵਿੱਚੋਂ ਮਿਲੇ ਹਨ।
viking warrior
ਰਿਪੋਰਟਾਂ ਮੁਤਾਬਕ ਕਈ ਸਾਲ ਪਹਿਲਾਂ ਵਿਕਿੰਗ ਹੋਇਆ ਕਰਦੇ ਸਨ ਤੇ ਉਨ੍ਹਾਂ ਦਾ ਸਮਰਾਜ ਮੁੱਖ ਰੂਪ ਨਾਲ ਲੁੱਟਾਂ ਦੇ ਸਹਾਰੇ ਚੱਲਦਾ ਸੀ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ 1,000 ਸਾਲ ਪਹਿਲਾਂ ਮਹਿਲਾ ਦੇ ਚਿਹਰੇ ਦੀ ਬਣਤਰ ਬਿਲਕੁੱਲ ਉਸੇ ਤਰ੍ਹਾਂ ਦੀ ਹੀ ਸੀ ਜਿਵੇਂ ਕਿ ਵਿਗਿਆਨੀਆਂ ਨੇ ਹੁਣ ਬਣਾਈ ਹੈ।ਮਹਿਲਾ ਵਿਕਿੰਗ ਯੋਧੇ ਦੇ ਅਵਸ਼ੇਸ਼ਾਂ ਨੂੰ ਓਸਲੋ ਦੇ ਮਿਊਜ਼ੀਅਮ ਆਫ ਕਲਚਰਲ ਹਿਸਟਰੀ 'ਚ ਰੱਖਿਆ ਜਾਵੇਗਾ। ਵਿਗਿਆਨੀਆਂ ਨੂੰ ਵਿਕਿੰਗ ਮਹਿਲਾ ਦੀ ਕਬਰ 'ਚੋਂ ਪਿੰਜਰ ਤੋਂ ਇਲਾਵਾ ਤੀਰ, ਤਲਵਾਰ, ਕੁਲਹਾੜੀ, ਭਾਲੇ ਸਮੇਤ ਹੋਰ ਕਈ ਹਥਿਆਰ ਵੀ ਮਿਲੇ ਹਨ, ਜਿਨ੍ਹਾਂ ਦੀ ਵਰਤੋਂ ਵਿਕਿੰਗ ਲੁੱਟ ਦੇ ਦੌਰਾਨ ਕਰਦੇ ਸਨ।
viking warrior
ਮਹਿਲਾ ਦੀ ਖੋਪੜੀ 'ਤੇ ਇੱਕ ਡੂੰਘਾ ਜ਼ਖਮ ਦਾ ਨਿਸ਼ਾਨ ਵੀ ਮਿਲਿਆ ਹੈ ਜਿਸ 'ਤੇ ਪੁਰਾਤੱਤਵ ਵਿਗਿਆਨੀ ਅਲ-ਸ਼ਾਮਾਹੀ ਨੇ ਕਿਹਾ ਕਿ ਇਹ ਗੱਲ ਸਾਫ਼ ਨਹੀਂ ਹੈ ਕਿ ਇਸ ਡੂੰਘੀ ਸੱਟ ਕਾਰਨ ਹੀ ਮਹਿਲਾ ਦੀ ਮੌਤ ਹੋਈ ਸੀ ਜਾਂ ਕੋਈ ਹੋਰ ਕਾਰਨ ਸੀ। ਕਿਸੇ ਵਿਕਿੰਗ ਮਹਿਲਾ ਦਾ ਲੜਾਈ ਵਿੱਚ ਸੱਟ ਮਿਲਣ ਦਾ ਇਹ ਪਹਿਲਾ ਪ੍ਰਮਾਣ ਹੈ। ਅਲ-ਸ਼ਾਮਾਹੀ ਨੇ ਕਿਹਾ ਕਿ ਉਹ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਕਿਉਂਕਿ ਇਹ ਇੱਕ ਅਜਿਹਾ ਚਿਹਰਾ ਹੈ, ਜਿਸਨੂੰ 1,000 ਸਾਲ ਤੋਂ ਕਿਸੇ ਨੇ ਨਹੀਂ ਵੇਖਿਆ ਤੇ ਹੁਣ ਅਚਾਨਕ ਹੀ ਇਹ ਸਭ ਦੇ ਸਾਹਮਣੇ ਆ ਗਿਆ।
viking warrior
ਮੀਡੀਆ ਰਿਪੋਰਟਾਂ ਦੇ ਮੁਤਾਬਕ ਮਹਿਲਾ ਦੇ ਚਿਹਰੇ ਨੂੰ ਵਿਗਿਆਨੀਆਂ ਨੇ ਫੇਸ਼ੀਅਲ ਰਿਕਗਨੀਸ਼ਨ ਟੈਕਨੋਲਜੀ ( ਚਿਹਰਾ ਪਛਾਣਨ ਵਾਲੀ ਤਕਨੀਕ ) ਦੀ ਸਹਾਇਤਾ ਨਾਲ ਬਣਾਇਆ ਹੈ। ਚਿਹਰੇ ਨੂੰ ਬਣਾਉਣ ਲਈ ਸਰੀਰ ਦੀ ਨਕਲੀ ਮਾਸਪੇਸ਼ੀਆਂ ਤੇ ਚਮੜੀ ਦੀ ਵਰਤੋਂ ਲਈ ਬਣਾਇਆ ਗਿਆ ਹੈ। ਚਿਹਰੇ ਨੂੰ ਬਣਾਉਣ ਦੀ ਪ੍ਰਕਿਰਿਆ ਨੂੰ ਇੱਕ ਡਾਕਿਊਮੈਂਟਰੀ ਜ਼ਰੀਏ ਨੈਸ਼ਨਲ ਜਿਗਰਾਫਿਕ ‘ਤੇ ਤਿੰਨ ਦਸੰਬਰ ਨੂੰ ਦਿਖਾਈ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।