
ਭੌਤਿਕੀ ਦਾ ਨੋਬਲ ਐਵਾਰਡ ਤਿੰਨ ਵਿਗਿਆਨੀਆਂ ਜੇਮਸ ਪੀਬਲਜ਼, ਮਿਸ਼ੇਲ ਮੇਅਰ ਅਤੇ ਡਿਡਿਏਰ ਕਵੇਲੋਜ਼ ਨੂੰ ਦਿੱਤਾ ਗਿਆ।
ਨਵੀਂ ਦਿੱਲੀ : ਸਵੀਡਨ ਦੀ ਰਾਜਧਾਨੀ ਸਟਾਕਹੋਮ 'ਚ ਮੰਗਲਵਾਰ ਨੂੰ ਭੌਤਿਕੀ (Physics) ਦਾ ਨੋਬਲ ਐਵਾਰਡ 2019 ਦਾ ਐਲਾਨ ਕੀਤਾ ਗਿਆ। ਇਸ ਵਾਰ ਦਾ ਭੌਤਿਕੀ ਦਾ ਨੋਬਲ ਐਵਾਰਡ ਤਿੰਨ ਵਿਗਿਆਨੀਆਂ ਜੇਮਸ ਪੀਬਲਜ਼, ਮਿਸ਼ੇਲ ਮੇਅਰ ਅਤੇ ਡਿਡਿਏਰ ਕਵੇਲੋਜ਼ ਨੂੰ ਦਿੱਤਾ ਗਿਆ।
Nobel Prize in Physics awarded to James Peebles, Michel Mayor and Didier Queloz
ਜੇਮਸ ਪੀਬਲਜ਼ ਨੂੰ ਭੌਤਿਕ ਪੁਲਾੜ ਵਿਗਿਆਨ 'ਚ ਸਿਧਾਂਤਕ ਖੋਜ ਲਈ, ਮਿਸ਼ੇਲ ਮੇਅਰ ਅਤੇ ਡਿਡਿਏਰ ਕਵੇਲੋਜ਼ ਨੂੰ ਇਕ ਸੌਰ ਤਾਰੇ ਦੀ ਪਰਿਕ੍ਰਮਾ ਕਰਨ ਵਾਲੇ ਅਕਸੋਪਲੇਨੇਟ ਦੀ ਖੋਜ ਲਈ ਸੰਯੁਕਤ ਰੂਪ ਤੋਂ ਨੋਬਲ ਐਵਾਰਡ ਮਿਲਿਆ ਹੈ। ਅੱਧੀ ਐਵਾਰਡ ਰਕਮ ਜੇਮਸ ਪੀਬਲਜ਼ ਨੂੰ ਦਿੱਤੀ ਜਾਵੇਗੀ ਅਤੇ ਬਾਕੀ ਅੱਧੀ ਦੋ ਹੋਰ ਵਿਗਿਆਨੀਆਂ ਨੂੰ ਬਰਾਬਰ-ਬਰਾਬਰ ਵੰਡੀ ਜਾਵੇਗੀ।
Nobel Prize in Physics awarded to James Peebles, Michel Mayor and Didier Queloz
ਇਸ ਤੋਂ ਪਹਿਲਾਂ ਸੋਮਵਾਰ ਨੂੰ ਅਮਰੀਕਾ ਦੇ ਵਿਲੀਅਮ ਕਾਈਲਿਨ ਅਤੇ ਬ੍ਰਿਟੇਨ ਦੇ ਗ੍ਰੇਗ ਸੇਮੇਂਜਾ ਅਤੇ ਪੀਟਰ ਰੈਟਕਲਿਫ਼ ਨੂੰ ਸਿਹਤ ਦੇ ਖੇਤਰ 'ਚ ਨੋਬਲ ਐਵਾਰਡ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਲੋਕਾਂ ਨੇ ਪਤਾ ਲਗਾਇਆ ਹੈ ਕਿ ਆਕਸੀਜਨ ਦਾ ਪੱਧਰ ਕਿਸ ਤਰ੍ਹਾਂ ਸਾਡੇ ਸੈਲੁਲਰ ਮੇਟਾਬੋਲਿਜ਼ਮ ਅਤੇ ਸਰੀਰਕ ਗਤੀਵਿਧੀਆਂ ਨੂੰ ਪ੍ਰਭਾਵਤ ਕਰਦਾ ਹੈ। ਵਿਗਿਆਨੀਆਂ ਦੀ ਇਸ ਖੋਜ ਨਾਲ ਅਨੀਮਿਆ, ਕੈਂਸਰ ਅਤੇ ਹੋਰ ਬੀਮਾਰੀਆਂ ਵਿਰੁਧ ਲੜਾਈ 'ਚ ਨਵੀਂ ਰਣਨੀਤੀ ਬਣਾਉਣ ਦਾ ਰਸਤਾ ਸਾਫ਼ ਹੋਇਆ ਹੈ।
Nobel Prize in Physics awarded to James Peebles, Michel Mayor and Didier Queloz
14 ਅਕਤੂਬਰ ਤਕ ਕੁਲ 6 ਖੇਤਰਾਂ 'ਚ ਨੋਬਲ ਐਵਾਰਡ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ। ਸਵੀਡਿਸ਼ ਅਕਾਦਮੀ 2018 ਅਤੇ 2019 ਦੋਵੇਂ ਸਾਲਾਂ ਲਈ ਸਾਹਿਤ ਨੋਬਲ ਐਵਾਰਡਾਂ ਦੀ ਘੋਸ਼ਣਾ ਕਰੇਗੀ। ਜ਼ਿਕਰਯੋਗ ਹੈ ਕਿ ਨੋਬਲ ਐਵਾਰਡ ਹਰ ਸਾਲ ਸਵੀਡਨ ਦੇ ਵਿਗਿਆਨੀ ਅਲਫ਼ਰੈਡ ਨੋਬਲ ਦੀ ਯਾਦ 'ਚ ਦਿਤਾ ਜਾਂਦਾ ਹੈ। ਇਸ ਦੀ ਸ਼ੁਰੂਆਤ 1901 'ਚ ਹੋਈ ਸੀ। ਇਹ ਐਵਾਰਡ ਸਿਹਤ, ਭੌਤਿਕੀ, ਰਸਾਇਣ, ਸਾਹਿਤ, ਸ਼ਾਂਤੀ ਅਤੇ ਅਰਥ ਸ਼ਾਸਤਰ ਦੇ ਖੇਤਰ 'ਚ ਦਿੱਤਾ ਜਾਂਦਾ ਹੈ।