Attack on Canada Hindu Temple News: ਰਾਜੇਂਦਰ ਪ੍ਰਸਾਦ ਦੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣ ਦਾ ਸ਼ੱਕ
ਕੈਨੇਡਾ ਦੇ ਬਰੈਂਪਟਨ 'ਚ ਐਤਵਾਰ ਨੂੰ ਹਿੰਦੂ ਸਭਾ ਮੰਦਰ 'ਚ ਆਏ ਲੋਕਾਂ 'ਤੇ ਗਰਮਖਿਆਲੀਆਂ ਸਮਰਥਕਾਂ ਨੇ ਹਮਲਾ ਕਰ ਦਿੱਤਾ। ਹੁਣ ਇਸ ਸਬੰਧੀ ਹਿੰਦੂ ਸਭਾ ਮੰਦਰ ਵੱਲੋਂ ਕਾਰਵਾਈ ਕੀਤੀ ਗਈ ਹੈ। ਹਿੰਦੂ ਸਭਾ ਨੇ ਆਪਣੇ ਪੁਜਾਰੀ ਰਾਜੇਂਦਰ ਪ੍ਰਸਾਦ ਨੂੰ ਮੁਅੱਤਲ ਕਰ ਦਿੱਤਾ ਹੈ। ਹਿੰਦੂ ਸਭਾ ਦੇ ਪ੍ਰਧਾਨ ਮਧੂਸੂਦਨ ਲਾਮਾ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।
ਦੋਸ਼ ਹੈ ਕਿ ਰਾਜੇਂਦਰ ਪ੍ਰਸਾਦ ਦੀ ਉਕਤ ਪ੍ਰਦਰਸ਼ਨ 'ਚ ਵਿਵਾਦਪੂਰਨ ਸ਼ਮੂਲੀਅਤ ਸੀ। ਜਿਸ ਕਾਰਨ ਉਨ੍ਹਾਂ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਇਹ ਜਾਣਕਾਰੀ ਕੈਨੇਡਾ ਦੇ ਉਕਤ ਹਿੰਦੂ ਸਭਾ ਟੈਂਪਲ ਵੱਲੋਂ ਜਾਰੀ ਬਿਆਨ ਵਿੱਚ ਸਾਂਝੀ ਕੀਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਹੱਥਾਂ ਵਿੱਚ ਖਾਲਿਸਤਾਨੀ ਝੰਡੇ ਲੈ ਕੇ ਆਏ ਹਮਲਾਵਰਾਂ ਨੇ ਮੰਦਰ ਦੇ ਅੰਦਰ ਸ਼ਰਧਾਲੂਆਂ ਦੀ ਕੁੱਟਮਾਰ ਕੀਤੀ ਸੀ। ਉਨ੍ਹਾਂ ਨੇ ਮੰਦਰ 'ਚ ਮੌਜੂਦ ਲੋਕਾਂ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਤੇ ਕੈਨੇਡਾ ਨੇ ਸਾਰਜੈਂਟ ਹਰਿੰਦਰ ਸੋਹੀ ਨੂੰ ਮੁਅੱਤਲ ਕਰ ਦਿੱਤਾ ਹੈ।