
ਲੜਾਈ ਤੋਂ ਪ੍ਰਭਾਵਿਤ ਅਫ਼ਗਾਨਿਸਤਾਨ 'ਚ ਮਨੁੱਖੀ ਸੰਕਟ ਨੂੰ ਇਸ ਹੱਦ ਤਕ ਬਦਤਰ ਕਰ ਦਿਤਾ ਹੈ ਕਿ ਲੋਕ ਅਪਣਾ ਕਰਜ਼ਾ ਚੁਕਾਉਣ ਅਤੇ ਖਾਦ ਸਮੱਗਰੀ ਖਰੀਦਣ ...
ਅਫ਼ਗਾਨਿਸਤਾਨ (ਭਾਸ਼ਾ): ਲੜਾਈ ਤੋਂ ਪ੍ਰਭਾਵਿਤ ਅਫ਼ਗਾਨਿਸਤਾਨ 'ਚ ਮਨੁੱਖੀ ਸੰਕਟ ਨੂੰ ਇਸ ਹੱਦ ਤਕ ਬਦਤਰ ਕਰ ਦਿਤਾ ਹੈ ਕਿ ਲੋਕ ਅਪਣਾ ਕਰਜ਼ਾ ਚੁਕਾਉਣ ਅਤੇ ਖਾਦ ਸਮੱਗਰੀ ਖਰੀਦਣ ਦੀ ਖਾਤਰ ਅਪਣੀ ਨਿੱਕੀਆਂ-ਨਿੱਕੀਆਂ ਧੀਆਂ ਨੂੰ ਵਿਆਹ ਲਈ ਵੇਚਣ ਨੂੰ ਮਜਬੂਰ ਹੋ ਰਹੇ ਹਨ। ਦੱਸ ਦਈਏ ਕਿ ਹੇਰਾਤ ਅਤੇ ਬਗਦੀਜ ਇਲਾਕੇ 'ਚ ਸੰਯੁਕਤ ਰਾਸ਼ਟਰ ਦੀ ਬਾਲ ਏਜੰਸੀ ਨੇ ਅੰਦਾਜਾ ਲਗਾਇਆ ਹੈ ਕਿ ਇਕ ਮਹੀਨੇ ਤੋਂ ਲੈ ਕੇ 16 ਸਾਲ ਤਕ ਦੀ ਉਮਰ ਦੇ ਘੱਟੋ-ਘੱਟ 161
Selling daughters
ਬੱਚੇ ਸਿਰਫ ਚਾਰ ਮਹੀਨੇ ਵਿਚ ਵੇਚੇ ਗਏ। ਯੂਨੀਸੈਫ਼ ਦੇ ਬੁਲਾਰੇ ਐਲੀਸਨ ਪਾਰਕਰ ਨੇ ਜਿਨੇਵਾ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਅਫ਼ਗਾਨਿਸਤਾਨ 'ਚ ਬੱਚੀਆਂ ਦੀ ਹਾਲਤ ਬੇਹੱਦ ਖਰਾਬ ਹੈ। ਅਫ਼ਗਾਨਿਸਤਾਨ 'ਤੇ ਇਕ ਕੌਮਾਂਤਰੀ ਸਮਾਰੋਹ 'ਚ ਜਿਨੇਵਾ 'ਚ ਬੋਲ ਰਹੇ ਪਾਰਕਰ ਨੇ ਕਿਹਾ ਕਿ ਜੁਲਾਈ ਤੋਂ ਅਕਤੂਬਰ ਦੇ ਵਿਚ ਕੀਤੇ ਗਏ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਕਿ ਕੁੜੀਆਂ ਦੀ ਜਾਂ ਤਾਂ ਕੁੜਮਾਈ ਕਰ ਦਿਤੀ ਗਈ ਹੈ ਜਾਂ ਵਿਆਹ ਕਰ ਦਿਤਾ ਗਿਆ ਜਾਂ ਉਨ੍ਹਾਂ ਨੂੰ ਇਕ ਕਰਜ਼ਾ
farmers selling daughters
ਚੁਕਾਉਣ ਲਈ ਵੇਚ ਦਿਤਾ ਗਿਆ ਹੈ। ਪਾਰਕਰ ਨੇ ਕਿਹਾ ਕਿ ਸੋਕੇ ਤੋਂ ਪਹਿਲਾਂ 80 ਫੀਸਦੀ ਤੋਂ ਜ਼ਿਆਦਾ ਪਰਿਵਾਰ ਕਰਜ਼ੇ ਦੀ ਲਪੇਟ 'ਚ ਸਨ। ਕਈ ਪਰਿਵਾਰਾਂ ਨੂੰ ਉਮੀਦ ਸੀ ਕਿ ਚੰਗੀ ਫਸਲ ਹੋਣ 'ਤੇ ਉਹ ਕਰਜ਼ਾ ਚੁੱਕਾ ਦੇਣਗੇ ਪਰ ਉਹ ਅਜਿਹਾ ਨਹੀਂ ਕਰ ਸਕੇ। ਪਾਰਕਰ ਨੇ ਕਿਹਾ ਕਿ ਬਦਕਿਸਮਤੀ ਨਾਲ ਇੱਥੇ ਕੁੜੀਆਂ ਹੁਣ ਕਰਜ਼ਾ ਚੁਕਾਉਣ ਦਾ ਜ਼ਰੀਆ ਬਣ ਰਹੀਆਂ ਹਨ।
ਸਰਵੇਖਣ 'ਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਬੱਚੀਆਂ ਦੀ ਕੁੜਮਾਈ ਕੀਤੀ ਗਈ ਹੈ, ਉਨ੍ਹਾਂ ਵਿਚੋਂ ਕਈ ਤਾਂ ਕੁੱਝ ਮਹੀਨੇ ਦੀਆਂ ਬੱਚੀਆਂ ਹਨ। ਇਸ ਤੋਂ ਇਲਾਵਾ 11 ਸਾਲ ਜਾਂ ਇਸ ਤੋਂ ਘੱਟ ਉਮਰ ਤਕ ਦੀਆਂ ਕੁੜੀਆਂ ਦੇ ਵਿਆਹ ਕਰ ਦਿਤੇ ਗਏ।ਇਨ੍ਹਾਂ 161 ਪ੍ਰਭਾਵਿਤ ਬੱਚਿਆਂ ਵਿੱਚੋਂ ਛੇ ਮੁੰਡੇ ਵੀ ਹਨ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ 'ਚ ਬੱਚੀਆਂ ਤੋਂ ਜਬਰਨ ਮਜ਼ਦੂਰੀ ਕਰਾਉਣ ਦੇ ਮਾਮਲੇ ਵੀ ਵੱਧਦੇ ਜਾ ਰਹੇ ਹਨ।
ਪਾਰਕਰ ਨੇ ਇਸ਼ਾਰਾ ਕੀਤਾ ਕਿ ਅਫ਼ਗਾਨਿਸਤਾਨ ਦੇ ਸਮਾਜ ਵਿੱਚ ਬਾਲ ਵਿਆਹ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਕਰੀਬ35 ਫੀਸਦੀ ਅਬਾਦੀ ਇਸ 'ਚ ਸ਼ਾਮਿਲ ਹੈ, ਜਦੋਂ ਕਿ ਕਿਤੇ-ਕਿਤੇ ਇਹ 80 ਫੀਸਦੀ ਤਕ ਹੈ।