
ਐਪਲ ਇਕ ਵਾਰ ਫਿਰ ਦੁਨੀਆ ਦੀ ਸਭ ਤੋਂ ਜ਼ਿਆਦਾ ਮਾਰਕਿਟ ਕੈਪ ਵਾਲੀ ਕੰਪਨੀ ਬਣ ਗਈ ਹੈ.....
ਸੈਨ ਫ੍ਰਾਂਸਿਸਕੋ : ਐਪਲ ਇਕ ਵਾਰ ਫਿਰ ਦੁਨੀਆ ਦੀ ਸਭ ਤੋਂ ਜ਼ਿਆਦਾ ਮਾਰਕਿਟ ਕੈਪ ਵਾਲੀ ਕੰਪਨੀ ਬਣ ਗਈ ਹੈ। ਮੰਗਲਵਾਰ ਨੂੰ ਐਪਲ ਨੇ ਮਾਈਕ੍ਰੋਸਾਫਟ ਨੂੰ ਪਿੱਛੇ ਛੱਡ ਦਿੱਤਾ। ਐਪਲ ਦਾ ਵੈਲਿਊਏਸ਼ਨ 58.29 ਲੱਖ ਕਰੋੜ ਰੁਪਏ (82,100 ਕਰੋੜ ਡਾਲਰ) ਹੋ ਗਿਆ ਹੈ। ਮਾਈਕ੍ਰੋਸਾਫਟ ਦਾ ਮਾਰਕਿਟ ਕੈਪ 58.14 ਲੱਖ ਕਰੋੜ ਰੁਪਏ (81,900 ਕਰੋੜ ਡਾਲਰ) ਹੈ। 57.93 ਲੱਖ ਕਰੋੜ ਰੁਪਏ (81,600 ਕਰੋੜ ਡਾਲਰ) ਦੇ ਨਾਲ ਐਮਾਜ਼ਾਨ ਤੀਜੇ ਨੰਬਰ 'ਤੇ ਹੈ। ਨਵੰਬਰ 'ਚ ਐਪਲ ਨੂੰ ਪਿੱਛੇ ਛੱਡ ਮਾਈਕ੍ਰੋਸਾਫਟ ਸਭ ਤੋਂ ਜ਼ਿਆਦਾ ਵੈਲਿਊ ਵਾਲੀ ਕੰਪਨੀ ਬਣ ਗਈ ਸੀ।
16 ਸਾਲ ਬਾਅਦ ਅਜਿਹਾ ਹੋਇਆ ਸੀ ਪਰ ਜਨਵਰੀ 'ਚ ਐਮਾਜ਼ਾਨ ਨੇ ਮਾਈਕ੍ਰੋਸਾਫਟ ਨੂੰ ਪਿਛੇ ਛੱਡ ਦਿੱਤਾ ਸੀ।Apple ਪਿਛਲੇ ਦਿਨੀਂ ਮਾਈਕ੍ਰੋਸਾਫਟ ਫਿਰ ਤੋਂ ਨੰਬਰ-1 ਹੋ ਗਈ ਸੀ। ਇਕ ਟ੍ਰਿਲਿਅਨ ਡਾਲਰ ਤੱਕ ਪਹੁੰਚ ਚੁੱਕੀ ਹੈ ਐਪਲ। ਅਗਸਤ 2018 'ਚ ਐਪਲ ਦਾ ਮਾਰਕਿਟ ਕੈਪ ਇਕ ਟ੍ਰਿਲਿਅਨ ਡਾਲਰ (68 ਲੱਖ ਕਰੋੜ ਰੁਪਏ) ਪਹੁੰਚ ਗਿਆ ਸੀ। ਇਹ ਮੁਕਾਮ ਹਾਸਲ ਕਰਨ ਵਾਲੀ ਐਪਲ ਦੁਨੀਆ ਦੀ ਦੂਜੀ ਕੰਪਨੀ ਬਣ ਗਈ ਸੀ ਪਰ ਆਈਫੋਨ ਦੀ ਵਿਕਰੀ ਘਟਣ ਦੀ ਵਜ੍ਹਾ ਨਾਲ ਇਸ ਨੂੰ ਨੁਕਸਾਨ ਹੋਇਆ। (ਏਜੰਸੀ)