
ਸੰਯੁਕਤ ਅਰਬ ਅਮੀਰਾਤ ਦੇ ਇਕ ਪਰਿਵਾਰ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਉਹਨਾਂ ਦੇ 1 ਸਾਲ ਦੇ ਬੱਚੇ ਦੇ ਨਾਂਅ ‘ਤੇ ਮਿਲੀਅਨ ਡਾਲਰ ਦੀ ਲਾਟਰੀ ਨਿਕਲੀ।
ਦੁਬਈ: ਸੰਯੁਕਤ ਅਰਬ ਅਮੀਰਾਤ ਦੇ ਇਕ ਪਰਿਵਾਰ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਉਹਨਾਂ ਦੇ 1 ਸਾਲ ਦੇ ਬੱਚੇ ਦੇ ਨਾਂਅ ‘ਤੇ ਮਿਲੀਅਨ ਡਾਲਰ ਦੀ ਲਾਟਰੀ ਨਿਕਲੀ। ਇਹ ਬੱਚਾ 13 ਫਰਵਰੀ ਨੂੰ ਇਕ ਸਾਲ ਦਾ ਹੋ ਜਾਵੇਗਾ। ਇਕ ਪ੍ਰਾਈਵੇਟ ਕੰਪਨੀ ਵਿਚ ਅਕਾਊਂਟੈਂਟ ਰਮੀਜ਼ ਰਹਿਮਾਨ ਨੇ ਇਹ ਲਾਟਰੀ ਅਪਣੇ ਪੁੱਤਰ ਮੁਹੰਮਦ ਸਲਾਹ ਦੇ ਨਾਂਅ ‘ਤੇ ਖਰੀਦੀ ਸੀ।
Photo
ਉਹਨਾਂ ਨੇ ਦੱਸਿਆ ਕਿ ਮੈਨੂੰ ਹਾਲੇ ਤੱਕ ਯਕੀਨ ਨਹੀਂ ਹੋ ਰਿਹਾ ਹੈ। ਉਹਨਾਂ ਨੇ ਇਹ ਲਾਟਰੀ ਆਨਲਾਈਨ ਟਿਕਟ ਪਿਛਲੇ ਮਹੀਨੇ ਅਪਣੇ ਬੱਚੇ ਦੇ ਨਾਂਅ ‘ਤੇ ਖਰੀਦੀ ਸੀ। ਮੀਡੀਆ ਰਿਪੋਰਟ ਮੁਤਾਬਕ ਇਹ ਪਰਿਵਾਰ ਭਾਰਤ ਦੇ ਕੇਰਲ ਸੂਬੇ ਦਾ ਰਹਿਣ ਵਾਲਾ ਹੈ। ਰਸੀਮ ਰਹਿਮਾਨ ਨੇ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਦੁਬਈ ਡਿਊਟੀ ਫ੍ਰੀ ਪ੍ਰਮੋਸ਼ਨ ਵਿਚ ਹਿੱਸਾ ਲੈ ਰਿਹਾ ਹੈ।
Photo
ਇਸ ਵਾਰ ਉਸ ਨੇ ਅਪਣੇ ਪੁੱਤਰ ਦੇ ਨਾਂਅ ‘ਤੇ 323 ਸੀਰੀਜ਼ ਦੀ 1319 ਨੰਬਰ ਦੀ ਲਾਟਰੀ ਖਰੀਦੀ ਸੀ। ਰਹਿਮਾਨ ਦੀ ਟਿਕਟ ਦੇ ਲਕੀ ਡਰਾਅ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ ਸੀ। ਡਰਾਅ ਤੋਂ ਬਾਅਦ ਤਿੰਨ ਹੋਰ ਜੇਤੂਆਂ ਦੇ ਨਾਂਅ ਵੀ ਦੁਬਈ ਡਿਊਟੀ ਫ੍ਰੀ ਫਾਈਨ ਸਰਪ੍ਰਾਈਜ਼ ਪ੍ਰਮੋਸ਼ਨ ਵਿਚ ਐਲਾਨ ਕੀਤੇ ਗਏ।ਰਮੀਸ ਨੇ ਦੱਸਿਆ ਕਿ ਮੈਂ ਅਪਣੇ ਪੁੱਤਰ ਦੇ ਨਾਂਅ ‘ਤੇ ਟਿਕਟ ਖਰੀਦੀ ਸੀ, ਉਹ ਬਹੁਤ ਕਿਸਮਤ ਵਾਲਾ ਹੈ।
Photo
ਉਹਨਾਂ ਲਈ ਇਹ ਇਕ ਵੱਡੀ ਜਿੱਤ ਹੈ। ਜਦੋਂ ਰਮੀਸ ਕੋਲੋਂ ਪੈਸਿਆਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਹਾਲੇ ਤੈਅ ਨਹੀਂ ਕੀਤਾ ਕਿ ਉਹ ਇਹਨਾਂ ਪੈਸਿਆਂ ਦਾ ਕੀ ਕਰਨਗੇ। ਮੰਗਲਵਾਰ ਦੇ ਲਕੀ ਡਰਾਅ ਵਿਚ ਤਿੰਨ ਹੋਰ ਲੋਕਾਂ ਨੇ ਲਗਜ਼ਰੀ ਕਾਰ ਜਿੱਤੀ ਹੈ। ਇਸ ਲਕੀ ਡਰਾਅ ਨੂੰ ਦੁਬਈ ਇੰਟਰਨੈਸ਼ਨਲ ਏਅਰ ਪੋਰਟ ਦੇ ਕਾਨਕੋਰਸ ਡੀ ਵਿਚ ਕੱਢਿਆ ਗਿਆ ਸੀ।