
ਕੇਰਲ ਮੇਗਾ ਲਾਟਰੀ 'ਚ ਇੱਕ ਟਿਕਟ 'ਤੇ 6 ਲੋਕਾਂ ਦੀ ਕਿਸਮਤ ਚਮਕੀ ਹੈ। ਥਿਰੁਓਣਮ ਬੰਪਰ ਲਾਟਰੀ ਦਾ ਪਹਿਲਾ ਇਨਾਮ 12 ਕਰੋੜ ਰੁਪਏ ਨਿਕਲਿਆ ਹੈ..
ਨਵੀਂ ਦਿੱਲੀ : ਕੇਰਲ ਮੇਗਾ ਲਾਟਰੀ 'ਚ ਇੱਕ ਟਿਕਟ 'ਤੇ 6 ਲੋਕਾਂ ਦੀ ਕਿਸਮਤ ਚਮਕੀ ਹੈ। ਥਿਰੁਓਣਮ ਬੰਪਰ ਲਾਟਰੀ ਦਾ ਪਹਿਲਾ ਇਨਾਮ 12 ਕਰੋੜ ਰੁਪਏ ਨਿਕਲਿਆ ਹੈ, ਜਿਸਨੂੰ ਟਿਕਟ ਨੰਬਰ TM 160869 ਨੇ ਜਿੱਤਿਆ ਹੈ। ਦਰਅਸਲ ਇਸ ਬੰਪਰ ਲਾਟਰੀ ਦੀ ਇੱਕ ਟਿਕਟ ਨੂੰ 6 ਲੋਕਾਂ ਨੇ ਮਿਲ ਕੇ ਖਰੀਦਿਆ ਸੀ।
ਖਾਸ ਗੱਲ ਇਹ ਹੈ ਕਿ ਲਾਟਰੀ ਵਿੱਚ ਜਿਸ ਪਹਿਲੀ ਟਿਕਟ 'ਤੇ 12 ਕਰੋੜ ਰੁਪਏ ਦਾ ਇਨਾਮ ਨਿਕਲਿਆ ਉਸਨੂੰ ਕੋਲਮ ਦੇ 6 ਜਵੈਲਰਸ ਨੇ ਮਿਲਕੇ ਖਰੀਦਿਆ ਸੀ। ਸਿਰਫ਼ 300 ਰੁਪਏ ਦੀ ਟਿਕਟ ਖਰੀਦ ਕੇ 6 ਲੋਕਾਂ ਦੀ ਕਿਸਮਤ ਚਮਕ ਗਈ ਅਤੇ ਉਨ੍ਹਾਂ ਨੇ 12 ਕਰੋੜ ਰੁਪਏ ਜਿੱਤ ਲਏ। ਦੱਸ ਦਈਏ ਕਿ ਲਾਟਰੀ ਲਈ ਟਿਕਟ ਦੀ ਸੇਲ 21 ਜੁਲਾਈ 2019 ਤੋਂ ਸ਼ੁਰੂ ਹੋਈ ਸੀ।
Kerala lottery salesmen
ਇਨ੍ਹਾਂ 6 ਲੋਕਾਂ ਨੇ ਮਿਲਕੇ ਖਰੀਦਿਆ ਸੀ ਇੱਕ ਟਿਕਟ
ਲਾਟਰੀ ਵਿਭਾਗ ਨੇ ਕਿਹਾ ਕਿ ਜੇਤੂਆਂ ਨੂੰ ਜਿੱਤੀ ਗਈ ਰਕਮ ਲੈਣ ਲਈ 30 ਦਿਨ ਦੇ ਅੰਦਰ ਕਲੇਮ ਕਰਨਾ ਪਵੇਗਾ। ਹਾਲਾਂਕਿ ਜੇਤੂ ਨੂੰ 12 ਕਰੋੜ ਦੀ ਪੂਰੀ ਰਾਸ਼ੀ ਨਹੀਂ ਮਿਲੇਗੀ। ਇਸ ਵਿੱਚੋਂ ਟੈਕਸ ਕੱਟਣ ਤੋਂ ਬਾਅਦ ਕਰੀਬ 7.5 ਕਰੋੜ ਰੁਪਏ ਮਿਲਣਗੇ। ਦੱਸ ਦਈਏ ਕਿ ਸੂਬਾ ਸਰਕਾਰ ਵਲੋਂ ਚਾਰ ਬੰਪਰ ਫੈਸਟੀਵਲ ਡਰਾੳ ਕੱਢੇ ਜਾਂਦੇ ਹਨ। ਓਣਮ, ਵਿਸ਼ੂ, ਕ੍ਰਿਸਮਿਸ ਅਤੇ ਦੁਸ਼ਹਿਰਾ ਦੇ ਮੌਕੇ 'ਤੇ ਬੰਪਰ ਡਰਾਅ ਕੱਢੇ ਜਾਂਦੇ ਹਨ।
Kerala lottery salesmen
ਦੱਸ ਦਈਏ ਕਿ ਅਗਸਤ ਮਹੀਨੇ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਭਾਰਤੀ ਦੋਸਤਾਂ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਇੱਕ ਵੱਡੀ ਲਾਟਰੀ ਜਿੱਤੀ ਸੀ। ਵਿਲਾਸ ਰਿਕਾਲਾ ਅਤੇ ਰਵੀ ਮਾਸੀਪੇਦੀ ਭਾਰਤ ਦੇ ਤੇਲੰਗਾਨਾ ਰਾਜ ਦੇ ਨਿਜ਼ਾਮਾਬਾਦ ਜਿਲ੍ਹੇ ਦੇ ਰਹਿਣ ਵਾਲੇ ਦੋਵੇਂ ਦੋਸਤ ਕਾਫ਼ੀ ਲੰਬੇ ਸਮਾਂ ਤੋਂ ਟਿਕਟ ਖਰੀਦ ਰਹੇ ਸਨ ਅਤੇ ਆਖ਼ਿਰਕਾਰ 29 ਜੁਲਾਈ ਨੂੰ ਖਰੀਦਿਆ ਗਿਆ ਟਿਕਟ ਉਨ੍ਹਾਂ ਦੇ ਲਈ ਭਾਗਸ਼ਾਲੀ ਸਾਬਤ ਹੋਇਆ। ਜਿਸਦੀ ਇਨਾਮ ਰਾਸ਼ੀ 1.5 ਕਰੋੜ ਦਿਰਹਮ ਯਾਨੀ 27 ਕਰੋੜ 86 ਲੱਖ 67 ਹਜ਼ਾਰ ਰੁਪਏ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।