Seattle News: ਸਿਆਟਲ ’ਚ ਭਾਰਤੀ ਕੌਂਸਲੇਟ ’ਚ ਹੰਗਾਮਾ
Published : Feb 7, 2025, 5:36 pm IST
Updated : Feb 7, 2025, 5:36 pm IST
SHARE ARTICLE
ਕਸ਼ਮਾ ਸਾਵੰਤ ਵਿਰੋਧ ਜਤਾਉਂਦੇ ਹੋਏ
ਕਸ਼ਮਾ ਸਾਵੰਤ ਵਿਰੋਧ ਜਤਾਉਂਦੇ ਹੋਏ

ਸਿਆਟਲ ’ਚ ਭਾਰਤੀ ਕੌਂਸਲੇਟ ’ਚ ਹੰਗਾਮਾ

Seattle News: ਸਿਆਟਲ ਸਥਿਤ ਭਾਰਤੀ ਕੌਂਸਲੇਟ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਵੀਰਵਾਰ ਨੂੰ ਦਫਤਰੀ ਸਮੇਂ ਤੋਂ ਬਾਅਦ ਕੁਝ ਵਿਅਕਤੀਆਂ ਦੇ ਅਣਅਧਿਕਾਰਤ ਪ੍ਰਵੇਸ਼ ਕਾਰਨ ਪੈਦਾ ਹੋਈ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਨਜਿੱਠਣ ਲਈ ਮਜਬੂਰ ਹੋਣਾ ਪਿਆ। 

ਵਣਜ ਦੂਤਘਰ ਨੇ ਜਿਨ੍ਹਾਂ ਵਿਅਕਤੀਆਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਵਿਚੋਂ ਇਕ ਕਸ਼ਮਾ ਸਾਵੰਤ ਹੈ, ਜਿਸ ਬਾਰੇ ਸੋਸ਼ਲ ਮੀਡੀਆ ਮੰਗ ‘ਐਕਸ’ ’ਤੇ ਲਿਖੀ ਜਾਣਕਾਰੀ ਅਨੁਸਾਰ ਉਹ 2014 ਤੋਂ 2023 ਤਕ  ਸੀਏਟਲ ਸਿਟੀ ਕੌਂਸਲ ਦੀ ਮੈਂਬਰ ਰਹੀ ਹੈ।

ਸੋਸ਼ਲ ਮੀਡੀਆ ’ਤੇ  ਇਸ ਘਟਨਾ ਦਾ ਇਕ ਵੀਡੀਉ  ਵੀ ਵਾਇਰਲ ਹੋ ਰਿਹਾ ਹੈ, ਜਿਸ ’ਚ ਸਾਵੰਤ ਅਤੇ ਉਸ ਦੇ ਨਾਲ ਇਕ ਵਿਅਕਤੀ ਦਾਅਵਾ ਕਰ ਰਿਹਾ ਹੈ ਕਿ ਉਸ ਨੂੰ ਭਾਰਤ ਜਾਣ ਲਈ ਵੀਜ਼ਾ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਕਿਉਂਕਿ ਉਹ ‘ਰਿਜੈਕਟ ਲਿਸਟ’ (ਪਾਬੰਦੀਸ਼ੁਦਾ ਸੂਚੀ) ’ਚ ਹਨ। 

ਜਦਕਿ ਭਾਰਤੀ ਕੌਂਸਲੇਟ ਨੇ ਇਕ ‘ਐਕਸ’ ਪੋਸਟ ’ਚ ਕਿਹਾ, ‘‘ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਇਨ੍ਹਾਂ ਵਿਅਕਤੀਆਂ ਨੇ ਕੌਂਸਲੇਟ ਤੋਂ ਬਾਹਰ ਜਾਣ ਤੋਂ ਇਨਕਾਰ ਕਰ ਦਿਤਾ ਅਤੇ ਕੌਂਸਲੇਟ ਦੇ ਮੁਲਾਜ਼ਮਾਂ ਨਾਲ ਹਮਲਾਵਰ ਅਤੇ ਧਮਕੀ ਭਰੇ ਵਿਵਹਾਰ ਕੀਤੇ। ਸਾਨੂੰ ਸਥਿਤੀ ਨਾਲ ਨਜਿੱਠਣ ਲਈ ਸਬੰਧਤ ਸਥਾਨਕ ਅਧਿਕਾਰੀਆਂ ਨੂੰ ਬੁਲਾਉਣ ਲਈ ਮਜਬੂਰ ਹੋਣਾ ਪਿਆ।’’ ਪੋਸਟ ’ਚ ਅੱਗੇ ਕਿਹਾ ਗਿਆ ਹੈ, ‘‘ਘੁਸਪੈਠ ਕਰਨ ਵਾਲਿਆਂ ਵਿਰੁਧ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।’’

ਸਾਵੰਤ ਨੇ ਵੀ ਅਪਣਾ ਪੱਖ ਪੇਸ਼ ਕਰਦਿਆਂ ‘ਐਕਸ’ ’ਤੇ ਲਿਖਿਆ, ‘‘ਇਕ ਕੌਂਸਲਰ ਅਧਿਕਾਰੀ ਨੇ ਕਿਹਾ ਕਿ ਮੈਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਮੋਦੀ ਸਰਕਾਰ ਦੀ ‘ਰਿਜੈਕਟ ਲਿਸਟ’ ਵਿਚ ਹਾਂ। ਕਾਰਨ ਸਪੱਸ਼ਟ ਹੈ, ਮੇਰੀ ਸੋਸ਼ਲਿਸਟ ਸਿਟੀ ਕੌਂਸਲ ਦਫ਼ਤਰ ਨੇ ਮੋਦੀ ਦੇ ਮੁਸਲਿਮ ਵਿਰੋਧੀ, ਗਰੀਬ ਵਿਰੋਧੀ, ਸੀ.ਏ.ਏ.-ਐਨ.ਆਰ.ਸੀ. ਨਾਗਰਿਕਤਾ ਕਾਨੂੰਨ ਦੀ ਨਿੰਦਾ ਕਰਦਿਆਂ ਇਕ  ਮਤਾ ਪਾਸ ਕੀਤਾ ਸੀ। ਅਸੀਂ ਜਾਤ ਅਧਾਰਤ ਵਿਤਕਰੇ ’ਤੇ  ਇਤਿਹਾਸਕ ਪਾਬੰਦੀ ਵੀ ਜਿੱਤੀ ਹੈ।’’ 

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement