ਯੂਕੇ : ਸਿੱਖ ਨੌਜਵਾਨ ਦੇ ਕਤਲ ਮਾਮਲੇ 'ਚ ਦੋ ਨੌਜਵਾਨ ਦੋਸ਼ੀ ਕਰਾਰ
Published : Mar 7, 2023, 4:55 pm IST
Updated : Mar 7, 2023, 4:55 pm IST
SHARE ARTICLE
photo
photo

ਇਸ ਜੋੜੇ ਨੂੰ 28 ਅਪ੍ਰੈਲ, 2023 ਨੂੰ ਓਲਡ ਬੇਲੀ ਵਿਖੇ ਸਜ਼ਾ ਸੁਣਾਈ ਜਾਵੇਗੀ।

 

ਯੂਕੇ- ਯੂਕੇ ਵਿਚ ਦੋ ਨਾਬਾਲਿਗਾਂ ਨੂੰ ਇੱਕ 16 ਸਾਲਾ ਸਿੱਖ ਲੜਕੇ ਦੀ ਹੱਤਿਆ ਕਰਨ ਦਾ ਦੋਸ਼ੀ ਪਾਇਆ ਗਿਆ ਹੈ, ਜਿਸ ਨੂੰ ਉਨ੍ਹਾਂ ਨੇ ਗਲਤੀ ਨਾਲ ਪੱਛਮੀ ਲੰਡਨ ਵਿੱਚ ਇੱਕ ਵਿਰੋਧੀ ਗਿਰੋਹ ਨਾਲ ਸਬੰਧਤ ਸਮਝਿਆ ਸੀ।

ਹਿਲਿੰਗਡਨ ਦੇ ਰਹਿਣ ਵਾਲੇ 18 ਸਾਲ ਦੇ ਵਨੁਸ਼ਾਨ ਬਾਲਾਕ੍ਰਿਸ਼ਨਨ ਅਤੇ ਇਲਿਆਸ ਸੁਲੇਮਾਨ ਨੂੰ ਸੋਮਵਾਰ ਨੂੰ ਓਲਡ ਬੇਲੀ ਵਿਖੇ ਸੁਣਵਾਈ ਤੋਂ ਬਾਅਦ ਰਿਸ਼ਮੀਤ ਸਿੰਘ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ।

ਅਫਗਾਨਿਸਤਾਨ ਤੋਂ ਸ਼ਰਣ ਲੈਣ ਲਈ ਅਕਤੂਬਰ 2019 ਵਿੱਚ ਆਪਣੀ ਮਾਂ ਅਤੇ ਦਾਦੀ ਨਾਲ ਯੂਕੇ ਆਏ ਰਿਸ਼ਮੀਤ ਨੂੰ ਗਲਤੀ ਨਾਲ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਦਾ 15 ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।

ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ "ਮੈਂ ਆਪਣੇ ਪਤੀ ਨੂੰ ਗੁਆ ਦਿੱਤਾ ਹੈ ਅਤੇ ਹੁਣ ਮੈਂ ਆਪਣਾ ਇਕਲੌਤਾ ਪੁੱਤਰ ਗੁਆ ਦਿੱਤਾ ਹੈ। ਆਖ਼ਰਕਾਰ ਰਿਸ਼ਮੀਤ ਲਈ ਇਨਸਾਫ਼ ਹੋ ਗਿਆ ਹੈ ਪਰ ਉਨ੍ਹਾਂ ਦੀ ਸਜ਼ਾ ਮੇਰੇ ਲਈ ਕਦੇ ਵੀ ਪੂਰੀ ਨਹੀਂ ਹੋਵੇਗੀ। ਉਨ੍ਹਾਂ ਨੇ ਮੇਰੀ ਪੂਰੀ ਜ਼ਿੰਦਗੀ ਮੇਰੇ ਤੋਂ ਖੋਹ ਲਈ ਹੈ ਅਤੇ ਰਿਸ਼ਮੀਤ ਦੁਬਾਰਾ ਕਦੇ ਘਰ ਨਹੀਂ ਆਵੇਗਾ। 

ਅਦਾਲਤ ਨੇ ਸੁਣਿਆ ਕਿ 24 ਨਵੰਬਰ, 2021 ਦੀ ਰਾਤ ਨੂੰ ਰਿਸ਼ਮੀਤ ਘਰ ਜਾ ਰਿਹਾ ਸੀ ਜਦੋਂ ਉਸਨੇ ਦੋ ਅਣਪਛਾਤੇ ਪੁਰਸ਼ਾਂ ਨੂੰ ਉਸਦੇ ਵੱਲ ਭੱਜਦੇ ਦੇਖਿਆ। ਮੈਟਰੋਪੋਲੀਟਨ ਪੁਲਿਸ ਦੀ ਇੱਕ ਰੀਲੀਜ਼ ਦੇ ਅਨੁਸਾਰ, ਉਹ ਸਾਊਥਾਲ ਵਿੱਚ ਰੈਲੇ ਰੋਡ ਤੋਂ ਹੇਠਾਂ ਭੱਜਿਆ, ਜਿੱਥੇ ਉਹ ਫਸ ਗਿਆ ਅਤੇ ਡਿੱਗ ਪਿਆ।
ਉਸ ਦਾ ਪਿੱਛਾ ਕਰਨ ਵਾਲੇ ਵਿੱਚੋਂ ਇੱਕ ਨੇ ਉਸ ਦੀ ਪਿੱਠ ਵਿੱਚ ਘੱਟੋ-ਘੱਟ ਪੰਜ ਵਾਰ ਚਾਕੂ ਮਾਰਿਆ, ਅਤੇ ਦੂਜੇ ਨੇ ਉਸ ਨੂੰ ਘੱਟੋ-ਘੱਟ 10 ਵਾਰ ਚਾਕੂ ਮਾਰਿਆ।
ਉਸ ਨੂੰ ਜ਼ਮੀਨ ਉੱਤੇ ਖ਼ੂਨ ਨਾਲ ਲੱਥਪੱਥ ਛੱਡ ਕੇ ਹਮਲਾਵਾਰ ਉੱਥੋ ਫਰਾਰ ਹੋ ਗਏ। 

ਪੁਛਗਿੱਛ ਵਿੱਚ ਸਾਹਮਣੇ ਆਇਆ ਕਿ ਬਾਲਾਕ੍ਰਿਸ਼ਨਨ ਅਤੇ ਸੁਲੇਮਾਨ ਨੇ ਆਪਣੀ ਬਾਈਕ ਪੁਲ ਦੇ ਕੋਲ ਸੁੱਟ ਦਿੱਤੀ ਅਤੇ ਰਿਸ਼ਮੀਤ ਦਾ ਪੈਦਲ ਪਿੱਛਾ ਕੀਤਾ, ਫਿਰ ਦੋਵਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਰਿਸ਼ਮੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਉਹ ਘਟਨਾ ਸਥਾਨ ਤੋਂ ਭੱਜਦੇ ਹੋਏ ਸੀਸੀਟੀਵੀ 'ਤੇ ਕੈਦ ਹੋ ਗਏ ਹਨ, ਅਤੇ ਉਨ੍ਹਾਂ ਦੇ ਪਹਿਨੇ ਹੋਏ ਵਿਲੱਖਣ ਕੱਪੜਿਆਂ ਅਤੇ ਕੋਵਿਡ ਮਾਸਕ ਤੋਂ ਸਪਸ਼ਟ ਤੌਰ 'ਤੇ ਪਛਾਣੇ ਜਾ ਸਕਦੇ ਹਨ।

ਜਦੋਂ ਕਿ ਬਾਲਾਕ੍ਰਿਸ਼ਨਨ ਨੂੰ 2 ਦਸੰਬਰ, 2021 ਨੂੰ ਉਸ ਦੇ ਘਰ ਦੇ ਪਤੇ ਤੋਂ ਕਤਲ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਸੁਲੇਮਾਨ ਨੂੰ 9 ਦਸੰਬਰ ਨੂੰ ਐਡਗਵੇਅਰ ਦੇ ਇੱਕ ਪਤੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਜੋੜੇ ਨੂੰ 28 ਅਪ੍ਰੈਲ, 2023 ਨੂੰ ਓਲਡ ਬੇਲੀ ਵਿਖੇ ਸਜ਼ਾ ਸੁਣਾਈ ਜਾਵੇਗੀ।
 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement