
ਇਹ ਪਟੀਸ਼ਨ ਅਮਰੀਕੀ ਸੁਪਰੀਮ ਕੋਰਟ ਦੀ ਐਸੋਸੀਏਟ ਜਸਟਿਸ ਏਲੇਨਾ ਕਾਗਨ ਦੇ ਸਾਹਮਣੇ ਪੇਸ਼ ਕੀਤੀ ਗਈ ਸੀ।
Tahawwur Rana: ਅਮਰੀਕੀ ਸਿਖਰਲੀ ਅਦਾਲਤ ਨੇ ਮੁੰਬਈ ਅਤਿਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ 'ਤੇ ਪਾਬੰਦੀ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
ਰਾਣਾ (64) ਇਸ ਸਮੇਂ ਲਾਸ ਏਂਜਲਸ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿੱਚ ਬੰਦ ਹੈ। ਉਸ ਨੇ ਅਮਰੀਕੀ ਸਿਖ਼ਰਲੀ ਅਦਾਲਤ ਦੇ ਇੱਕ ਐਸੋਸੀਏਟ ਜਸਟਿਸ ਅਤੇ ਨੌਵੇਂ ਸਰਕਟ ਦੇ ਇੱਕ ਸਰਕਟ ਜਸਟਿਸ ਦੇ ਸਾਹਮਣੇ "ਸਟੇਅ ਲਈ ਐਮਰਜੈਂਸੀ ਪ੍ਰਸਤਾਵ" ਦਾਇਰ ਕੀਤਾ।
ਸਿਖਰਲੀ ਅਦਾਲਤ ਦੀ ਵੈੱਬਸਾਈਟ 'ਤੇ 6 ਮਾਰਚ 2025 ਨੂੰ ਜਾਰੀ ਕੀਤੀ ਇੱਕ ਪੋਸਟ ਨੋਟ ਵਿੱਚ ਕਿਹਾ ਗਿਆ ਹੈ "ਪਟੀਸ਼ਨ... ਜੱਜ (ਏਲੇਨਾ) ਕਾਗਨ ਦੁਆਰਾ ਰੱਦ ਕਰ ਦਿੱਤੀ ਗਈ ਸੀ।
ਇਹ ਪਟੀਸ਼ਨ ਅਮਰੀਕੀ ਸੁਪਰੀਮ ਕੋਰਟ ਦੀ ਐਸੋਸੀਏਟ ਜਸਟਿਸ ਏਲੇਨਾ ਕਾਗਨ ਦੇ ਸਾਹਮਣੇ ਪੇਸ਼ ਕੀਤੀ ਗਈ ਸੀ।