
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਸਰਤਾਜ ਅਜ਼ੀਜ਼ ਵਲੋਂ ਸ਼ਿਸ਼ਟਾਚਾਰ ਦੀ ਕਮੀ ਵਿਖਾਏ ਜਾਣ 'ਤੇ ਸੋਮਵਾਰ ਨੂੰ ਨਿਰਾਸ਼ਾ ਜਾਹਰ ਕੀਤੀ।
ਇਸਲਾਮਾਬਾਦ, 10 ਜੁਲਾਈ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਸਰਤਾਜ ਅਜ਼ੀਜ਼ ਵਲੋਂ ਸ਼ਿਸ਼ਟਾਚਾਰ ਦੀ ਕਮੀ ਵਿਖਾਏ ਜਾਣ 'ਤੇ ਸੋਮਵਾਰ ਨੂੰ ਨਿਰਾਸ਼ਾ ਜਾਹਰ ਕੀਤੀ।
ਅਜ਼ੀਜ਼ ਨੇ ਕੁਲਭੂਸ਼ਣ ਯਾਦਵ ਦੀ ਮਾਂ ਨੂੰ ਪਾਕਿਸਤਾਨ ਦਾ ਵੀਜ਼ਾ ਦੇਣ ਸਬੰਧੀ ਸੁਸ਼ਮਾ ਦੇ ਨਿੱਜੀ ਪੱਤਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਹੈ। ਹਾਲਾਂਕਿ ਉਨ੍ਹਾਂ ਨੇ ਅਜ਼ੀਜ਼ ਨੂੰ ਭਰੋਸਾ ਦਵਾਇਆ ਕਿ ਜੇ ਕੋਈ ਪਾਕਿਸਤਾਨੀ ਨਾਗਰਿਕ ਭਾਰਤ ਆਉਣ ਲਈ ਉਨ੍ਹਾਂ ਦੀ ਸਿਫ਼ਾਰਸ਼ 'ਤੇ ਮੈਡੀਕਲ ਵੀਜ਼ਾ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਤੁਰਤ ਵੀਜ਼ਾ ਦਿਤਾ ਜਾਵੇਗਾ।
ਸੁਸ਼ਮਾ ਨੇ ਕਈ ਟਵੀਟ ਕਰ ਕੇ ਕਿਹਾ, ''ਭਾਰਤ ਵਿਚ ਅਪਣੇ ਇਲਾਜ ਲਈ ਵੀਜ਼ਾ ਦੀ ਮੰਗ ਕਰਨ ਵਾਲੇ ਸਾਰੇ ਪਾਕਿਸਤਾਨੀ ਨਾਗਰਿਕਾਂ ਪ੍ਰਤੀ ਮੇਰੀ ਹਮਦਰਦੀ ਹੈ। ਸਾਡੇ ਲਈ ਪਾਕਿਸਤਾਨੀ ਨਾਗਰਿਕਾਂ ਨੂੰ ਮੈਡੀਕਲ ਮਨਜ਼ੂਰੀ ਦੇਣ ਸਬੰਧੀ ਉਨ੍ਹਾਂ ਦੀ ਸਿਫ਼ਾਰਸ਼ ਜ਼ਰੂਰੀ ਹੈ।'' ਉਨ੍ਹਾਂ ਕਿਹਾ ਕਿ ਭਾਰਤੀ ਨਾਗਰਿਕ ਅਵੰਤਿਕਾ ਜਾਧਵ ਦੀ ਵੀਜ਼ਾ ਅਰਜ਼ੀ ਲੰਬਤ ਹੈ, ਜੋ ਪਾਕਿਸਤਾਨ ਵਿਚ ਅਪਣੇ ਬੇਟੇ ਨੂੰ ਮਿਲਣਾ ਚਾਹੁੰਦੀ ਹੈ।
ਉਨ੍ਹਾਂ ਨੇ ਟਵੀਟ ਕੀਤਾ, ''ਪਾਕਿਸਤਾਨ ਜਾਣ ਲਈ ਉਨ੍ਹਾਂ ਦੇ (ਅਵੰਤਿਕਾ ਦੇ) ਵੀਜ਼ਾ ਦੀ ਮਨਜ਼ੂਰੀ ਲਈ ਮੈਂ ਨਿੱਜੀ ਤੌਰ 'ਤੇ ਸ਼੍ਰੀਮਾਨ ਸਰਤਾਜ ਅਜ਼ੀਜ਼ ਨੂੰ ਪੱਤਰ ਲਿਖਿਆ, ਪਰ ਸ਼੍ਰੀਮਾਨ ਅਜ਼ੀਜ਼ ਨੇ ਮੇਰੇ ਪੱਤਰ ਉੱਤੇ ਧਿਆਨ ਦੇਣ ਤਕ ਦਾ ਸ਼ਿਸ਼ਟਾਚਾਰ ਨਹੀਂ ਵਿਖਾਇਆ।'' ਜਾਧਵ (46) ਨੂੰ ਬੀਤੇ ਸਾਲ ਪਾਕਿਸਤਾਨ ਦੇ ਅਸ਼ਾਂਤ ਬਲੂਚਿਸਤਾਨ ਵਿਚ ਕਥਿਤ ਤੌਰ ਉੱਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਾਕਿਸਤਾਨੀ ਸੈਨਿਕ ਅਦਾਲਤ ਨੇ ਜਾਸੂਸੀ ਅਤੇ ਅਤਿਵਾਦ ਦੇ ਦੋਸ਼ ਵਿਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ। (ਪੀਟੀਆਈ)