Saudi Arabia Visa News: ਸਾਊਦੀ ਅਰਬ ਨੇ ਭਾਰਤ ਸਮੇਤ 14 ਦੇਸ਼ਾਂ 'ਤੇ ਲਗਾਈ ਵੀਜ਼ਾ ਪਾਬੰਦੀ, ਜਾਣੋ ਕਿਉਂ ਲਿਆ ਇਹ ਫ਼ੈਸਲਾ?
Published : Apr 7, 2025, 9:38 am IST
Updated : Apr 7, 2025, 9:38 am IST
SHARE ARTICLE
photo
photo

Saudi Arabia Visa News: ਸਾਊਦੀ ਅਰਬ ਨੇ ਹੁਣ ਹੱਜ ਅਤੇ ਉਮਰਾਹ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ

ਸਾਊਦੀ ਅਰਬ ਨੇ ਹੱਜ ਯਾਤਰਾ ਦੌਰਾਨ ਸੁਰੱਖਿਆ ਯਕੀਨੀ ਬਣਾਉਣ ਲਈ ਅਹਿਮ ਕਦਮ ਚੁੱਕੇ ਹਨ। ਸਾਊਦੀ ਅਰਬ ਨੇ 14 ਦੇਸ਼ਾਂ ਦੇ ਵੀਜ਼ਾ 'ਤੇ ਪਾਬੰਦੀ ਲਗਾ ਦਿੱਤੀ ਹੈ। ਸਾਊਦੀ ਅਰਬ ਨੇ ਹੁਣ ਹੱਜ ਅਤੇ ਉਮਰਾਹ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਹੈ। ਵੀਜ਼ਾ ਮੁਅੱਤਲੀ ਵਿੱਚ ਹੱਜ ਅਤੇ ਉਮਰਾਹ ਵੀਜ਼ੇ ਦੇ ਨਾਲ-ਨਾਲ ਕਾਰੋਬਾਰੀ ਅਤੇ ਪਰਿਵਾਰਕ ਯਾਤਰਾਵਾਂ ਲਈ ਵੀਜ਼ਾ ਸ਼ਾਮਲ ਹਨ। ਇਹ ਪਾਬੰਦੀ ਜੂਨ ਦੇ ਅੱਧ ਤੱਕ ਲਾਗੂ ਰਹੇਗੀ, ਕਿਉਂਕਿ ਹੱਜ ਯਾਤਰਾ ਜੂਨ ਮਹੀਨੇ ਵਿੱਚ ਖ਼ਤਮ ਹੁੰਦੀ ਹੈ।

ਸਾਊਦੀ ਅਰਬ ਨੇ ਭਾਰਤ ਅਤੇ ਪਾਕਿਸਤਾਨ ਸਮੇਤ 14 ਦੇਸ਼ਾਂ ਦੇ ਲੋਕਾਂ ਨੂੰ ਵੀਜ਼ਾ ਜਾਰੀ ਕਰਨ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ 14 ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਪਾਕਿਸਤਾਨ, ਬੰਗਲਾਦੇਸ਼, ਮਿਸਰ, ਇੰਡੋਨੇਸ਼ੀਆ, ਇਰਾਕ, ਨਾਈਜੀਰੀਆ, ਜਾਰਡਨ, ਅਲਜੀਰੀਆ, ਸੂਡਾਨ, ਇਥੋਪੀਆ, ਟਿਊਨੀਸ਼ੀਆ, ਯਮਨ ਅਤੇ ਇਕ ਹੋਰ ਦੇਸ਼ 'ਤੇ ਵੀਜ਼ਾ ਪਾਬੰਦੀ ਲਗਾਈ ਗਈ ਹੈ।

ਸਾਊਦੀ ਅਧਿਕਾਰੀਆਂ ਨੇ ਵੀਜ਼ਾ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਲੈਣ ਦਾ ਕਾਰਨ ਹੱਜ ਯਾਤਰਾ ਦੌਰਾਨ ਸੁਰੱਖਿਆ ਨੂੰ ਦੱਸਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਈ ਵਿਦੇਸ਼ੀ ਨਾਗਰਿਕ ਹੱਜ, ਉਮਰਾਹ ਅਤੇ ਕਾਰੋਬਾਰੀ-ਪਰਿਵਾਰਕ ਯਾਤਰਾਵਾਂ ਦੇ ਬਹਾਨੇ ਦੇਸ਼ 'ਚ ਦਾਖ਼ਲ ਹੋ ਰਹੇ ਹਨ। ਇਸ ਤੋਂ ਬਾਅਦ ਉਹ ਗ਼ੈਰ-ਕਾਨੂੰਨੀ ਢੰਗ ਨਾਲ ਦੇਸ਼ ਵਿਚ ਲੰਮਾ ਸਮਾਂ ਬਿਤਾ ਰਹੇ ਹਨ, ਜਦਕਿ ਵੀਜ਼ਾ ਸੀਮਤ ਸਮੇਂ ਲਈ ਹੈ।

ਤੁਹਾਨੂੰ ਦੱਸ ਦੇਈਏ ਕਿ ਸਾਊਦੀ ਅਰਬ ਨੇ ਵੀਜ਼ਾ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਹਨ। ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਹੱਜ ਯਾਤਰਾ ਲਈ ਵੀਜ਼ਾ ਨੂੰ ਲੈ ਕੇ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਦਿੱਤੇ ਹਨ। ਇਸ ਤਹਿਤ ਵਿਦੇਸ਼ੀ ਸਿਰਫ਼ 13 ਅਪ੍ਰੈਲ ਤੱਕ ਹੱਜ ਯਾਤਰਾ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਜੇਕਰ ਇਨ੍ਹਾਂ ਦਿਨਾਂ ਦੇ ਅੰਦਰ ਵੀਜ਼ਾ ਅਪਲਾਈ ਨਹੀਂ ਕੀਤਾ ਗਿਆ ਤਾਂ ਹੱਜ ਦੀ ਸਮਾਪਤੀ ਤੱਕ ਕੋਈ ਨਵਾਂ ਹੱਜ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ।

ਸਾਊਦੀ ਅਰਬ ਦੇਸ਼ ਨੇ ਇਕ ਹੋਰ ਨਵਾਂ ਨਿਯਮ ਬਣਾਇਆ ਹੈ। ਹੱਜ ਅਤੇ ਉਮਰਾਹ ਲਈ ਇੱਕ ਡਿਜੀਟਲ ਗਾਈਡ ਵੀ 16 ਵੱਖ-ਵੱਖ ਭਾਸ਼ਾਵਾਂ ਵਿੱਚ ਲਾਂਚ ਕੀਤੀ ਗਈ ਹੈ, ਤਾਂ ਜੋ ਸੈਲਾਨੀਆਂ ਨੂੰ ਸਹਾਇਤਾ ਅਤੇ ਦਿਸ਼ਾ-ਨਿਰਦੇਸ਼ ਮਿਲ ਸਕਣ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement