
32 ਲੋਕ ਜਖ਼ਮੀ
ਇਸਤਾਂਬੁਲ: ਤੁਰਕੀ ਦੇ ਹਤਾਏ ਸੂਬੇ ਵਿਚ ਸ਼ਨੀਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਇਥੇ ਟਰੱਕ ਨੇ ਗੈਸ ਸਟੇਸ਼ਨ 'ਤੇ ਲਾਈਨ ਵਿਚ ਖੜ੍ਹੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਵਿਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 32 ਹੋਰ ਜਖ਼ਮੀ ਹੋ ਗਏ। ਤੁਰਕੀ ਮੀਡੀਆ ਨੇ ਇਹ ਜਾਣਕਾਰੀ ਦਿਤੀ। ਡੀਐਚਏ ਨਿਊਜ਼ ਏਜੰਸੀ ਨੇ ਦਸਿਆ ਕਿ ਜਦੋਂ ਟਰੱਕ ਨੇ ਪਾਰਕ ਕੀਤੇ ਵਾਹਨਾਂ ਨੂੰ ਟੱਕਰ ਮਾਰੀ ਤਾਂ ਗੈਸ ਸਟੇਸ਼ਨ ਨੇੜੇ ਦੋ ਮਿੰਨੀ ਬੱਸਾਂ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ: ਕੈਨੇਡਾ : ਅਚਾਨਕ ਬੀਮਾਰ ਹੋਣ ਤੋਂ ਬਾਅਦ ਪੰਜਾਬੀ ਨੌਜਵਾਨ ਦੀ ਮੌਤ
ਜਾਣਕਾਰੀ ਅਨੁਸਾਰ ਅੱਗ ਬੁਝਾਉਣ ਲਈ ਵੱਡੀ ਗਿਣਤੀ 'ਚ ਫਾਇਰ ਫਾਈਟਰ ਮੌਕੇ 'ਤੇ ਪਹੁੰਚੇ। ਇਹ ਘਟਨਾ ਤੁਰਕੀ ਦੇ ਦੱਖਣੀ ਸੂਬੇ ਹਤਾਏ ਦੇ ਬੇਲੇਨ ਸ਼ਹਿਰ ਦੇ ਬਾਹਰ ਵਾਪਰੀ। ਮੁਢਲੀ ਜਾਣਕਾਰੀ ਮੁਤਾਬਕ ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 32 ਹੋਰ ਜਖ਼ਮੀ ਹੋ ਗਏ। ਟਰੱਕ ਡਰਾਈਵਰ ਦੀ ਪਛਾਣ ਅਤੇ ਉਸ ਦੇ ਵਾਹਨ 'ਤੇ ਕੰਟਰੋਲ ਗੁਆਉਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: ਲੂਡੋ ਕਾਰਨ ਖੁਦਕੁਸ਼ੀ: ਮਾਲ ਗੱਡੀ ਅੱਗੇ ਛਾਲ ਮਾਰਨ ਤੋਂ ਪਹਿਲਾਂ ਖੇਡ ਨੂੰ ਦੱਸਿਆ ਜ਼ਿੰਮੇਵਾਰ