ਲੂਡੋ ਕਾਰਨ ਖੁਦਕੁਸ਼ੀ: ਮਾਲ ਗੱਡੀ ਅੱਗੇ ਛਾਲ ਮਾਰਨ ਤੋਂ ਪਹਿਲਾਂ ਖੇਡ ਨੂੰ ਦੱਸਿਆ ਜ਼ਿੰਮੇਵਾਰ
Published : May 7, 2023, 11:06 am IST
Updated : May 7, 2023, 11:06 am IST
SHARE ARTICLE
photo
photo

ਉਸ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ

 

ਇੰਦੌਰ : ਲੁਡੋ 'ਚ 40 ਹਜ਼ਾਰ ਰੁਪਏ ਹਾਰਨ ਤੋਂ ਬਾਅਦ ਫਾਰਮਾਸਿਸਟ ਬਣਨ ਦੀ ਤਿਆਰੀ ਕਰ ਰਹੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਉਸਨੇ ਆਪਣੇ ਵੱਡੇ ਭਰਾ ਨੂੰ ਬੁਲਾਇਆ ਅਤੇ ਕਿਹਾ- 'ਮਾਪਿਆਂ ਦਾ ਧਿਆਨ ਰੱਖੀ, ਮੈਂ ਮਰ ਰਿਹਾ ਹਾਂ'। ਇਸ ਤੋਂ ਬਾਅਦ ਉਸ ਨੇ ਮਾਲ ਗੱਡੀ ਦੇ ਅੱਗੇ ਛਾਲ ਮਾਰ ਦਿੱਤੀ। ਮਾਮਲਾ ਸੀਕਰ ਦੇ ਰਿੰਗਾਸ ਇਲਾਕੇ ਦਾ ਹੈ। ਉਸ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।

ਜਾਣਕਾਰੀ ਮੁਤਾਬਕ ਸ਼ਸ਼ੀਕਾਂਤ ਸ਼ਰਮਾ (18) ਪੁੱਤਰ ਦੇਵਰਾਮ ਸ਼ਰਮਾ ਸ਼ੁੱਕਰਵਾਰ ਨੂੰ ਖਾਟੂਸ਼ਿਆਮਜੀ ਆਇਆ ਹੋਇਆ ਸੀ। ਇੱਥੇ ਉਹ ਇੱਕ ਨਿੱਜੀ ਸੁਰੱਖਿਆ ਕੰਪਨੀ ਵਿਚ ਕੰਮ ਕਰਦਾ ਸੀ।

ਸ਼ਨੀਵਾਰ ਤੜਕੇ ਕਰੀਬ 3 ਵਜੇ ਉਸ ਨੇ ਆਪਣੇ ਵੱਡੇ ਭਰਾ ਸ਼੍ਰੀਕਾਂਤ ਸ਼ਰਮਾ ਨੂੰ ਫੋਨ ਕੀਤਾ ਅਤੇ ਕਿਹਾ- ਭਾਈ ਮੈਂ ਲੂਡੋ ਵਿਚ ਹਾਰ ਗਿਆ ਹਾਂ, ਮੇਰੇ ਮਾਤਾ-ਪਿਤਾ ਦਾ ਧਿਆਨ ਰੱਖੀ, ਮੈਂ ਮਰ ਰਿਹਾ ਹਾਂ। ਇਸ ਤੋਂ ਬਾਅਦ ਫੋਨ ਕੱਟ ਦਿੱਤਾ ਗਿਆ। ਪੁਲਿਸ ਨੂੰ ਸ਼ਸ਼ੀਕਾਂਤ ਦੀ ਲਾਸ਼ ਰਿੰਗਾਸ ਰੇਲਵੇ ਸਟੇਸ਼ਨ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਪਟੜੀ 'ਤੇ ਮਿਲੀ।

ਮੌਕੇ 'ਤੇ ਮਿਲੇ ਮੋਬਾਈਲ 'ਚ ਨੰਬਰ ਦੇਖ ਕੇ ਪੁਲਿਸ ਨੇ ਫੋਨ ਕੀਤਾ। ਇਸ ਤੋਂ ਬਾਅਦ ਉਸ ਦੀ ਪਛਾਣ ਹੋ ਸਕੀ। ਸੂਚਨਾ ਤੋਂ ਬਾਅਦ ਸ਼ਨੀਵਾਰ ਸਵੇਰੇ ਪਚਲਾਂਗੀ (ਝੁੰਝਨੂ) ਤੋਂ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ।

ਸ਼ਸ਼ੀਕਾਂਤ ਦਾ ਪਰਿਵਾਰ ਬਹੁਤ ਸਾਦਾ ਹੈ। ਉਸ ਦਾ ਪਿਤਾ ਦੇਵਰਾਮ ਮਜ਼ਦੂਰੀ ਦਾ ਕੰਮ ਕਰਦਾ ਹੈ। ਦੋ ਵੱਡੇ ਭਰਾ ਸ਼੍ਰੀਕਾਂਤ ਅਤੇ ਸ਼ੰਕਰ ਹਨ। ਸ਼ਸ਼ੀਕਾਂਤ ਫਾਰਮਾਸਿਸਟ ਦੀ ਤਿਆਰੀ ਕਰ ਰਿਹਾ ਸੀ। ਨਾਲ ਹੀ ਉਹ ਖਾਟੂਸ਼ਿਆਮ ਜੀ ਦੀ ਇੱਕ ਨਿੱਜੀ ਸੁਰੱਖਿਆ ਕੰਪਨੀ ਵਿਚ ਕੰਮ ਕਰਦਾ ਸੀ।

ਉਹ ਸ਼ੁੱਕਰਵਾਰ ਨੂੰ ਆਪਣੇ ਪਿੰਡ ਤੋਂ ਖਾਟੂ ਆਇਆ ਹੋਇਆ ਸੀ। ਸ਼ਾਮ ਨੂੰ ਉਸ ਨੇ ਇੱਕ ਮੰਦਰ ਵਿੱਚ ਸੁਰੱਖਿਆ ਡਿਊਟੀ ਲਗਾਈ। ਉਹ ਕਰੀਬ 1.30 ਵਜੇ ਉਥੋਂ ਗਾਇਬ ਹੋ ਗਿਆ। ਉਹ ਰਿੰਗਾਸ ਵਿਚ ਆਇਆ ਅਤੇ ਫਿਰ ਆਪਣੇ ਵੱਡੇ ਭਰਾ ਨੂੰ ਬੁਲਾਇਆ।

ਰਿੰਗਾਸ ਥਾਣੇ ਦੇ ਏਐਸਆਈ ਕੇਦਾਰਮਲ ਨੇ ਦਸਿਆ ਕਿ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਪਰ ਰਿਸ਼ਤੇਦਾਰਾਂ ਅਨੁਸਾਰ ਉਸ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਲੂਡੋ ਗੇਮ ਵਿਚ ਹਾਰਨ ਬਾਰੇ ਦੱਸਿਆ ਸੀ। ਅਸੀ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ।

ਸ੍ਰੀਕਾਂਤ ਸ਼ਰਮਾ ਨੇ ਪੁਲਿਸ ਨੂੰ ਘਟਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿਤੀ। ਉਸ ਨੇ ਦਸਿਆ- ਫੋਨ 'ਤੇ ਗਲਬਾਤ ਦੌਰਾਨ ਟਰੇਨ ਦੀ ਆਵਾਜ਼ ਆਈ ਅਤੇ ਉਸ ਤੋਂ ਬਾਅਦ ਉਹ ਛੋਟੇ ਭਰਾ ਨਾਲ ਗੱਲ ਨਹੀਂ ਕਰ ਸਕਿਆ।

ਪਰਿਵਾਰਕ ਮੈਂਬਰਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲਗ ਸਕਿਆ ਹੈ ਕਿ ਉਹ ਕਿਸ ਲੂਡੋ ਗੇਮ ਬਾਰੇ ਗੱਲ ਕਰ ਰਿਹਾ ਸੀ। ਕਿਵੇਂ ਤਣਾਅ ਵਿਚ ਆਇਆ? ਪੁਲਿਸ ਸ਼ਸ਼ੀਕਾਂਤ ਦੇ ਮੋਬਾਈਲ ਦੀ ਜਾਂਚ ਵਿੱਚ ਲੱਗੀ ਹੋਈ ਹੈ।

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement