Sunita Williams News: ਸੁਨੀਤਾ ਵਿਲੀਅਮਜ਼ ਦੀ ਤੀਜੀ ਪੁਲਾੜ ਯਾਤਰਾ ਟਲੀ; ਮਿਸ਼ਨ ਤੋਂ 90 ਮਿੰਟ ਪਹਿਲਾਂ ਰੋਕੀ ਗਈ ਉਡਾਣ
Published : May 7, 2024, 12:43 pm IST
Updated : May 7, 2024, 12:43 pm IST
SHARE ARTICLE
Sunita Williams' Third Space Mission Called Off Hours Before Lift-Off
Sunita Williams' Third Space Mission Called Off Hours Before Lift-Off

ਲਾਂਚ ਦੀ ਨਵੀਂ ਤਰੀਕ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ।

Sunita Williams News:  ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਤੀਜੀ ਪੁਲਾੜ ਯਾਤਰਾ ਫਿਲਹਾਲ ਟਾਲ ਦਿਤੀ ਗਈ ਹੈ। ਦਰਅਸਲ, ਤਕਨੀਕੀ ਖਰਾਬੀ ਕਾਰਨ ਉਡਾਣ ਤੋਂ 90 ਮਿੰਟ ਪਹਿਲਾਂ ਮਿਸ਼ਨ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਸੀ। ਲਾਂਚ ਦੀ ਨਵੀਂ ਤਰੀਕ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ। 

ਵਿਲੀਅਮਜ਼ ਮੰਗਲਵਾਰ ਨੂੰ ਤੀਜੀ ਪੁਲਾੜ ਯਾਤਰਾ 'ਤੇ ਜਾਣ ਵਾਲੀ ਸੀ। ਸੁਨੀਤਾ ਨੇ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ 'ਤੇ ਭਾਰਤੀ ਸਮੇਂ ਅਨੁਸਾਰ ਸਵੇਰੇ 8.04 ਵਜੇ ਫਲੋਰੀਡਾ ਦੇ ਕੇਪ ਕੌਰਨਵਾਲ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰਨੀ ਸੀ। ਹਾਲਾਂਕਿ ਉਡਾਣ ਭਰਨ ਤੋਂ ਕਰੀਬ 90 ਮਿੰਟ ਪਹਿਲਾਂ ਵਿਗਿਆਨੀਆਂ ਨੇ ਪੁਲਾੜ ਯਾਨ ਦੇ ਆਕਸੀਜਨ ਵਾਲਵ 'ਚ ਤਕਨੀਕੀ ਖਰਾਬੀ ਦਾ ਪਤਾ ਲਗਾਇਆ, ਜਿਸ ਕਾਰਨ ਉਡਾਣ ਟਾਲ ਦਿਤੀ ਗਈ। ਵਿਲੀਅਮਜ਼ ਦੇ ਨਾਲ ਨਾਸਾ ਦੇ ਵਿਗਿਆਨੀ ਬੈਰੀ ਵਿਲਮੋਰ ਵੀ ਬੋਇੰਗ ਦੇ ਪੁਲਾੜ ਯਾਨ 'ਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਣ ਵਾਲੇ ਸਨ।

ਵਿਲੀਅਮਜ਼ ਨੇ ਪੁਲਾੜ ਵਿਚ ਰਿਕਾਰਡ 322 ਦਿਨ ਬਿਤਾਏ ਹਨ ਅਤੇ ਉਸ ਦੇ ਨਾਮ ਪੁਲਾੜ ਵਿਚ ਸੱਭ ਤੋਂ ਵੱਧ ਘੰਟੇ ਬਿਤਾਉਣ ਵਾਲੀ ਮਹਿਲਾ ਵਿਗਿਆਨੀ ਹੋਣ ਦਾ ਰਿਕਾਰਡ ਹੈ। ਵਿਲੀਅਮਜ਼ ਪਹਿਲੀ ਵਾਰ 9 ਦਸੰਬਰ, 2006 ਨੂੰ ਪੁਲਾੜ ਗਈ ਸੀ ਅਤੇ 22 ਜੂਨ, 2007 ਤਕ ਪੁਲਾੜ ਵਿਚ ਰਹੀ। ਵਿਲੀਅਮਜ਼ ਨੇ ਰਿਕਾਰਡ 29 ਘੰਟੇ ਅਤੇ 17 ਮਿੰਟਾਂ ਲਈ ਚਾਰ ਵਾਰ ਸਪੇਸਵਾਕ ਕੀਤਾ। ਇਸ ਤੋਂ ਬਾਅਦ ਸੁਨੀਤਾ ਵਿਲੀਅਮਜ਼ 14 ਜੁਲਾਈ 2012 ਨੂੰ ਦੂਜੀ ਪੁਲਾੜ ਯਾਤਰਾ 'ਤੇ ਗਈ ਅਤੇ 18 ਨਵੰਬਰ 2012 ਤਕ ਪੁਲਾੜ 'ਚ ਰਹੀ। ਵਿਲੀਅਮਜ਼ (59) ਨੇ ਕਿਹਾ ਕਿ ਉਹ ਉਡਾਣ ਤੋਂ ਪਹਿਲਾਂ ਘਬਰਾ ਗਈ ਸੀ ਪਰ ਨਵੇਂ ਪੁਲਾੜ ਯਾਨ ਵਿਚ ਉਡਾਣ ਭਰਨ ਲਈ ਵੀ ਉਤਸ਼ਾਹਿਤ ਸੀ। ਵਿਲੀਅਮਜ਼ ਨੇ ਕਿਹਾ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਉਨ੍ਹਾਂ ਲਈ ਦੂਜੇ ਘਰ ਵਰਗਾ ਹੈ।

 (For more Punjabi news apart from Sunita Williams' Third Space Mission Called Off Hours Before Lift-Off, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement