JEE Advanced : ਅੱਜ ਆਖ਼ਰੀ ਤਰੀਕ JEE Advanced ਲਈ ਅਪਲਾਈ ਕਰਨ ਦੀ, ਹੁਣੇ ਕਰੋ ਅਪਲਾਈ 

By : BALJINDERK

Published : May 7, 2024, 1:53 pm IST
Updated : May 7, 2024, 1:53 pm IST
SHARE ARTICLE
JEE Advanced
JEE Advanced

JEE Advanced : ਰਜਿਸਟ੍ਰੇਸ਼ਨ ਖ਼ਤਮ ਹੋਣ ਤੋਂ ਬਾਅਦ 17 ਮਈ ਨੂੰ ਐਡਮਿਟ ਕਾਰਡ ਕੀਤੇ ਜਾਣਗੇ ਜਾਰੀ, 26 ਮਈ ਨੂੰ ਹੋਵੇਗੀ ਪ੍ਰੀਖਿਆ

JEE Advanced : JEE ਐਡਵਾਂਸਡ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਚੱਲ ਰਹੀ ਹੈ। ਹੁਣ ਤੱਕ 1.75 ਲੱਖ ਤੋਂ ਵੱਧ ਵਿਦਿਆਰਥੀ ਇਸ ਲਈ ਅਪਲਾਈ ਕਰ ਚੁੱਕੇ ਹਨ। ਜੇਈਈ ਐਡਵਾਂਸਡ ਲਈ ਅਪਲਾਈ ਕਰਨ ਦੀ ਆਖਰੀ ਤਰੀਕ  ਮੰਗਲਵਾਰ 7 ਮਈ ਹੈ। ਇਸ ਮੌਕੇ ਕਰੀਅਰ ਕਾਊਂਸਲਿੰਗ ਮਾਹਿਰ ਅਮਿਤ ਆਹੂਜਾ ਨੇ ਦੱਸਿਆ ਕਿ ਦੇਸ਼ ਦੀਆਂ 23 ਆਈਆਈਟੀਜ਼ ਦੀਆਂ 17 ਹਜ਼ਾਰ 385 ਸੀਟਾਂ ਲਈ ਹੋਣ ਵਾਲੀ ਇਸ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਲਈ ਆਖਰੀ ਦਿਨ ਵੱਡੀ ਗਿਣਤੀ ’ਚ ਰਜਿਸਟ੍ਰੇਸ਼ਨ ਹੋਣ ਦੀ ਉਮੀਦ ਹੈ। ਪਿਛਲੇ ਸਾਲ ਇਸ ਪ੍ਰੀਖਿਆ ਲਈ 1.89 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਜੇਈਈ ਮੇਨਜ਼ ਦੇ 2.50 ਲੱਖ ਟਾਪ ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਲਈ ਯੋਗ ਘੋਸ਼ਿਤ ਕੀਤਾ ਗਿਆ ਹੈ। 

ਇਹ ਵੀ ਪੜੋ:Salman Khan Firing Case : ਸਲਮਾਨ ਖਾਨ ਦੇ ਘਰ ਗੋਲ਼ੀਬਾਰੀ ਮਾਮਲੇ 'ਚ 5ਵੀਂ ਗ੍ਰਿਫ਼ਤਾਰੀ

ਜਾਣਕਾਰੀ ਦਿੰਦਿਆਂ ਆਹੂਜਾ ਨੇ ਦੱਸਿਆ ਕਿ ਪ੍ਰੀਖਿਆ ਦੀ ਰਜਿਸਟ੍ਰੇਸ਼ਨ 7 ਮਈ ਨੂੰ ਖ਼ਤਮ ਹੋਣ ਤੋਂ ਬਾਅਦ 17 ਮਈ ਨੂੰ ਇਸ ਦੇ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। ਇਸ ਤੋਂ ਬਾਅਦ 26 ਮਈ ਨੂੰ ਇਹ ਪ੍ਰੀਖਿਆ ਦੋ ਸ਼ਿਫਟਾਂ ਵਿਚ ਸਵੇਰੇ 9 ਤੋਂ 12 ਵਜੇ ਅਤੇ ਦੁਪਹਿਰ 2.30 ਤੋਂ 5.30 ਵਜੇ ਤੱਕ ਹੋਵੇਗੀ। ਇਹ ਪ੍ਰੀਖਿਆ ਦੇਸ਼ ਦੇ 222 ਸ਼ਹਿਰਾਂ ’ਚ ਕਰਵਾਈ ਜਾਵੇਗੀ। ਆਈਆਈਟੀ ਮਦਰਾਸ ਵੱਲੋਂ ਕਰਵਾਈ ਜਾ ਰਹੀ ਇਸ ਪ੍ਰੀਖਿਆ ਰਾਹੀਂ ਦੇਸ਼ ਦੀਆਂ 23 ਆਈਆਈਟੀਜ਼ ਵਿਚ ਦਾਖ਼ਲਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਦੇ 3 ਸ਼ਹਿਰਾਂ ’ਚ ਵੀ ਇਹ ਪ੍ਰੀਖਿਆ ਕਰਵਾਈ ਜਾਵੇਗੀ।  ਇਸ ਪ੍ਰੀਖਿਆ ਰਾਹੀਂ ਆਈਆਈਐਸਈ, ਆਈਐਸਟੀ, ਰਾਜੀਵ ਗਾਂਧੀ ਪੈਟਰੋਲੀਅਮ, ਆਈਆਈਪੀਈ ਵਿਸ਼ਾਖਾਪਟਨਮ, ਆਈਆਈਐਸਈਆਰ ਦੇ 6 ਕੈਂਪਸਾਂ ’ਚ ਦਾਖ਼ਲਾ ਦਿੱਤਾ ਜਾਂਦਾ ਹੈ।

ਇਹ ਵੀ ਪੜੋ:Athletics coach : ਅਥਲੈਟਿਕਸ ਕੋਚ ਅਤੇ ਅੰਤਰਰਾਸ਼ਟਰੀ ਖਿਡਾਰਨ ਪਤਵੰਤ ਕੌਰ ਬੱਚਿਆਂ ਨੂੰ ਦੇ ਰਹੀ ਸਿਖ਼ਲਾਈ 

ਇਸ ਸਬੰਧੀ ਕਰੀਅਰ ਕਾਊਂਸਲਿੰਗ ਮਾਹਿਰ ਅਮਿਤ ਆਹੂਜਾ ਨੇ ਕਿਹਾ ਕਿ ਰਜਿਸਟ੍ਰੇਸ਼ਨ ਦੀ ਅੱਜ ਆਖਰੀ ਤਰੀਕ ਹੈ ਪਰ ਹੁਣ ਤੱਕ ਕਈ ਵਿਦਿਆਰਥੀਆਂ ਲਈ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। JEE-Mains ਦੇ ਨਤੀਜਿਆਂ ’ਚ NTA ਨੇ ਕਈ ਵਿਦਿਆਰਥੀਆਂ ਦੇ ਡੁਪਲੀਕੇਟ ਅੰਕ ਲਿਖੇ ਸਨ। ਇਨ੍ਹਾਂ ਵਿਦਿਆਰਥੀਆਂ ਵੱਲੋਂ ਵੱਖ-ਵੱਖ ਰਜਿਸਟ੍ਰੇਸ਼ਨ ਨੰਬਰਾਂ ਨਾਲ ਜੇਈਈ-1 ਅਤੇ ਜੇਈਈ-2 ਦਿੱਤੇ ਗਏ। ਹਾਲਾਂਕਿ, ਬਾਅਦ ’ਚ ਨਤੀਜਾ ਉਨ੍ਹਾਂ ਨੂੰ JEE-ਐਡਵਾਂਸਡ ਲਈ ਯੋਗ ਬਣਾਉਣ ਲਈ ਸੋਧਿਆ ਗਿਆ ਸੀ। NTA ਦੁਆਰਾ ਸੋਧੇ ਨਤੀਜੇ ਤੋਂ ਬਾਅਦ, ਇਹਨਾਂ ਵਿਦਿਆਰਥੀਆਂ ਦਾ ਰਿਕਾਰਡ ਜੇਈਈ-ਐਡਵਾਂਸ, ਆਈਆਈਟੀ ਮਦਰਾਸ ਦੇ ਪ੍ਰਬੰਧਕ ਨੂੰ ਨਹੀਂ ਦਿੱਤਾ ਗਿਆ ਸੀ, ਇਸ ਲਈ ਇਹ ਵਿਦਿਆਰਥੀ ਯੋਗ ਹੋਣ ਦੇ ਬਾਵਜੂਦ ਪ੍ਰੀਖਿਆ ਲਈ ਅਪਲਾਈ ਨਹੀਂ ਕਰ ਸਕਦੇ ਹਨ। ਜੇਕਰ ਆਈਆਈਟੀ ਮਦਰਾਸ 7 ਮਈ ਦੀ ਆਖਰੀ ਤਰੀਕ ਤੱਕ ਇਨ੍ਹਾਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਸਵੀਕਾਰ ਨਹੀਂ ਕਰਦੀ ਹੈ, ਤਾਂ ਅਜਿਹੇ ਵਿਦਿਆਰਥੀ ਮੌਕਾ ਗੁਆ ਸਕਦੇ ਹਨ।
 

(For more news apart from Today is last date apply for JEE Advanced News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement