ਮੋਦੀ ਨੂੰ ਮਨਾਉਣ ਲਈ ਖੇਡਿਆ ਸੀ ਅਫ਼ਰੀਕੀ-ਅਮਰੀਕੀ ਕਾਰਡ
Published : Jun 7, 2018, 5:15 am IST
Updated : Jun 7, 2018, 5:15 am IST
SHARE ARTICLE
Barrak Obama & Narinder Modi
Barrak Obama & Narinder Modi

ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਸਾਲ 2015 'ਚ ਅਮਰੀਕੀ-ਅਫ਼ਰੀਕੀ ਕਾਰਡ ਖੇਡ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ.....

ਵਾਸ਼ਿੰਗਟਨ,   : ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਸਾਲ 2015 'ਚ ਅਮਰੀਕੀ-ਅਫ਼ਰੀਕੀ ਕਾਰਡ ਖੇਡ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੈਰਿਸ ਜਲਵਾਯੂ ਸਮਝੌਤੇ ਲਈ ਸਹਿਮਤ ਕੀਤਾ ਸੀ। ਹਾਲ ਹੀ 'ਚ ਉਬਾਮਾ ਦੇ ਰਾਸ਼ਟਰਪਤੀ ਕਾਰਜਕਾਲ 'ਤੇ ਲਿਖੀ ਇਕ ਕਿਤਾਬ 'ਚ ਇਹ ਦਾਅਵਾ ਕੀਤਾ ਗਿਆ ਹੈ। ਇਹ ਕਿਤਾਬ ਉਬਾਮਾ ਦੇ 8 ਸਾਲ ਵਿਦੇਸ਼ ਨੀਤੀ ਸਹਾਇਕ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਹੇ ਬੇਨ ਰੋਡਸ ਨੇ ਲਿਖੀ ਹੈ। 

'ਦਿ ਵਰਲਡ ਐਟ ਇਟ ਇਜ਼ : ਏ ਮੇਮੋਈਰ ਆਫ਼ ਦੀ ਉਬਾਮਾ ਵ੍ਹਾਈਟ ਹਾਊਸ' ਨਾਂ ਤੋਂ ਇਹ ਕਿਤਾਬ ਲਿਖੀ ਗਈ ਹੈ। ਇਸ 'ਚ ਰੋਡਸ ਨੇ ਲਿਖਿਆ ਹੈ ਕਿ ਜਦੋਂ ਅਸੀ ਪੈਰਿਸ ਗਏ ਤਾਂ ਭਾਰਤ ਨੂੰ ਮਨਾਉਣ ਸੱਭ ਤੋਂ ਮੁਸ਼ਕਲ ਸੀ। ਉਥੇ ਇਕ ਮੌਕੇ 'ਤੇ ਉਬਾਮਾ ਖ਼ੁਦ ਦੋ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ। ਉਹ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਸਨ ਕਿ ਭਾਰਤ ਦਾ ਸਮਝੌਤੇ 'ਚ ਸ਼ਾਮਲ ਹੋਣਾ ਜ਼ਰੂਰੀ ਹੈ, ਪਰ ਉਬਾਮਾ ਉਨ੍ਹਾਂ ਨੂੰ ਮਨਾਉਣ 'ਤੇ ਨਾਕਾਮ ਰਹੇ। 

ਕਿਤਾਬ 'ਚ ਅੱਗੇ ਲਿਖਿਆ ਹੈ, ''ਇਸ ਤੋਂ ਬਾਅਦ ਉਬਾਮਾ ਨੇ ਪੈਰਿਸ 'ਚ ਮੋਦੀ ਨਾਲ ਲਗਭਗ ਇਕ ਘੰਟਾ ਬਿਤਾਇਆ। ਪਰ ਜਦੋਂ ਤਕ ਉਬਾਮਾ ਨੇ ਅਮਰੀਕੀ-ਅਫ਼ਰੀਕੀ ਕਾਰਡ ਨਹੀਂ ਖੇਡਿਆ ਉਦੋਂ ਤਕ ਗੱਲ ਨਹੀਂ ਬਣੀ।'' ਰੋਡਸ ਨੇ ਲਿਖਿਆ ਹੈ, ''ਲਗਭਗ ਇਕ ਘੰਟੇ ਤਕ ਮੋਦੀ ਇਸ ਤੱਥ 'ਤੇ ਜ਼ੋਰ ਦਿੰਦੇ ਰਹੇ ਕਿ ਉਨ੍ਹਾਂ ਦੇ ਇਥੇ 30 ਕਰੋੜ ਲੋਕਾਂ ਕੋਲ ਬਿਜਲੀ ਨਹੀਂ ਹੈ ਅਤੇ ਭਾਰਤੀ ਅਰਥਵਿਵਸਥਾ ਨੂੰ ਵਾਧਾ ਦੇਣ ਲਈ ਕੋਲਾ ਸਭ ਤੋਂ ਸਸਤਾ ਜ਼ਰੀਆ ਹੈ।

ਉਨ੍ਹਾਂ ਨੂੰ ਵਾਤਾਵਰਣ ਦੀ ਚਿੰਤਾ ਹੈ ਪਰ ਉਨ੍ਹਾਂ ਨੂੰ ਗ਼ਰੀਬੀ ਨਾਲ ਜੂਝ ਰਹੇ ਲੋਕਾਂ ਦੀ ਵੀ ਚਿੰਤਾ ਕਰਨੀ ਹੈ। ਉਬਾਮਾ ਨੇ ਉਨ੍ਹਾਂ ਨੂੰ ਸੌਰ ਊਰਜਾ ਦੇ ਖੇਤਰ ਵਿਚ ਚੁੱਕੇ ਗਏ ਕਦਮਾਂ, ਬਾਜ਼ਾਰ 'ਚ ਬਦਲਾਅ ਦੇ ਕਾਰਨ ਸਵੱਛ ਊਰਜਾ ਦੀ ਲਾਗਤ ਵਿਚ ਆਈ ਕਮੀ ਵਰਗੀਆਂ ਦਲੀਲਾਂ ਦਿਤੀਆਂ।'' ਕਿਤਾਬ ਮੁਤਾਬਕ, ''ਪਰ ਹੁਣ ਤਕ ਉਨ੍ਹਾਂ ਨੇ ਇਸ ਭੇਦਭਾਵ 'ਤੇ ਕੁੱਝ ਨਹੀਂ ਕਿਹਾ ਸੀ ਕਿ ਅਮਰੀਕਾ ਵਰਗੇ ਦੇਸ਼ਾਂ ਨੇ ਅਪਣਾ ਵਿਕਾਸ ਕੋਲੇ ਨਾਲ ਕੀਤਾ ਅਤੇ ਹੁਣ ਉਹ ਭਾਰਤ ਤੋਂ ਅਜਿਹਾ ਨਾ ਕਰਨ ਦੀ ਮੰਗ ਕਰ ਰਿਹਾ ਹੈ।'' 

ਉਬਾਮਾ ਨੇ ਅੰਤ 'ਚ ਕਿਹਾ, ''ਵੇਖੋ ਮੈਂ ਮੰਨਦਾ ਹਾਂ ਕਿ ਇਹ ਸਹੀਂ ਨਹੀਂ ਹੈ। ਮੈਂ ਅਫ਼ਰੀਕੀ-ਅਮਰੀਕੀ ਹਾਂ। ਮੋਦੀ ਜਾਨਬੁੱਝ ਕੇ ਹੱਸੇ ਅਤੇ ਅਪਣੇ ਹੱਥਾਂ ਵਲ ਵੇਖਿਆ। ਉਹ ਬਹੁਤ ਦੁਖੀ ਲੱਗ ਰਹੇ ਸਨ।'' ਰੋਡਸ ਲਿਖਦੇ ਹਨ, ''ਮੈਨੂੰ ਪਤਾ ਹੈ ਕਿ ਅਜਿਹੀ ਵਿਵਸਥਾ 'ਚ ਰਹਿਣਾ ਕਿਸ ਤਰ੍ਹਾਂ ਦਾ ਲੱਗਦਾ ਹੈ, ਜੋ ਭੇਦਭਾਵਪੂਰਨ ਹੈ।'' (ਪੀਟੀਆਈ)

SHARE ARTICLE

ਏਜੰਸੀ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement