ਸਾਈਬੇਰੀਆ ਦੇ ਪਾਵਰ ਪਲਾਂਟ 'ਚੋਂ ਲੀਕ ਹੋਇਆ 20 ਹਜ਼ਾਰ ਟਨ ਡੀਜ਼ਲ
Published : Jun 7, 2020, 12:00 pm IST
Updated : Jun 7, 2020, 12:00 pm IST
SHARE ARTICLE
Siberia diesel spill from power plant
Siberia diesel spill from power plant

ਪੁਤਿਨ ਨੇ ਕੀਤਾ ਸਟੇਟ ਐਮਰਜੈਂਸੀ ਦਾ ਐਲਾਨ

ਮਾਸਕੋ: ਰੂਸ ਦੇ ਸਾਈਬੇਰੀਆ ਵਿਚ ਇਕ ਪਾਵਰ ਪਲਾਂਟ ਵਿਚੋਂ 20,000 ਟਨ ਡੀਜ਼ਲ ਲੀਕ ਹੋਣ ਤੋਂ ਬਾਅਦ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਟੇਟ ਐਮਰਜੈਂਸੀ ਦਾ ਐਲਾਨ ਕੀਤਾ ਹੈ। ਜਿਸ ਪਲਾਂਟ ਵਿਚੋਂ ਤੇਲ ਲੀਕ ਹੋਇਆ ਹੈ, ਉਹ ਸਾਇਬੇਰੀਆ ਦੇ ਨੌਰਲਿਸਕ ਸ਼ਹਿਰ ਵਿਚ ਸਥਿਤ ਹੈ।

Siberia diesel spill from power plant Siberia diesel spill from power plant

ਇਸ ਪਲਾਂਟ ਵਿਚੋਂ ਭਾਰੀ ਮਾਤਰਾ ਵਿਚ ਡੀਜ਼ਲ ਲੀਕੇਜ ਨੂੰ ਰੋਕਣ ਲਈ ਜੰਗੀ ਪੱਧਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਡੀਜ਼ਲ ਪਲਾਂਟ ਵਿਚੋਂ ਲੀਕ ਹੋ ਕੇ ਅੰਬਰਨਾਇਆ ਨਦੀ ਵਿਚ ਮਿਲ ਗਿਆ ਹੈ। ਸਾਇਬੇਰੀਆ ਦੇ ਜਿਸ ਪਲਾਂਟ ਵਿਚੋਂ ਡੀਜ਼ਲ ਲੀਕ ਹੋਇਆ ਹੈ, ਉਹ ਨੌਰਲਿਸਕ ਨਿਕਿਲ ਦੀ ਇਕਾਈ ਹੈ।

Siberia diesel spill from power plant Siberia diesel spill from power plant

ਇਹ ਕੰਪਨੀ ਨਿਕੇਲ ਅਤੇ ਪੈਲੇਡੀਅਮ ਧਾਤਾਂ ਦੇ ਉਤਪਾਦਨ ਵਿਚ ਵਿਸ਼ਵ ਦੀਆਂ ਚੋਟੀ ਦੀਆਂ ਕੰਪਨੀਆਂ ਵਿਚੋਂ ਇਕ ਹੈ। ਕੰਪਨੀ ਵਿਚ ਤੇਲ ਦੀ ਲੀਕੇਜ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ ਸੀ ਪਰ ਲੋੜੀਂਦੀ ਕਾਰਵਾਈ ਦੀ ਘਾਟ ਕਾਰਨ ਦੋ ਦਿਨਾਂ ਵਿਚ 20 ਹਜ਼ਾਰ ਟਨ ਡੀਜ਼ਲ ਲੀਕ ਹੋ ਗਿਆ ਹੈ। 

Siberia diesel spill from power plant Siberia diesel spill from power plant

ਦੱਸਿਆ ਜਾ ਰਿਹਾ ਹੈ ਕਿ ਪਲਾਂਟ ਵਿਚ ਤੇਲ ਦੀ ਲੀਕੇਜ ਤੇਲ ਦੀ ਟੈਂਕੀ ਦਾ ਇਕ ਪਿੱਲਰ ਧਸਣ ਕਾਰਨ ਸ਼ੁਰੂ ਹੋਈ ਸੀ। ਟੈਂਕ ਬਰਫੀਲੇ ਸਖ਼ਤ ਜ਼ਮੀਨ 'ਤੇ ਬਣਾਇਆ ਗਿਆ ਸੀ ਜੋ ਤਾਪਮਾਨ ਵਧਣ ਨਾਲ ਪਿਘਲਣਾ ਸ਼ੁਰੂ ਹੋ ਗਿਆ। ਹਾਲਾਂਕਿ ਅਜਿਹੀ ਕੋਈ ਘਟਨਾ ਸਾਇਬੇਰੀਆ ਖੇਤਰ ਵਿਚ ਘੱਟ ਹੀ ਵੇਖੀ ਜਾਂਦੀ ਹੈ।

President Vladimir PutinPresident Vladimir Putin

ਦੱਸ ਦਈਏ ਕਿ ਕੰਪਨੀ ਨੌਰਲਿਸ ਨਿਕਿਲ ਵੱਲੋਂ ਇਸ ਘਟਨਾ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਤੇਲ ਦੇ ਲੀਕ ਹੋਣ ਨਾਲ ਵਾਤਾਵਰਣ ਵਿਗਿਆਨੀਆਂ ਨੇ ਆਉਣ ਵਾਲੇ ਦਿਨਾਂ ਵਿਚ ਸਾਇਬੇਰੀਆ ਖੇਤਰ ਵਿਚ ਪਾਣੀ ਅਤੇ ਮਿੱਟੀ ਦੇ ਸੰਕਟ ਦੀ ਭਵਿੱਖਬਾਣੀ ਕੀਤੀ ਹੈ।

Siberia diesel spill from power plant Siberia diesel spill from power plant

ਉਹਨਾਂ ਨੇ ਕਿਹਾ ਹੈ ਕਿ ਇਸ ਲੀਕੇਜ ਨਾਲ 350 ਵਰਗ ਮੀਲ ਤੋਂ ਵੱਧ ਦਾ ਖੇਤਰ ਪ੍ਰਭਾਵਿਤ ਹੋਇਆ ਹੈ। ਇਥੋਂ ਦੀ ਅੰਬਰਨਾਇਆ ਨਦੀ ਵਿਚ 15,000 ਟਨ ਪੈਟਰੋਲੀਅਮ ਪਦਾਰਥ ਮਿਲ ਗਏ ਹਨ। ਜਿਸ ਦੀ ਸਫਾਈ ਕਰਨਾ ਬਹੁਤ ਮੁਸ਼ਕਲ ਕੰਮ ਹੈ, ਇਹ ਨਦੀ ਅੱਗੇ ਜਾ ਕੇ ਇਕ ਝੀਲ ਵਿਚ ਮਿਲਦੀ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement