
ਦਖਣੀ ਅਫ਼ਰੀਕਾ ਦੇ ਹਿੰਦੂ ਸਿਆਸੀ ਦਲ ਦੇ ਰਾਸ਼ਟਰੀ ਨੇਤਾ ਤੇ ਪਾਰਟੀ ਦੇ ਸੰਸਥਾਪਕ ਜੈਰਾਜ ਬਾਚੂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਉਹ 75 ਸਾਲ ਦੇ ਸਨ।
ਜੋਹਾਨਸਬਰਗ, 6 ਜੁਲਾਈ : ਦਖਣੀ ਅਫ਼ਰੀਕਾ ਦੇ ਹਿੰਦੂ ਸਿਆਸੀ ਦਲ ਦੇ ਰਾਸ਼ਟਰੀ ਨੇਤਾ ਤੇ ਪਾਰਟੀ ਦੇ ਸੰਸਥਾਪਕ ਜੈਰਾਜ ਬਾਚੂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਉਹ 75 ਸਾਲ ਦੇ ਸਨ। ਡਰਬਨ ਦੇ ਰਹਿਣ ਵਾਲੇ ਬਾਚੂ ਦਾ ਸਨਿਚਰਵਾਰ ਨੂੰ ਅੰਤਮ ਸਸਕਾਰ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਉਮੇਸ਼ ਨੇ ਦਸਿਆ ਕਿ ਇਸ ਤੋਂ ਪਹਿਲਾਂ ਐਂਟੀਬਾਇਓਟਿਕ ਦਵਾਈਆਂ ਨਾਲ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਨਹੀਂ ਆਇਆ ਸੀ। ਹਸਪਤਾਲ ਵਿਚ ਭਰਤੀ ਕਰਵਾਏ ਜਾਣ ਦੇ ਤਕਰੀਬਨ ਇਕ ਹਫਤੇ ਅੰਦਰ ਉਨ੍ਹਾਂ ਦੀ ਮੌਤ ਹੋ ਗਈ।
File Photo
ਉਮੇਸ਼ ਨੇ ਦਸਿਆ ਕਿ ਪਿਛਲੇ ਹਫ਼ਤੇ ਉਨ੍ਹਾਂ ਦੀ ਖ਼ਰਾਬ ਸਿਹਤ ਸਬੰਧੀ ਫ਼ੋਨ ਕਰ ਕੇ ਦਸਿਆ ਗਿਆ। ਉਨ੍ਹਾਂ ਦਸਿਆ ਕਿ ਪਰਵਾਰ ਵਾਲੇ ਉਨ੍ਹਾਂ ਦੇ ਅੰਤਮ ਸਸਕਾਰ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਹੈ। (ਪੀਟੀਆਈ)