ਪਾਕਿਸਤਾਨੀ ਸਿੱਖ ਨਿਊਜ਼ ਐਂਕਰ ਦੇ ਭਰਾ ਦੇ ਕਾਤਲ ਦੀ ਜ਼ਮਾਨਤ ਖ਼ਾਰਜ
Published : Jul 7, 2020, 11:31 am IST
Updated : Jul 7, 2020, 11:38 am IST
SHARE ARTICLE
Pakistani Sikh News Anchor and His Brother
Pakistani Sikh News Anchor and His Brother

ਐਂਕਰ ਹਰਮੀਤ ਸਿੰਘ ਦੇ ਛੋਟੇ ਭਰਾ ਦੇ ਹੋਏ ਕਤਲ ਦੇ ਸਬੰਧ ਵਿਚ ਪਾਕਿਸਤਾਨ ਦੀ ਪੇਸ਼ਾਵਰ ਹਾਈਕੋਰਟ ਨੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿਤੀ ਹੈ।

ਕਰਾਚੀ: ਪਾਕਿਸਤਾਨ ਦੇ ਸਿੱਖ ਨਿਊਜ਼ ਐਂਕਰ ਹਰਮੀਤ ਸਿੰਘ ਦੇ ਛੋਟੇ ਭਰਾ ਦੇ ਹੋਏ ਕਤਲ ਦੇ ਸਬੰਧ ਵਿਚ ਪਾਕਿਸਤਾਨ ਦੀ ਪੇਸ਼ਾਵਰ ਹਾਈਕੋਰਟ ਨੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿਤੀ ਹੈ। ਇਥੇ ਇਹ ਦੱਸਣਯੋਗ ਹੈ ਕਿ ਹਰਮੀਤ ਸਿੰਘ ਦਾ ਭਰਾ ਪਰਵਿੰਦਰ ਸਿੰਘ ਮਲੇਸ਼ੀਆ ਤੋਂ ਵਿਆਹ ਕਰਵਾਉਣ ਲਈ ਵਾਪਸ ਪਾਕਿਸਤਾਨ ਆਇਆ ਸੀ।

Parvinder SinghParvinder Singh

ਵਿਆਹ ਦੇ ਸਬੰਧ ਵਿਚ ਸ਼ਾਪਿੰਗ ਕਰਨ ਵਾਸਤੇ ਅਪਣੀ ਮੰਗੇਤਰ ਨੂੰ  ਨਾਲ ਲੈ ਕੇ ਜਾਣ ਵਾਸਤੇ ਮਰਦਾਨ ਗਏ ਸਨ ਪਰ ਦੂਸਰੇ ਦਿਨ ਉਸ ਦੀ ਲਾਸ਼ ਪੇਸ਼ਾਵਰ ਦੇ ਚਮਕਨੀ ਥਾਣਾ ਦੇ ਹਦੂਦ ਵਿਚੋਂ ਬਰਾਮਦ ਹੋਈ ਸੀ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਨੇ ਇਸ ਨੂੰ ਪ੍ਰਮੁਖਤਾ ਨਾਲ ਚੱਕਿਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਦਾ ਨੋਟਿਸ ਲਿਆ ਸੀ।

Pakistan Sikh Anchor Pakistan Sikh Anchor

ਜਿਸ ਤੋਂ ਬਾਅਦ ਪੁਲਿਸ ਨੇ ਤਿੰਨ ਦਿਨਾਂ ਦੇ ਵਿਚ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਸੀ ਪੁਲਿਸ ਦੀ ਤਫਤੀਸ਼ ਵਿਚ ਪਰਵਿੰਦਰ ਸਿੰਘ ਦੀ ਮੰਗੇਤਰ ਤੇ ਪ੍ਰੇਮ ਕੁਮਾਰੀ ਨੇ ਆਪਣਾ ਜ਼ੁਰਮ ਕਬੂਲ ਕੀਤਾ ਸੀ ਯਾਦ ਰਹੇ ਕਿ ਪੇਸ਼ਾਵਰ ਹਾਈਕੋਰਟ ਤੋਂ ਪਹਿਲਾਂ ਸੈਸ਼ਨ ਕੋਰਟ ਨੇ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਦੋਸ਼ੀਆਂ ਵੱਲੋਂ ਪੇਸ਼ਾਵਰ ਹਾਈਕੋਰਟ ਦਾ ਦਰਵਾਜਾ ਖਟਖਟਾਇਆ ਗਿਆ ਸੀ

CourtPhoto

ਜਿਸ ਤੇ ਹਰਮੀਤ ਸਿੰਘ ਵਲੋਂ ਪੇਸ਼ ਹੋਏ ਵਕੀਲ ਅਸਫਨਦਯਾਰ ਯੂਸਫਜ਼ਈ ਪੇਸ਼ਾਵਰ ਹਾਈਕੋਰਟ ਵਿਚ ਪੇਸ਼ ਹੋਏ ਵਕੀਲ ਅਸਫਨਦਯਾਰ ਯੂਸਫਜ਼ਈ ਨੇ ਆਪਣੀ ਦਲੀਲਾਂ ਦਿੰਦੇ ਹੋਏ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਠੋਸ ਸਬੂਤ ਹਨ ਦੋਵਾਂ ਨੇ ਪੈਸੇ ਦੇ ਲੈਣ-ਦੇਣ ਕਾਰਨ ਹੀ ਪਰਵਿੰਦਰ ਸਿੰਘ ਦਾ ਕਤਲ ਕੀਤਾ ਸੀ  ਕਤਲ ਸਮੇਂ ਇਸਤੇਮਾਲ ਹੋਣ ਵਾਲੇ ਪਿਸਤੌਲ, ਗੱਡੀ, ਮੋਟਰਸਾਈਕਲ ਦਾ ਲਾਇਸੈਂਸ ਦੋਸ਼ੀ ਦੇ ਨਾਮ ਤੇ ਹੈ ਇਹਨਾਂ ਦੋਵਾਂ ਨੇ ਮਿਲ ਕੇ ਇਕ ਸਾਜ਼ਿਸ਼ ਬਣਾ ਕੇ ਕਤਲ ਕੀਤਾ ਹੈ ਇਹ ਦੋਵੇਂ ਦੋਸ਼ੀ ਆਪਸ ਵਿਚ ਗੱਲ ਬਾਤ ਵੀ ਕਰਦੇ ਰਹੇ ਹਨ ਜਿਸ ਤੋਂ ਪੇਸ਼ਾਵਰ ਹਾਈਕੋਰਟ ਨੇ ਦੋਵਾਂ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। 

Location: Pakistan, Sindh, Karachi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement