ਅਫ਼ਰੀਕਾ ’ਚ ਭਾਰਤੀ ਵਿਦੇਸ਼ ਮੰਤਰੀ ਨੇ ਲਾਇਆ ਚੀਨ ’ਤੇ ਨਿਸ਼ਾਨਾ

By : KOMALJEET

Published : Jul 7, 2023, 5:45 pm IST
Updated : Jul 7, 2023, 5:45 pm IST
SHARE ARTICLE
External Affair Minister S Jaishankar
External Affair Minister S Jaishankar

ਭਾਰਤ ‘ਸ਼ੋਸ਼ਣ ਕਰਨ ਵਾਲੀ ਅਰਥਵਿਵਸਥਾ’ ਨਹੀਂ : ਜੈਸ਼ੰਕਰ

ਦਾਰ ਅਸ ਸਲਾਮ (ਤਨਜ਼ਾਨੀਆ): ਚੀਨ ’ਤੇ ਅਸਿੱਧੇ ਤੌਰ ’ਤੇ ਹਮਲਾ ਕਰਦਿਆਂ ਵਿਦੇਸ਼ ਮੰਤਰੀ ਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ‘ਸ਼ੋਸ਼ਣ ਕਰਨ ਵਾਲੀ ਅਰਥਵਿਵਸਥਾ’ ਨਹੀਂ ਹੈ ਅਤੇ ਸਾਧਨ ਭਰਪੂਰ ਅਫ਼ਰੀਕਾ ਮਹਾਂਦੀਪ ਵਿਚ ‘ਤੰਗ ਆਰਥਿਕ ਗਤੀਵਿਧੀਆਂ’ ਨਹੀਂ ਕਰ ਰਿਹਾ ਹੈ।
ਜੈਸ਼ੰਕਰ, ਜੋ ਜ਼ਾਂਜ਼ੀਬਾਰ ਦੇ ਦੌਰੇ ਤੋਂ ਬਾਅਦ ਵੀਰਵਾਰ ਨੂੰ ਇੱਥੇ ਪਹੁੰਚੇ, ਨੇ ਤਨਜ਼ਾਨੀਆ ਦੇ ਦਾਰ ਅਸ ਸਲਾਮ ਸ਼ਹਿਰ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਇਹ ਟਿਪਣੀ ਕੀਤੀ।

ਮੰਤਰੀ ਨੇ ਟਵੀਟ ਕੀਤਾ, ‘‘ਦਾਰ ਅਸ ਸਲਾਮ ਵਿਚ ਭਾਰਤੀਆਂ ਨਾਲ ਜੀਵੰਤ ਗੱਲਬਾਤ ਹੋਈ। ਮਿਸ਼ਨ ‘ਆਈ.ਟੀ.’ (ਭਾਰਤ ਅਤੇ ਤਨਜ਼ਾਨੀਆ) ਦੀ ਮਹੱਤਤਾ ’ਤੇ ਜ਼ੋਰ ਦਿਤਾ। ਮਜ਼ਬੂਤ ਭਾਰਤ-ਅਫਰੀਕਾ ਸਬੰਧਾਂ ਨੇ ਖਾਸ ਤੌਰ ’ਤੇ ਪੂਰਬੀ ਅਫਰੀਕਾ ਨਾਲ ਸਾਡੇ ਨਜ਼ਦੀਕੀ ਸਬੰਧਾਂ ਨੂੰ ਉਜਾਗਰ ਕੀਤਾ। ਭਾਰਤ-ਤਨਜ਼ਾਨੀਆ ਸਬੰਧ ਆਪਸੀ ਹਿੱਤਾਂ ’ਤੇ ਆਧਾਰਿਤ ਹਨ।’’

ਭਾਰਤੀਆਂ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਕਿਹਾ, ‘‘ਭਾਰਤ-ਤਨਜ਼ਾਨੀਆ ਦੋਸਤੀ ਤਨਜ਼ਾਨੀਆ ਦੇ ਲੋਕਾਂ ਦੇ ਜੀਵਨ ਵਿਚ ਇਕ ਬਦਲਾਅ ਲਿਆ ਰਹੀ ਹੈ। ਸਾਡੇ ਜਲ ਪ੍ਰੋਜੈਕਟਾਂ ਨਾਲ 80 ਲੱਖ ਲੋਕਾਂ ਨੂੰ ਲਾਭ ਹੋਵੇਗਾ।’’ ਉਨ੍ਹਾਂ ਕਿਹਾ ਕਿ ਤਨਜ਼ਾਨੀਆ ਸਿਖਲਾਈ ਅਤੇ ਸਮਰੱਥਾ ਨਿਰਮਾਣ ਵਿਚ ਭਾਰਤ ਦਾ ਸਭ ਤੋਂ ਵੱਡਾ ਅਫ਼ਰੀਕੀ ਭਾਈਵਾਲ ਹੈ।

ਇਹ ਵੀ ਪੜ੍ਹੋ: ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਗ੍ਰਿਫ਼ਤਾਰ

ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਜੈਸ਼ੰਕਰ ਨੇ ਅਫ਼ਰੀਕਾ ਵਿਚ ਚੀਨ ਦੀ ਮੌਜੂਦਗੀ ਦਾ ਹਵਾਲਾ ਦਿੰਦੇ ਹੋਏ, ਕਿਹਾ, ‘‘ਅਸੀਂ ਇੱਥੇ ਇਕ ਸ਼ੋਸ਼ਣਕਾਰੀ ਅਰਥਚਾਰੇ ਵਜੋਂ ਨਹੀਂ ਹਾਂ। ਅਸੀਂ ਇੱਥੇ ਉਸ ਤਰ੍ਹਾਂ ਨਹੀਂ ਹਾਂ ਜਿਸ ਤਰ੍ਹਾਂ ਹੋਰ ਬਹੁਤ ਸਾਰੇ ਦੇਸ਼ ਬਹੁਤ ਤੰਗ ਆਰਥਿਕ ਉਦੇਸ਼ਾਂ ਲਈ ਇੱਥੇ ਹਨ। ਸਾਡੇ ਲਈ, ਇਹ ਇਕ ਵਿਆਪਕ ਅਤੇ ਡੂੰਘੀ ਸਾਂਝੇਦਾਰੀ ਹੈ।’’

ਚੀਨ ਨੇ ਏਸ਼ੀਆ-ਪ੍ਰਸ਼ਾਂਤ ਤੋਂ ਬਾਹਰ ਅਪਣੀ ਫੌਜੀ ਸ਼ਕਤੀ ਨੂੰ ਪ੍ਰੋਜੈਕਟ ਕਰਨ ਦੀ ਬੀਜਿੰਗ ਦੀ ਯੋਜਨਾ ਦੇ ਹਿੱਸੇ ਵਜੋਂ 2015 ਵਿਚ ਅਫਰੀਕਾ ਵਿਚ ਜਿਬੂਟੀ ਵਿਚ ਅਪਣਾ ਪਹਿਲਾ ਵਿਦੇਸ਼ੀ ਫੌਜੀ ਸਹਾਇਤਾ ਅਧਾਰ ਸਥਾਪਤ ਕੀਤਾ। ਚੀਨੀ ਕੰਪਨੀਆਂ ਵੀ ਅਫ਼ਰੀਕਾ ਦੇ ਕੀਮਤੀ ਖਣਿਜ ਸਰੋਤਾਂ ਦਾ ਸ਼ੋਸ਼ਣ ਕਰਨ ਵਿਚ ਲੱਗੀਆਂ ਹੋਈਆਂ ਹਨ।

ਜੈਸ਼ੰਕਰ ਨੇ ਕਿਹਾ, ‘‘ਅੱਜ ਦੁਨੀਆ ਭਾਰਤ ਨੂੰ ਯੋਗਦਾਨ ਦੇ ਤੌਰ ’ਤੇ ਵੇਖਦੀ ਹੈ। ਦੁਨੀਆਂ ਭਾਰਤ, ਭਾਰਤੀ ਕੰਪਨੀਆਂ, ਭਾਰਤੀ ਤਕਨਾਲੋਜੀਆਂ, ਭਾਰਤੀ ਸਮਰਥਾਵਾਂ ਵਲ ਵੇਖਦੀ ਹੈ ਤਾਂ ਜੋ ਉਨ੍ਹਾਂ ਲਈ ਬਿਹਤਰ ਜੀਵਨ ਬਣਾਉਣ ਵਿਚ ਮਦਦ ਕੀਤੀ ਜਾ ਸਕੇ।’’

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement