
ਉੱਤਰ ਕੋਰੀਆ 'ਚ ਭਿਆਨਕ ਹੜ੍ਹ 'ਚ ਘੱਟ ਤੋਂ ਘੱਟ 76 ਲੋਕਾਂ ਦੀ ਮੌਤ ਹੋ ਗਈ ਤੇ 75 ਹੋਰ ਲੋਕ ਅਜੇ ਲਾਪਤਾ ਦੱਸੇ ਜਾ ਰਹੇ ਹਨ............
ਪਿਓਂਗਯਾਂਗ : ਉੱਤਰ ਕੋਰੀਆ 'ਚ ਭਿਆਨਕ ਹੜ੍ਹ 'ਚ ਘੱਟ ਤੋਂ ਘੱਟ 76 ਲੋਕਾਂ ਦੀ ਮੌਤ ਹੋ ਗਈ ਤੇ 75 ਹੋਰ ਲੋਕ ਅਜੇ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ 'ਚ ਜ਼ਿਆਦਾਤਰ ਬੱਚੇ ਹਨ । ਰੈੱਡ ਕ੍ਰਾਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਭਾਰੀ ਵਰਖਾ ਦੇ ਚੱਲਦੇ ਹੜ੍ਹ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ ਉੱਤਰ ਕੋਰੀਆ ਤੇ ਦੱਖਣੀ ਹਾਂਗਹੀ ਸੂਬਿਆਂ 'ਚ ਕਈ ਘਰਾਂ, ਕਲੀਨਿਕਾਂ ਤੇ ਸਕੂਲਾਂ ਸਣੇ 800 ਤੋਂ ਜ਼ਿਆਦਾ ਇਮਾਰਤਾਂ ਇਸ ਦੀ ਲਪੇਟ 'ਚ ਆ ਗਈਆਂ ਹਨ, ਜਿਸ ਕਾਰਨ ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ।
ਫ਼ਿਲਹਾਲ ਰੈੱਡ ਕ੍ਰਾਸ ਦੇ ਵਰਕਰ ਜ਼ਿੰਦਾ ਬਚੇ ਲੋਕਾਂ ਦੀ ਤਲਾਸ਼ 'ਚ ਲੱਗੇ ਹੋਏ ਹਨ। ਇੰਟਰਨੈਸ਼ਨਲ ਫੈਡਰੇਸ਼ਨ ਫਾਰ ਰੈੱਡ ਕ੍ਰਾਸ ਐਂਡ ਕ੍ਰੀਸੇਂਟ ਸੋਸਾਇਟੀ ਦੇ ਉੱਤਰ ਕੋਰੀਆ ਕੰਟਰੀ ਦਫਤਰ ਦੇ ਜਾਨ ਫਲੇਮਿੰਗ ਨੇ ਦਸਿਆ ਕਿ ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ ਤੇ ਉਨ੍ਹਾਂ ਨੇ ਤਤਕਾਲ ਸਿਹਤ ਸੇਵਾਵਾਂ, ਆਸ਼ਰਮ, ਭੋਜਨ, ਸਾਫ ਪੀਣ ਵਾਲੇ ਪਾਣੀ ਤੇ ਸਫਾਈ ਵਿਵਸਥਾ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਠੰਡ ਦਾ ਮੌਸਮ ਆਉਣ ਵਾਲਾ ਹੈ, ਅਜਿਹੇ 'ਤ ਸਾਨੂੰ ਚਿੰਤਾ ਇਸ ਗੱਲ ਦੀ ਹੈ ਕਿ ਇਸ ਆਪਦਾ ਨਾਲ ਸਿਹਤ ਸਬੰਧੀ ਸਮੱਸਿਆਵਾਂ ਤੇ ਕੁਝ ਭਾਈਚਾਰਿਆਂ ਦੇ ਲਈ ਭੋਜਨ ਦੀ ਕਮੀ ਦਾ ਖਤਰਾ ਵਧ ਜਾਵੇਗਾ। (ਏਜੰਸੀਆਂ)