
50 ਸਾਲ ਪਹਿਲਾਂ ਚੰਦ ਦੀ ਸਤ੍ਹਾ ’ਤੇ ਵਾਪਰੀ ਸੀ ਘਟਨਾ
ਨਵੀਂ ਦਿੱਲੀ: ਭਾਰਤ ਦੇ ਚੰਦਰਯਾਨ-2 ਮਿਸ਼ਨ ਤਹਿਤ ਵਿਕਰਮ ਲੈਂਡਰ ਭਾਵੇਂ ਐਨ ਸਿਰੇ ’ਤੇ ਆ ਕੇ ਲੈਂਡਿੰਗ ਕਰਨ ਵਿਚ ਫੇਲ੍ਹ ਹੋ ਗਿਆ ਪਰ ਫਿਰ ਵੀ ਇਸ ਨੂੰ ਭਾਰਤੀ ਵਿਗਿਆਨੀਆਂ ਦੀ ਵੱਡੀ ਪ੍ਰਾਪਤੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਖ਼ੈਰ ਜੋ ਵੀ ਹੋਵੇ ਚੰਦ ਨੂੰ ਲੈ ਕੇ ਇਕ ਵਾਰ ਫਿਰ ਤੋਂ ਵਿਸ਼ਵ ਭਰ ਵਿਚ ਵੱਡੀ ਚਰਚਾ ਛਿੜ ਗਈ ਹੈ। ਆਓ ਤੁਹਾਨੂੰ ਚੰਦਰਮਾ ’ਤੇ ਜਾਣ ਵਾਲੇ ਉਸ ਪੁਲਾੜ ਵਿਗਿਆਨੀ ਤੋਂ ਜਾਣੂ ਕਰਵਾਉਂਨੇ ਹਾਂ, ਜਿਸ ਨੇ ਚੰਦ ਦੀ ਸਤ੍ਹਾ ’ਤੇ ਖੜ੍ਹੇ ਹੋ ਕੇ ਪਿਸ਼ਾਬ ਕਰ ਦਿੱਤਾ ਸੀ। ਜੀ ਹਾਂ ਉਸ ਵਿਗਿਆਨੀ ਦਾ ਨਾਂ ਸੀ ਬਜ਼ ਐਲਡਿ੍ਰਨ।
Buzz Aldrin
ਘਟਨਾ ਕਰੀਬ 50 ਸਾਲ ਪਹਿਲਾਂ 20 ਜੁਲਾਈ 1969 ਦੀ ਹੈ, ਜਦੋਂ ਇਨਸਾਨ ਨੇ ਚੰਦ ’ਤੇ ਅਪਣਾ ਪਹਿਲਾ ਕਦਮ ਰੱਖਿਆ। ਅਪੋਲੋ-11 ਦੇ ਮਿਸ਼ਨ ’ਤੇ ਨੀਲ ਆਰਮਸਟ੍ਰਾਂਗ, ਮਾਈਕਲ ਕਾਲਿਨਸ ਅਤੇ ਬਜ਼ ਐਲਡਿ੍ਰਨ ਦੇ ਪੁਲਾੜ ਯਾਨ ਨੇ ਚੰਦ ਦੀ ਸਤ੍ਹਾ ’ਤੇ ਲੈਂਡਿੰਗ ਕੀਤੀ। ਸਭ ਤੋਂ ਪਹਿਲਾਂ ਨੀਲ ਆਰਮਸਟ੍ਰਾਂਗ ਨੇ ਚੰਦਰਮਾ ’ਤੇ ਅਪਣਾ ਪਹਿਲਾ ਕਦਮ ਰੱਖਿਆ ਅਤੇ ਉਹ ਚੰਦ ’ਤੇ ਪਹੁੰਚਣ ਵਾਲੇ ਦੁਨੀਆ ਦੇ ਪਹਿਲੇ ਇਨਸਾਨ ਬਣ ਗਏ ਜਦਕਿ ਇਸ ਤੋਂ ਪਹਿਲਾਂ ਦੇ ਸਪੇਸ ਮਿਸ਼ਨਾਂ ਵਿਚ ਜੂਨੀਅਰ ਪਾਇਲਟਾਂ ਨੂੰ ਪਹਿਲਾਂ ਬਾਹਰ ਨਿਕਲਣ ਦੇ ਨਿਰਦੇਸ਼ ਹੁੰਦੇ ਸਨ।
Moon
ਇਸ ਹਿਸਾਬ ਨਾਲ ਬਜ਼ ਐਲਡਿ੍ਰਨ ਨੇ ਪਹਿਲਾਂ ਬਾਹਰ ਨਿਕਲਣਾ ਸੀ ਪਰ ਇਹ ਸਭ ਤੋਂ ਵੱਡਾ ਮਿਸ਼ਨ ਸੀ। ਪੂਰੀ ਦੁਨੀਆਂ ਦੇਖ ਰਹੀ ਸੀ, ਇਸੇ ਕਰਕੇ ਸਿੰਬਾਲਿਕ ਇੰਪੋਰਟੈਂਸ ਦੇਣ ਲਈ ਨੀਲ ਨੂੰ ਪਹਿਲਾਂ ਉਤਾਰਿਆ ਗਿਆ। ਨੀਲ ਆਰਮਸਟ੍ਰਾਂਗ ਦੇ ਪਿੱਛੇ ਹੀ ਬਜ਼ ਐਲਡਿ੍ਰਨ ਨੇ ਵੀ ਚੰਦ ’ਤੇ ਅਪਣਾ ਕਦਮ ਰੱਖਿਆ ਜੋ ਚੰਦ ’ਤੇ ਕਦਮ ਰੱਖਣ ਵਾਲੇ ਦੂਜੇ ਇਨਸਾਨ ਬਣੇ ਪਰ ਇਕ ਸੂਚੀ ਵਿਚ ਬਜ਼ ਨੇ ਸਾਰਿਆਂ ਨੂੰ ਪਛਾੜ ਦਿੱਤਾ। ਇਹ ਸੂਚੀ ਹੈ ਚੰਦ ’ਤੇ ਪਿਸ਼ਾਬ ਕਰਨ ਵਾਲਿਆਂ ਦੀ। ਜੀ ਹਾਂ ਬਜ਼ ਚੰਦ ’ਤੇ ਪਿਸ਼ਾਬ ਕਰਨ ਵਾਲੇ ਪਹਿਲੇ ਆਦਮੀ ਹਨ।
Buzz Aldrin
ਇਸ ਗੱਲ ਦਾ ਖ਼ੁਲਾਸਾ ਖ਼ੁਦ ਬਜ਼ ਨੇ ਅਪਣੀ ਇਕ ਇੰਟਰਵਿਊ ਦੌਰਾਨ ਵੀ ਕੀਤਾ ਸੀ, ਜਿਸ ਵਿਚ ਉਸ ਨੇ ਕਿਹਾ ‘‘ਲੱਕ ਨਾਲ ਇਕ ਬੈਗ ਬੰਨ੍ਹਿਆਂ ਹੁੰਦਾ ਹੈ ਅਤੇ ਖ਼ੁਦ ਨੂੰ ਉਸ ਬੈਗ ਨਾਲ ਜੋੜਨਾ ਹੁੰਦਾ ਹੈ। ਉਸ ਦੇ ਲਈ ਯੂਸੀਡੀ ਯਾਨੀ ਯੂਰੀਨ ਕਲੈਕਸ਼ਨ ਡਿਵਾਈਸ ਦੀ ਵਰਤੋਂ ਕਰਦੇ ਹਨ। ਹੁਣ ਤੁਸੀਂ ਲੰਬੇ ਸਮੇਂ ਦੇ ਲਈ ਸਪੇਸ ਵਿਚ ਹੋ, ਪੇਟ ਵਿਚ ਸ਼ੁਸ਼ੂ ਇਕੱਠਾ ਹੋ ਰਿਹਾ ਹੈ ਤਾਂ ਉਸ ਨੂੰ ਖ਼ਾਲੀ ਤਾਂ ਕਰਨਾ ਹੈ। ਬਸ ਫਿਰ ਕੀ ਸੀ ਮੈਂ’’ ਇੰਨਾ ਕਹਿ ਕੇ ਬਜ਼ ਹੱਸਣ ਲੱਗੇ ਸਨ। ਉਂਝ ਬਜ਼ ਦੇ ਨਾਂਅ ਇਕ ਹੋਰ ਰਿਕਾਰਡ ਵੀ ਹੈ। ਉਹ ਹੈ ਚੰਦ ’ਤੇ ਡਿ੍ਰੰਕ ਕਰਨ ਦਾ ਕਿਉਂਕਿ ਚੰਦ ’ਤੇ ਕਦਮ ਰੱਖਣ ਤੋਂ ਪਹਿਲਾਂ ਉਸ ਨੇ ਵਾਈਨ ਪੀਤੀ ਸੀ। ਸੋ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਕਿਹੜਾ ਸਖ਼ਸ਼ ਬਜ਼ ਐਲਡਿ੍ਰਨ ਦੀ ਬਰਾਬਰੀ ਕਰੇਗਾ।
ਦੇਖੋ ਵੀਡੀਓ:
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।